ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ 'ਚ ਛਿੜੀ ਜੰਗ ਨੇ ਪੂਰੀ ਦੁਨੀਆ ਨੂੰ ਭੰਬਲਭੂਸੇ 'ਚ ਪਾਇਆ ਹੋਇਆ ਹੈ, ਉੱਥੇ ਹੀ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਕਰੀਬ 2 ਹਫ਼ਤਿਆਂ ਦੀ ਸ਼ਾਂਤੀ ਤੋਂ ਬਾਅਦ, ਟਾਪੂ ਦੇ ਨੇੜੇ ਵੱਡੀ ਗਿਣਤੀ 'ਚ ਚੀਨੀ ਫੌਜੀ ਜਹਾਜ਼ ਦੇਖੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 26 ਚੀਨੀ ਫੌਜੀ ਜਹਾਜ਼ਾਂ ਨੂੰ ਤਾਈਵਾਨ ਦੇ ਨੇੜੇ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 16 ਨੇ ਤਾਈਵਾਨ ਦੀ 'ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ' (ADIZ) ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਟਾਪੂ ਦੇ ਆਲੇ-ਦੁਆਲੇ 7 ਚੀਨੀ ਜੰਗੀ ਬੇੜੇ ਵੀ ਦੇਖੇ ਗਏ ਹਨ।
ਪਿਛਲੇ 2 ਹਫ਼ਤੇ ਤੱਕ ਚੀਨੀ ਫੌਜੀ ਜਹਾਜ਼ਾਂ ਦੀ ਗਿਣਤੀ ਲਗਭਗ ਜ਼ੀਰੋ ਸੀ, ਜਿਸ ਮਗਰੋਂ ਆਸ ਜਾਗੀ ਸੀ ਕਿ ਸ਼ਾਇਦ ਚੀਨ ਨੇ ਤਾਇਵਾਨ ਨਾਲ ਸ਼ਾਂਤੀਪੂਰਵਕ ਗੱਲਬਾਤ ਦਾ ਫ਼ੈਸਲਾ ਕੀਤਾ ਹੈ, ਪਰ ਅਚਾਨਕ ਵੱਡੀ ਗਿਣਤੀ 'ਚ ਜਹਾਜ਼ਾਂ ਦੀ ਤਾਇਨਾਤੀ ਨੇ ਇਕ ਵਾਰ ਫ਼ਿਰ ਤੋਂ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 31 ਮਾਰਚ ਤੋਂ 2 ਅਪ੍ਰੈਲ ਤੱਕ ਹੋਣ ਵਾਲੇ ਸੰਭਾਵਿਤ ਚੀਨ ਦੌਰੇ ਤੋਂ ਪਹਿਲਾਂ ਬੀਜਿੰਗ ਸ਼ਾਇਦ ਸਥਿਤੀ ਨੂੰ ਸ਼ਾਂਤ ਰੱਖਣਾ ਚਾਹੁੰਦਾ ਸੀ। ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਈਂਧਨ ਦੀ ਬਚਤ ਵੀ ਇੱਕ ਕਾਰਨ ਹੋ ਸਕਦੀ ਹੈ।
ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ
ਤਾਈਵਾਨ ਦੇ ਰੱਖਿਆ ਮੰਤਰੀ ਵੈਲਿੰਗਟਨ ਕੂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਹਵਾਈ ਜਹਾਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਸੀ, ਪਰ ਚੀਨੀ ਜੰਗੀ ਬੇੜੇ ਲਗਾਤਾਰ ਨੇੜਲੇ ਪਾਣੀਆਂ ਵਿੱਚ ਸਰਗਰਮ ਸਨ। ਚੀਨ ਵੱਲੋਂ ਇਸ ਵਾਪਸੀ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਚੀਨ ਦੇ 'ਤਾਈਵਾਨ ਮਾਮਲਿਆਂ ਦੇ ਦਫਤਰ' ਨੇ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਵੱਲੋਂ ਰੱਖਿਆ ਖਰਚੇ ਵਧਾਉਣ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ 'ਖਤਰਨਾਕ ਚਾਲਾਂ' ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਇਹ ਵੀ ਪੜ੍ਹੋ- PM ਨੇਤਨਯਾਹੂ ਦੀ ਮੌਤ ਦੀਆਂ ਖ਼ਬਰਾਂ ਵਿਚਾਲੇ ਇਜ਼ਰਾਈਲੀ ਸਰਕਾਰ ਨੇ ਜਾਰੀ ਕੀਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਕ੍ਰੇਨ ਨੂੰ ਸਿੱਧਾ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਈਰਾਨ !
NEXT STORY