ਵਡੋਦਰਾ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦਾ ਜਾਰੀ ਹੈ। ਇਸ ਕਾਰਨ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ। ਉੱਥੇ ਹੀ ਗੁਜਰਾਤ ਦੇ ਵਡੋਦਰਾ 'ਚ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਸੀਂ ਟਰੈਫ਼ਿਕ ਪੁਲਸ ਬੀਬੀ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦੇ। ਵਡੋਦਰਾ 'ਚ ਕਰਲੀਬਾਗ ਸਥਿਤ ਅਮਿਤ ਨਗਰ ਸਰਕਲ ਤੋਂ ਲੰਘਣ ਵਾਲੇ ਲੋਕ ਕੁਝ ਸਮੇਂ ਲਈ ਇੱਥੇ ਰੁਕ ਜਾਂਦੇ ਹਨ। ਉਨ੍ਹਾਂ ਨੂੰ ਇੱਥੇ ਇਕ ਸਮੇਂ 'ਚ 2 ਭੂਮਿਕਾਵਾਂ ਨਿਭਾਉਂਦੀ ਟਰੈਫ਼ਿਕ ਬ੍ਰਿਗੇਡ ਦੀ ਕਰਮੀ ਦਿਵਿਆ ਨਟਵਰਭਾਈ ਵਾਲਮੀਕਿ ਦਿੱਸਦੀ ਹੈ, ਜੋ ਡਿਊਟੀ ਦੇ ਨਾਲ ਬੱਚੀ ਨੂੰ ਵੀ ਸੰਭਾਲਦੀ ਹੈ।
ਇਹ ਵੀ ਪੜ੍ਹੋ : ਕੂੜੇ ਦੀ ਗੱਡੀ ’ਚ ਗਈ ਲਾਸ਼, ਭਰਾ ਰੋਂਦਾ ਹੋਇਆ ਕਹਿੰਦਾ ਰਿਹਾ- ‘ਮੇਰੀ ਭੈਣ ਦੀ ਅਰਥੀ ਨੂੰ ਮੋਢਾ ਦੇ ਦਿਓ’
ਦਿਵਿਆ ਦੀ ਡੇਢ ਸਾਲਾ ਬੱਚੀ ਜਾਸਮੀਨ ਰੋਜ਼ ਘਰੋਂ ਉਨ੍ਹਾਂ ਨਾਲ ਹੀ ਆਉਂਦੀ ਹੈ, ਕਿਉਂਕਿ ਉਹ ਇਕੱਲੀ ਨਹੀਂ ਰਹਿ ਸਕਦੀ। ਦਿਵਿਆ ਦੇ ਪਤੀ ਵੀ ਡਿਊਟੀ 'ਤੇ ਚੱਲੇ ਜਾਂਦੇ ਹਨ। ਦਿਵਿਆ ਬੱਚੀ ਨੂੰ ਕਦੇ ਗੋਦ 'ਚ ਚੁੱਕ ਕੇ ਰੱਖਦੀ ਹੈ ਤਾਂ ਕਦੇ 2 ਬੈਰੀਕੇਡਜ਼ ਵਿਚਾਲੇ ਸਾੜੀ ਬੰਨ੍ਹ ਕੇ ਉਸ ਨੂੰ ਸੁਲਾ ਦਿੰਦੀ ਹੈ। ਇਹੀ ਕ੍ਰਮ ਪੂਰਾ ਦਿਨ ਚੱਲਦਾ ਹੈ। ਦੱਸਣਯੋਗ ਹੈ ਕਿ ਦਿਵਿਆ ਵਡੋਦਰਾ ਟਰੈਫਿਕ ਪੁਲਸ ਦੀ ਸਹਿਯੋਗ ਲਈ ਗਠਿਤ ਬ੍ਰਿਗੇਡ ਦੀ ਕਰਮੀ ਹੈ। ਇਸ ਦੇ ਕਰਮੀ ਟਰੈਫਿਕ ਸੰਚਾਲਨ 'ਚ ਪੁਲਸ ਦੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਰਾਜਸਥਾਨ : ਕੁੜੀ ਦਾ ਗੁਆਂਢੀ 'ਤੇ ਜਬਰ ਜ਼ਨਾਹ ਦਾ ਦੋਸ਼, ਪੁਲਸ ਨੇ ਦੋਹਾਂ ਦਾ ਕਰਵਾਇਆ ਵਿਆਹ
ਇਨ੍ਹਾਂ 2 ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਜ਼ਿਆਦਾ ਖ਼ਤਰਾ, ਕਿਤੇ ਤੁਹਾਡਾ ਵੀ ਬਲੱਡ ਗਰੁੱਪ ਇਹ ਤਾਂ ਨਹੀਂ
NEXT STORY