ਲਖਨਊ– ਲਖੀਮਪੁਰ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਤਰ ਪ੍ਰਦੇਸ਼ ਸਰਕਾਰ ਨੂੰ ਝਾੜ ਪਾਈ ਹੈ। ਸੁਣਵਾਈ ਦੌਰਾਨ ਪੁਲਸ ਕਾਰਵਾਈ ’ਚ ਢਿੱਲ ਵਰਤਨ ਦੇ ਚਲਦੇ ਸੂਬਾ ਸਰਕਾਰ ਨੂੰ ਮੁੱਖ ਜੱਜ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਸੂਬਾ ਸਰਕਾਰ ਨੂੰ ਝਾੜ ਪਾਉਂਦੇ ਹੋਏ ਸਵਾਲ ਕੀਤਾ ਕਿ ਕਤਲ ਦੇ ਦੋਸ਼ੀਆਂ ਨੂੰ ਪੁਲਸ ਨੋਟਿਸ ਭੇਜ ਕੇ ਬੁਲਾਉਂਦੀ ਹੈ? ਸੀ.ਜੇ.ਆਈ. ਨੇ ਪੁੱਛਿਆ ਕਿ ਹੁਣ ਤਕ ਕਾਤਲਾਂ ਨੂੰ ਹਿਰਾਸਤ ’ਚ ਕਿਸ ਆਧਾਰ ’ਤੇ ਨਹੀਂ ਲਿਆ ਗਿਆ?
ਕੋਰਟ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਕਿਸਾਨਾਂ ਦੀ ਪੋਸਟਮਾਰਟਮ ਰਿਪੋਰਟ ’ਚ ਗੋਲੀ ਦੇ ਜ਼ਖ਼ਮ ਨਹੀਂ ਦਿਸੇ, ਇਸ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਦੋਂ ਦੋ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਲਗਦਾ ਹੈ ਕਿ ਦੋਸ਼ੀ ਦਾ ਨਿਸ਼ਾਨਾ ਕੁਝ ਹੋਰ ਸੀ।
ਸੂਬਾ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੁਪਰੀਮ ਕੋਰਟਸੂਬਾ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੁਪਰੀਮ ਕੋਰਟ
ਸੁਣਵਾਈ ਦੌਰਾਨ ਸੁਪਰੀਮ ਕੋਰਟ ਸੂਬਾ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਦਿਸੀ। ਕੋਰਟ ਨੇ ਕਿਹਾ ਕਿ 8 ਲੋਕਾਂ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ’ਚ ਸਾਰੇ ਦੋਸ਼ੀਆਂ ਲਈ ਕਾਨੂੰਨ ਇਕ ਸਮਾਨ ਹੈ। ਕੋਰਟ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੂਬਾ ਸਰਕਾਰ ਇਸ ਗੰਭੀਰ ਮਾਮਲੇ ’ਚ ਜ਼ਰੂਰੀ ਕਦਮ ਚੁੱਕੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲੇ ਅਜਿਹਾ ਨਹੀਂ ਜਿਸ ਨੂੰ ਸੀ.ਬੀ.ਆਈ. ਨੂੰ ਸੌਂਪਨਾ ਵੀ ਸਹੀ ਨਹੀਂ ਰਹੇਗਾ। ਸਾਨੂੰ ਕੋਈ ਹੋਰ ਤਰੀਕਾ ਲੱਭਣਾ ਪਵੇਗਾ। ਡੀ.ਜੀ.ਪੀ. ਸਬੂਤਾਂ ਨੂੰ ਸੁਰੱਖਿਅਤ ਰੱਖੇ। ਹੁਣ ਮਾਮਲੇ ਦੀ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।
ਕੋਰਟ ਦੀ ਸਖਤੀ ਤੋਂ ਬਾਅਦ ਆਸ਼ੀਸ਼ ’ਤੇ ਦਬਾਅ ਵਧਿਆ
ਹੁਣ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਦਬਾਅ ਵਧ ਗਿਆਹੈ। ਯੂ.ਪੀ. ਪੁਲਸ ਨੇ ਵੀਰਵਾਰ ਸ਼ਾਮ ਨੂੰ ਆਸ਼ੀਸ਼ ਦੇ ਘਰ ਨੋਟਿਸ ਚਿਪਕਾ ਕੇ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਪੁਲਸ ਨੇ ਦੋ ਦੋਸ਼ੀਆਂ- ਲਵਕੁਸ਼ ਅਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ, ਉਥੇ ਹੀ ਤਿੰਨ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਧਰ ਲਖਨਊ ਆਈ.ਜੀ. ਲਕਸ਼ਮੀ ਸਿੰਘ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਕਿੱਥੇ ਹੈ, ਇਹ ਪਤਾ ਨਹੀਂ ਹੈ। ਉਥੇ ਹੀ ਆਸ਼ੀਸ਼ ਪਾਂਡੇ ਅਤੇ ਲਵਕੁਸ਼ ’ਤੇ ਦੋਸ਼ ਹੈ ਕਿ ਉਹ ਕਿਸਾਨਾਂ ਨੂੰ ਟੱਕਰ ਮਾਰਨ ਵਾਲੀ ਥਾਰ ਜੀਪ ਦੇ ਪਿੱਛੇ ਚੱਲ ਰਹੀ ਗੱਡੀ ’ਚ ਸਨ। ਦੂਜੇ ਪਾਸੇ, ਯੂ.ਪੀ. ਸਰਕਾਰ ਨੇ ਇਸ ਮਾਮਲੇ ’ਚ ਹਾਈ ਕੋਰਟ ਦੇ ਰਿਟਾਇਰਡ ਜੱਜ ਪ੍ਰਦੀਪ ਸ਼੍ਰੀਵਾਸਤਵ ਦੀ ਅਗਵਾਈ ’ਚ ਜਾਂਚ ਕਮਿਸ਼ਨ ਬਣਾਇਆ ਹੈ।
ਜਾਣੋ ਪੰਜਾਬ ਦੇ ਉਨ੍ਹਾਂ 5 ਹਵਾਈ ਯੋਧਿਆਂ ਬਾਰੇ ਜਿਨ੍ਹਾਂ ਬਗੈਰ ਅਧੂਰਾ ਹੈ ਹਵਾਈ ਫ਼ੌਜੀਆਂ ਦਾ ਇਤਿਹਾਸ
NEXT STORY