ਕਾਵਾਰੱਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਿਮ ਬਹੁ-ਗਿਣਤੀ ਵਾਲੇ ਲਕਸ਼ਦੀਪ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਤਹਿਤ ਕਿਹਾ ਕਿ ਇਹ ਆਕਾਰ ਵਿਚ ਭਾਵੇਂ ਹੀ ਛੋਟਾ ਹੈ ਪਰ ਇਸ ਦਾ ਦਿਲ ਵੱਡਾ ਹੈ। ਪ੍ਰਧਾਨ ਮੰਤਰੀ ਨੇ ਇੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 1,150 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਲਕਸ਼ਦੀਪ ਦਾ ਖੇਤਰ ਭਾਵੇਂ ਛੋਟਾ ਹੋਵੇ ਪਰ ਇਸ ਦਾ ਦਿਲ ਬਹੁਤ ਵੱਡਾ ਹੈ। ਮੈਂ ਇੱਥੇ ਮਿਲ ਰਹੇ ਪਿਆਰ ਅਤੇ ਆਸ਼ੀਰਵਾਦ ਤੋਂ ਪ੍ਰਭਾਵਿਤ ਹਾਂ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ 'ਚ ਲੱਗੀ ਮਾਤਾ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ
ਪ੍ਰਧਾਨ ਮੰਤਰੀ ਮੰਗਲਵਾਰ ਨੂੰ ਲਕਸ਼ਦੀਪ ਪਹੁੰਚੇ ਸਨ। ਉਨ੍ਹਾਂ ਅੱਜ ਇਕ ਸਮਾਗਮ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਸਮਾਗਮ 'ਚ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਟਾਪੂ ਵਾਸੀਆਂ ਨੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰ 'ਚ ਪਿਛਲੀਆਂ ਗੈਰ-ਭਾਜਪਾ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦਹਾਕਿਆਂ ਤੋਂ ਉਨ੍ਹਾਂ ਦੀ ਇਕੋ-ਇਕ ਤਰਜੀਹ ਸਿਆਸੀ ਪਾਰਟੀਆਂ ਦਾ ਵਿਕਾਸ ਸੀ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇ ਸੂਬਿਆਂ, ਸਰਹੱਦੀ ਖੇਤਰਾਂ ਜਾਂ ਸਮੁੰਦਰ ਦੇ ਵਿਚਕਾਰਲੇ ਖੇਤਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਚੜ੍ਹਦੀ ਸਵੇਰ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 12 ਲੋਕਾਂ ਦੀ ਮੌਤ
ਅਧਿਕਾਰੀਆਂ ਮੁਤਾਬਕ ਇਸ ਨਾਲ ਟਾਪੂਆਂ 'ਚ ਇੰਟਰਨੈਟ ਦੀ ਸਪੀਡ 1.7 Gbps ਤੋਂ 200 Gbps (ਗੀਗਾ ਬਾਈਟ ਪ੍ਰਤੀ ਸਕਿੰਟ) ਤੱਕ 100 ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਲਕਸ਼ਦੀਪ ਹੁਣ ਪਣਡੁੱਬੀ ਆਪਟੀਕਲ ਫਾਈਬਰ ਕੇਬਲ ਰਾਹੀਂ ਜੁੜਿਆ ਹੋਇਆ ਹੈ, ਜੋ ਕਿ ਸੰਚਾਰ ਬੁਨਿਆਦੀ ਢਾਂਚੇ 'ਚ ਇਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਟਾਪੂਆਂ 'ਚ ਇੰਟਰਨੈੱਟ ਸੇਵਾਵਾਂ, ਟੈਲੀਮੈਡੀਸਨ, ਈ-ਗਵਰਨੈਂਸ, ਸਿੱਖਿਆ, ਡਿਜੀਟਲ ਬੈਂਕਿੰਗ, ਮੁਦਰਾ ਦੀ ਵਰਤੋਂ ਅਤੇ ਸਾਖਰਤਾ 'ਚ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨੇ ਘੱਟ ਤਾਪਮਾਨ ਵਾਲੇ ਥਰਮਲ ਡੀ-ਸੈਲਿਨਾਈਜ਼ੇਸ਼ਨ (ਐਲ. ਟੀ. ਟੀ. ਡੀ) ਪਲਾਂਟ ਦਾ ਉਦਘਾਟਨ ਵੀ ਕੀਤਾ, ਜੋ ਹਰ ਰੋਜ਼ 1.5 ਲੱਖ ਲੀਟਰ ਸਾਫ਼ ਪੀਣ ਵਾਲੇ ਪਾਣੀ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ, ਉਨ੍ਹਾਂ ਅਗਾਤੀ ਅਤੇ ਮਿਨੀਕੋਏ ਟਾਪੂਆਂ 'ਤੇ ਸਾਰੇ ਪਰਿਵਾਰਾਂ ਲਈ ਰਾਸ਼ਟਰ ਘਰੇਲੂ ਟੂਟੀ ਕੁਨੈਕਸ਼ਨ (FHTC) ਨੂੰ ਸਮਰਪਿਤ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ 'ਚ ਲੱਗੀ ਮਾਤਾ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ
NEXT STORY