ਲਖਨਊ (ਇੰਟ, ਨਾਸਿਰ)- ਸਾਹ ਦੀ ਸਮੱਸਿਆ ਤੇ ਹੋਰ ਪ੍ਰੇਸ਼ਾਨੀਆਂ ਦੀ ਵਜ੍ਹਾ ਨਾਲ ਸ਼ਨੀਵਾਰ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕੀਤੇ ਗਏ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਰਾਕੇਸ਼ ਕਪੂਰ ਨੇ ਸੋਮਵਾਰ ਨੂੰ ਦੱਸਿਆ ਕਿ ਟੰਡਨ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ।
ਕਰਵਾਇਆ ਗਿਆ ਕੋਰੋਨਾ ਟੈਸਟ
ਜ਼ਿਕਰਯੋਗ ਹੈ ਕਿ ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਜਪਾਲ ਲਾਲਜੀ ਟੰਡਨ ਨੂੰ ਹਲਕਾ ਬੁਖਾਰ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਲਿਆਇਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ। ਜੋ ਨੈਗੇਟਿਵ ਆਇਆ। ਕੋਰੋਨਾ ਦੇ ਨਾਲ ਹੀ ਉਨ੍ਹਾਂ ਦਾ ਬਲੱਡ ਟੈਸਟ ਵੀ ਕਰਵਾਇਆ ਗਿਆ। ਜਿਸ 'ਚ ਉਨ੍ਹਾਂ ਨੂੰ ਯੂ. ਟੀ. ਆਈ. ਦੀ ਪੁਸ਼ਟੀ ਹੋਈ ਹੈ।
ਭਾਰਤ ਦਾ ਪਾਕਿ ਨੂੰ ਨਿਰਦੇਸ਼- ਗ੍ਰਿਫਤਾਰ ਭਾਰਤੀ ਅਧਿਕਾਰੀਆਂ ਨੂੰ ਵਾਪਸ ਭੇਜੋ ਹਾਈ ਕਮਿਸ਼ਨ
NEXT STORY