ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਛੱਠ ਤਿਉਹਾਰ ਦੀ ਧੂਮਧਾਮ ਵਿਚਕਾਰ ਕੇਂਦਰ ਅਤ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਲਾਲੂ ਨੇ ਨਿਤੀਸ਼ ਅਤੇ ਸੁਸ਼ੀਲ ਮੋਦੀ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ੀਲ ਮੋਦੀ ਮਾਲਦਾਰ ਵਿਭਾਗ ਦੇ ਜ਼ਰੀਏ ਰੁਪਏ ਇੱਕਠਾ ਕਰਨ 'ਚ ਜੁੱਟੇ ਹੋਏ ਹਨ ਅਤੇ ਉਹ ਨਿਤੀਸ਼ 'ਤੇ ਭਾਰੀ ਪੈ ਰਹੇ ਹਨ।
ਲਾਲੂ ਪ੍ਰਸਾਦ ਯਾਦਵ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੀ.ਐਸ.ਟੀ ਅਤੇ ਨੋਟਬੰਦੀ ਨਾਲ ਅਰਥ-ਵਿਵਸਥਾ 'ਤੇ ਬੁਰਾ ਪ੍ਰਭਾਵ ਪਿਆ ਹੈ। ਮਹਿੰਗਾਈ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਬੁਰਾ ਪ੍ਰਭਾਵ ਗਰੀਬਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਝੇਲਣਾ ਪਿਆ ਹੈ। ਵੱਡੇ ਵਪਾਰੀ ਆਪਣਾ ਕਾਲਾਧਨ ਬਚਾਉਣ 'ਚ ਕਾਮਯਾਬ ਹੋ ਗਏ ਹਨ।
ਲਾਲੂ ਯਾਦਵ ਨੇ ਨੋਟਬੰਦੀ ਦੇ ਵਿਰੋਧ 'ਚ ਰੈਲੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰੈਲੀ ਦੇ ਮਾਧਿਅਮ ਨਾਲ ਉਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਨ੍ਹਾਂ ਦੀ ਇਸ ਨੀਤੀ ਨਾਲ ਲੋਕਾਂ ਨੂੰ ਕੀ ਲਾਭ ਹੋਇਆ ਹੈ।
ਮੋਦੀ-ਗਨੀ ਨੇ ਅੱਤਵਾਦ ਦੇ ਖਾਤਮੇ ਲਈ ਕੀਤਾ ਦ੍ਰਿੜ ਸੰਕਲਪ
NEXT STORY