ਪਟਨਾ– ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਬੁੱਧਵਾਰ ਇਕ ਵੱਖਰੇ ਜਿਹੇ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਨੂੰ ਇਥੇ ਸਾਬਕਾ ਮੁੱਖ ਮੰਤਰੀ ਅਤੇ ਆਪਣੀ ਪਤਨੀ ਰਾਬੜੀ ਦੇਵੀ ਦੇ 10 ਸਰਕੂਲਰ ਰੋਡ ਸਥਿਤ ਸਰਕਾਰੀ ਨਿਵਾਸ ਵਿਚੋਂ ਬਾਹਰ ਨਿਕਲਣ ’ਤੇ ਜਿਸ ਕਿਸੇ ਨੇ ਵੇਖਿਆ, ਉਹ ਹੈਰਾਨ ਰਹਿ ਗਿਆ। ਲਾਲੂ ਇਕ ਖੁੱਲ੍ਹੀ ਜੀਪ ਖੁਦ ਚਲਾ ਕੇ ਰਾਬੜੀ ਦੇ ਨਿਵਾਸ ਵਿਚੋਂ ਬਾਹਰ ਨਿਕਲੇ ਅਤੇ ਕੁਝ ਦੂਰੀ ’ਤੇ ਸਥਿਤ ਰਾਜਿੰਦਰ ਪ੍ਰਸਾਦ ਦੇ ਬੁੱਤ ਤੱਕ ਗਏ। ਉਥੋਂ ਉਹ ਵਾਪਸ ਆ ਗਏ।
ਇਸ ਦੌਰਾਨ ਲਾਲੂ ਹਮਾਇਤੀਆਂ ਦਾ ਉਤਸ਼ਾਹ ਵੇਖਣ ਵਾਲਾ ਸੀ। ਬੇਹੱਦ ਉਤਸ਼ਾਹੀ ਪ੍ਰਸ਼ੰਸਕ ‘ਲਾਲੂ ਜ਼ਿੰਦਾਬਾਦ’ ਦੇ ਨਾਅਰੇ ਲਾ ਰਹੇ ਸਨ। ਖੁੱਲ੍ਹੀ ਜੀਪ ਚਲਾਉਣ ਪਿੱਛੋਂ ਲਾਲੂ ਨੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ,‘‘ਅੱਜ ਕਈ ਸਾਲਾਂ ਬਾਅਦ ਆਪਣੀ ਪੁਰਾਣੀ ਜੀਪ ਨੂੰ ਚਲਾਇਆ। ਇਸ ਸੰਸਾਰ ਵਿਚ ਪੈਦਾ ਹੋਏ ਸਭ ਲੋਕ ਕਿਸੇ ਨਾ ਕਿਸੇ ਰੂਪ ਵਿਚ ਡਰਾਈਵਰ ਹੀ ਹੁੰਦੇ ਹਨ। ਲੋਕਾਂ ਦੇ ਜੀਵਨ ਵਿਚ ਪ੍ਰੇਮ, ਸਦਭਾਵਨਾ, ਖੁਸ਼ਹਾਲੀ, ਸ਼ਾਂਤੀ, ਸਬਰ, ਨਿਆਂ ਅਤੇ ਖੁਸ਼ਹਾਲੀ ਰੂਪੀ ਗੱਡੀ ਹਮੇਸ਼ਾ ਮਜ਼ੇ ਨਾਲ ਚਲਦੀ ਰਹੇ।’’
4 ਟਨ ਦੇ ਪੱਥਰ ਨਾਲ ਬਣੀ ‘ਲਾਲਟੇਨ’ ਦੀ ਕੀਤੀ ਘੁੰਢ ਚੁਕਾਈ
ਲਾਲੂ ਯਾਦਵ ਲੰਮੇ ਸਮੇਂ ਪਿੱਛੋਂ ਆਪਣੀ ਸਿਆਸੀ ਪਾਰਟੀ ਦੇ ਸੂਬਾਈ ਦਫਤਰ ਵਿਚ ਗਏ। ਉਥੇ ਉਨ੍ਹਾਂ ਲਗਭਗ 4 ਟਨ ਪੱਥਰ ਨਾਲ ਬਣੀ ਰਾਸ਼ਟਰੀ ਜਨਤਾ ਦਲ ਦੇ ਚੋਣ ਨਿਸ਼ਾਨ ‘ਲਾਲਟੇਨ’ ਦੀ ਘੁੱਢ ਚੁਕਾਈ ਕੀਤੀ। ਇਹ ਲਾਲਟੇਨ ਹਮੇਸ਼ਾ ਜਗਦੀ ਰਹੇਗੀ।
ਖਾਲਿਸਤਾਨ ਦੇ ਏਜੰਡੇ ਨੂੰ ਹਵਾ ਦੇਣ ਵਾਲੇ 80 ਫਰਜ਼ੀ ਅਕਾਊਂਟ ਸੋਸ਼ਲ ਮੀਡੀਆ ’ਤੇ ਸਨ ਐਕਟਿਵ
NEXT STORY