ਨਵੀਂ ਦਿੱਲੀ (ਏਜੰਸੀ) : ਦੇਸ਼ ਦਾ ਸਭ ਤੋਂ ਵੱਡਾ ਪੈਰੀਮਿਲਟਰੀ ਫੋਰਸ ਸੀ. ਆਰ. ਪੀ. ਐੱਫ. ਤਰੱਕੀ ਵਿਚ ਦੇਰੀ ਦੀ ਸਮੱਸਿਆ ਦੂਰ ਕਰਨ ਅਤੇ ਫ਼ੌਜ ਤੋਂ ਸੇਵਾਮੁਕਤ ਹੋਣ ਵਾਲੇ ‘ਅਗਨੀਵੀਰਾਂ’ ਨੂੰ ਐਡਜੈਸਟ ਕਰਨ ਲਈ 30 ਸਾਲ ਪਹਿਲਾਂ ਸਮਾਪਤ ਕੀਤੇ ਗਏ ਲਾਂਸ ਨਾਇਕ ਅਤੇ ਨਾਇਕ ਦੇ ਫੌਜੀ ਰੈਂਕ ਬਹਾਲ ਕਰਨ 'ਤੇ ਵਿਚਾਰ ਕਰ ਰਹੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਹੈੱਡਕੁਆਰਟਰ ਨੇ ਦੇਸ਼ ਭਰ ਵਿਚ ਫੋਰਸ ਦੀਆਂ ਸੈਂਕੜੇ ਖੇਤਰੀ ਇਕਾਈਆਂ ਨੂੰ 2 ਦਿਨਾਂ ਦੇ ਅੰਦਰ ਸਬੰਧਤ ਧਿਰਾਂ ਨਾਲ ਬੈਠਕਾਂ ਜਾਂ ‘ਸੈਨਿਕ ਸੰਮੇਲਨ’ ਆਯੋਜਿਤ ਕਰਨ ਅਤੇ ਇਸ ਸਬੰਧੀ ਜਵਾਨਾਂ ਦੇ ਵਿਚਾਰ ਜਾਣਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਕੋਲਕਾਤਾ ਦੁਰਗਾ ਪੂਜਾ ਹਾਦਸਾ: ਮ੍ਰਿਤਕਾਂ ਦੀ ਗਿਣਤੀ ਹੋਈ 19, CM ਵੱਲੋਂ ਮੁਆਵਜ਼ੇ ਤੇ ਸਰਕਾਰੀ ਨੌਕਰੀ ਦਾ ਐਲਾਨ
ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਵਿਚ ਲਾਂਸ ਨਾਇਕ ਅਤੇ ਨਾਇਕ ਦੇ ਰੈਂਕ ਸਮਾਪਤ ਕਰ ਦਿੱਤੇ ਗਏ ਸਨ ਅਤੇ ਗ੍ਰਹਿ ਮੰਤਰਾਲਾ ਦੇ ਇਕ ਹੁਕਮ ਰਾਹੀਂ ਇਨ੍ਹਾਂ ਨੂੰ ਪੁਲਸ ਦੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਰੈਂਕਾਂ ਵਿਚ ਮਿਲਾ ਦਿੱਤਾ ਗਿਆ ਸੀ। ਹਾਲਾਂਕਿ, ਫ਼ੌਜ ਵਿਚ ਇਹ ਦੋਵੇਂ ਰੈਂਕ ਹੁਣ ਵੀ ਮੌਜੂਦ ਹਨ। ਰੈਂਕ-ਕ੍ਰਮ ਅਨੁਸਾਰ, ਫੋਰਸ ਵਿਚ ਕਾਂਸਟੇਬਲ ਵਜੋਂ ਭਰਤੀ ਹੋਣ ਵਾਲੇ ਜਵਾਨ ਨੂੰ 5 ਸਾਲਾਂ ਵਿਚ ਪਹਿਲੀ ਤਰੱਕੀ ਲਾਂਸ ਨਾਇਕ ਦੇ ਅਹੁਦੇ ’ਤੇ ਮਿਲਦੀ ਹੈ। ਇਸ ਤੋਂ ਬਾਅਦ 10 ਸਾਲਾਂ ਵਿਚ ਨਾਇਕ ਅਤੇ ਫਿਰ 20 ਸਾਲਾਂ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਰੱਕੀ ਮਿਲਦੀ ਹੈ। ਫਿਲਹਾਲ ਲੱਗਭਗ 3.25 ਲੱਖ ਕਰਮਚਾਰੀਆਂ ਵਾਲੇ ਸੀ. ਆਰ. ਪੀ. ਐੱਫ. ਵਿਚ ਇਨ੍ਹਾਂ ਰੈਂਕਾਂ ’ਤੇ ਤਰੱਕੀ ਮਿਲਣ ਵਿਚ ਕਾਫ਼ੀ ਲੰਮਾ ਸਮਾਂ ਲੱਗ ਰਿਹਾ ਹੈ। ਇਕ ਕਾਂਸਟੇਬਲ ਨੂੰ ਔਸਤਨ 22 ਤੋਂ 25 ਸਾਲਾਂ ਵਿਚ ਪਹਿਲੀ ਤਰੱਕੀ ਮਿਲਦੀ ਹੈ। ਇਕੋ ਰੈਂਕ ’ਤੇ ਲੰਮੇ ਸਮੇਂ ਤੱਕ ਬਣੇ ਰਹਿਣ ਦੇ ਕਾਰਨ ਜਵਾਨਾਂ ਵਿਚ ਰੋਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਰਾਤਿਆਂ ਦੌਰਾਨ ਗਵਾਲੀਅਰ 'ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ 'ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ
NEXT STORY