ਨੈਸ਼ਨਲ ਡੈਸਕ- ਅੱਜ ਦੇ ਦੌਰ ਵਿਚ ਜ਼ਮੀਨ ਲਈ ਆਪਣੇ ਹੀ ਆਪਣਿਆਂ ਦੇ ਖ਼ੂਨ ਦੇ ਪਿਆਸੇ ਹੋ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਹਜ਼ਾਰੀਬਾਗ ਤੋਂ ਆਇਆ ਹੈ, ਜਿੱਥੇ ਜ਼ਮੀਨ ਦੀ ਚਾਹਤ ਵਿਚ ਪੋਤੇ ਨੇ ਆਪਣੇ ਹੀ ਦਾਦਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਮਲਾ ਜ਼ਿਲੇ ਦੇ ਕਟਕਮਸਾਂਡੀ ਥਾਣਾ ਖੇਤਰ ਦੇ ਹੋਰੀਆ ਪਿੰਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਰਾਵਾਂ ਅਤੇ ਭਤੀਜਿਆਂ ਵਿਚ ਜ਼ਮੀਨੀ ਵੰਡ ਨੂੰ ਲੈ ਕੇ ਵਿਵਾਦ ਹੋ ਗਿਆ। ਵੇਖਦੇ ਹੀ ਵੇਖਦੇ ਪਿੰਡ ਜੰਗ ਦੇ ਮੈਦਾਨ ਵਿਚ ਬਦਲ ਗਿਆ। ਦੋਹਾਂ ਪੱਖਾਂ ਵਿਚ ਡੰਡਿਆਂ, ਕੁਹਾੜੀ ਅਤੇ ਕਹੀ ਵਰਗੇ ਹਥਿਆਰ ਚੱਲਣੇ ਸ਼ੁਰੂ ਹੋ ਗਏ। ਇਸ ਦੌਰਾਨ ਗੁੱਸੇ ਵਿਚ ਆਏ ਪੋਤੇ ਨੇ ਦਖ਼ਲ ਦੇਣ ਆਏ ਬਜ਼ੁਰਗ ਦਾਦੇ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਪੋਤੇ ਦਾ ਗੁੱਸਾ ਇੰਨਾ ਸੀ ਕਿ ਉਸ ਨੇ ਗੁੱਸੇ ਵਿਚ ਆ ਕੇ ਦਾਦੇ ਨੂੰ ਅੱਧ ਮਰਿਆ ਕਰ ਕੇ ਉਸ 'ਤੇ ਪਿਕਅੱਪ ਵਾਹਨ ਚੜ੍ਹਾ ਦਿੱਤਾ। ਜਿਸ ਕਾਰਨ ਮੌਕੇ 'ਤੇ ਹੀ ਦਾਦੇ ਦੀ ਮੌਤ ਹੋ ਗਈ। ਇਸ ਕੁੱਟਮਾਰ ਵਿਚ ਦੋਹਾਂ ਪੱਖਾਂ ਦੇ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਫੜਾ-ਦਫੜੀ ਵਿਚ ਉਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਕੱਪੜੇ ਦੀ ਦੁਕਾਨ 'ਤੇ ਲੱਗੀ ਅੱਗ ਨੇ ਮਚਾਇਆ ਤਾਂਡਵ, ਤੜਫ਼-ਤੜਫ਼ ਕੇ ਨਿਕਲੀ ਮਾਂ-ਧੀ ਦੀ ਜਾਨ
NEXT STORY