ਪੁਣੇ- ਪੁਣੇ ਪੁਲਸ ਨੇ ਵਿਵਾਦਾਂ 'ਚ ਘਿਰੀ ਟਰੇਨੀ IAS ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਜ਼ਮੀਨੀ ਵਿਵਾਦ 'ਚ ਬੰਦੂਕ ਦਿਖਾ ਕੇ ਕੁਝ ਲੋਕਾਂ ਨੂੰ ਧਮਕਾਉਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮਨੋਰਮਾ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮਹਾਡ ਤੋਂ ਹਿਰਾਸਤ ਵਿਚ ਲਿਆ ਗਿਆ। ਦਰਅਸਲ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਮਨੋਰਮਾ ਪੁਣੇ ਦੀ ਮੁਲਸ਼ੀ ਤਹਿਸੀਲ ਦੇ ਧਡਵਾਲੀ ਪਿੰਡ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਲੋਕਾਂ ਨੂੰ ਬੰਦੂਕ ਨਾਲ ਧਮਕਾਉਂਦੀ ਨਜ਼ਰ ਆ ਰਹੀ ਸੀ। ਉਦੋਂ ਤੋਂ ਹੀ ਪੁਲਸ ਮਨੋਰਮਾ ਅਤੇ ਉਸ ਦੇ ਪਤੀ ਦਿਲੀਪ ਖੇਡਕਰ ਦੀ ਭਾਲ 'ਚ ਲੱਗੀ ਹੋਈ ਸੀ।
ਪੁਣੇ (ਦਿਹਾਤੀ) ਵਿਚ ਪੌਡ ਪੁਲਸ ਨੇ ਖੇਡਕਰ ਜੋੜੇ ਅਤੇ 5 ਹੋਰਨਾਂ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 323 (ਬੇਈਮਾਨੀ ਨਾਲ ਜਾਂ ਧੋਖਾਧੜੀ ਨਾਲ ਜਾਇਦਾਦ ਨੂੰ ਹਟਾਉਣਾ ਜਾਂ ਲੁਕਾਉਣਾ) ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਣੇ (ਦਿਹਾਤੀ) ਦੇ ਪੁਲਿਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਕਿਹਾ ਕਿ ਮਨੋਰਮਾ ਖੇਡਕਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਮਹਾਡ ਤੋਂ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਨੂੰ ਪੁਣੇ ਲਿਆਂਦਾ ਜਾ ਰਿਹਾ ਹੈ। ਦੋਸ਼ੀ ਮਨੋਰਮਾ, ਉਸ ਦੇ ਪਤੀ ਦਿਲੀਪ ਅਤੇ 5 ਹੋਰਨਾਂ ਲੋਕਾਂ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ।
IAS ਮੈਡਮ ਦੇ ਵਿਵਾਦਾਂ ਦੀ ਸੂਚੀ...
- ਪ੍ਰਾਈਵੇਟ ਔਡੀ ਕਾਰ 'ਤੇ ਲਾਲ ਬੱਤੀ ਲਗਾਈ ਗਈ ਸੀ। ਔਡੀ 'ਤੇ ਲਗਾਇਆ 'ਮਹਾਰਾਸ਼ਟਰ ਸਰਕਾਰ' ਦਾ ਸਾਈਨ ਬੋਰਡ।
- ਸਰਕਾਰੀ ਕਾਰ, ਰਿਹਾਇਸ਼, ਦਫ਼ਤਰ ਅਤੇ ਵਾਧੂ ਸਟਾਫ਼ ਦੀ ਮੰਗ ਕੀਤੀ।
- ਪਿਤਾ ਦਿਲੀਪ ਖੇਡਕਰ ਨੇ ਆਪਣੀ ਬੇਟੀ ਦੀ ਮੰਗ ਪੂਰੀ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ (DM) 'ਤੇ ਦਬਾਅ ਪਾਇਆ। ਪੂਜਾ ਨੇ ਆਪਣਾ ਅਹੁਦਾ ਸੰਭਾਲਣ ਲਈ ਆਪਣੇ ਸੀਨੀਅਰ ਅਜੈ ਮੋਰੇ ਦੀ ਨੇਮ ਪਲੇਟ ਵੀ ਹਟਾ ਦਿੱਤੀ।
- IAS ਨੌਕਰੀ ਲਈ ਜਾਅਲੀ ਅਪੰਗਤਾ ਸਰਟੀਫਿਕੇਟ ਦਿੱਤਾ। 3 ਅਪਾਹਜਤਾ ਸਰਟੀਫਿਕੇਟਾਂ ਲਈ 3 ਵੱਖ-ਵੱਖ ਪਤੇ ਵਰਤੇ।
- ਪੁਣੇ 'ਚ ਆਪਣੀ ਟ੍ਰੇਨਿੰਗ ਦੌਰਾਨ ਕਈ ਅਫਸਰਾਂ ਨੂੰ ਵੀ ਪ੍ਰੇਸ਼ਾਨ ਕੀਤਾ।
ਪੂਜਾ ਦੀ ਟ੍ਰੇਨਿੰਗ ਰੱਦ, ਅਕੈਡਮੀ ਨੇ ਉਸ ਨੂੰ ਵਾਪਸ ਬੁਲਾਇਆ
ਲਗਜ਼ਰੀ ਔਡੀ ਕਾਰ 'ਤੇ ਲਾਲ ਬੱਤੀ ਦੀ ਚਮਕ ਨਾਲ ਪੂਜਾ ਖੇਡਕਰ ਆਪਣੀ ਖੂਬਸੂਰਤੀ ਦਾ ਜਲਵਾ ਦਿਖਾ ਰਹੀ ਸੀ ਪਰ ਹੁਣ ਮਾਮਲਾ ਅੱਗੇ ਵਧ ਗਿਆ ਹੈ। ਇੰਨੇ ਵਿਵਾਦ ਸਾਹਮਣੇ ਆਏ ਹਨ ਕਿ ਮਸੂਰੀ ਦੀ ਲਾਲ ਬਹਾਦੁਰ ਸ਼ਾਸਤਰੀ ਪ੍ਰਸ਼ਾਸਕੀ ਅਕੈਡਮੀ ਨੇ ਟਰੇਨੀ IAS ਪੂਜਾ ਖੇਡਕਰ ਨੂੰ ਅਕੈਡਮੀ 'ਚ ਵਾਪਸ ਬੁਲਾ ਲਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਚੱਲ ਰਿਹਾ ਉਸ ਦਾ ਟਰੇਨਿੰਗ ਪ੍ਰੋਗਰਾਮ ਵੀ ਤੁਰੰਤ ਰੱਦ ਕਰ ਦਿੱਤਾ ਗਿਆ ਹੈ।
ਮੁੰਬਈ 'ਚ 2200 ਅਸਾਮੀਆਂ ਲਈ ਇਕੱਠੀ ਹੋਈ ਹਜ਼ਾਰਾਂ ਦੀ ਭੀੜ, AirIndia ਲਈ ਕਾਬੂ ਕਰਨਾ ਹੋਇਆ ਮੁਸ਼ਕਲ
NEXT STORY