ਨਵੀਂ ਦਿੱਲੀ (ਭਾਸ਼ਾ)- ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ (68) ਜ਼ਮੀਨ ਦੇ ਬਦਲੇ ਨੌਕਰੀ ਦੇ ਕਥਿਤ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਪੁੱਛਗਿੱਛ ਲਈ ਵੀਰਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਈ। ਰਾਬੜੀ ਸਵੇਰੇ 11 ਵਜੇ ਈ.ਡੀ. ਦੇ ਦਫ਼ਤਰ ਪਹੁੰਚੀ। ਉਹ ਦੁਪਹਿਰ ਦਾ ਭੋਜਨ ਕਰਨ ਇਕ ਘੰਟੇ ਲਈ ਬਾਹਰ ਨਿਕਲੀ ਅਤੇ 2 ਵਜੇ ਤੋਂ ਬਾਅਦ ਫਿਰ ਪੁੱਛਗਿਛ ਪ੍ਰਕਿਰਿਆ ’ਚ ਸ਼ਾਮਲ ਹੋਈ।
ਰਾਜਦ ਮੁਖੀ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਦੇ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ.ਐੱਮ.ਐਲ.ਏ.) ਦੇ ਤਹਿਤ ਦਰਜ ਕੀਤੇ ਗਏ। ਸੰਘੀ ਏਜੰਸੀ ਨੇ ਇਸ ਮਾਮਲੇ ’ਚ ਪਿਛਲੇ ਕੁਝ ਮਹੀਨਿਆਂ ’ਚ ਰਾਬੜੀ ਦੇਵੀ ਦੇ ਬੇਟੇ ਅਤੇ ਬਿਹਾਰ ਦੇ ਉਪ-ਮੁੱਖ ਮੰਤਰੀ ਤੇਜਸਵੀ ਯਾਦਵ, ਸੰਸਦ ਮੈਂਬਰ ਬੇਟੀ ਮੀਸਾ ਭਾਰਤੀ, ਚੰਦਾ ਯਾਦਵ ਤੇ ਰਾਗਿਨੀ ਯਾਦਵ ਤੋਂ ਪੁੱਛਗਿਛ ਕੀਤੀ ਹੈ। ਈ.ਡੀ. ਨੇ ਇਸ ਸਾਲ ਮਾਰਚ ’ਚ ਚੰਦਾ ਯਾਦਵ, ਰਾਗਿਨੀ ਯਾਦਵ, ਹੇਮਾ ਯਾਦਵ ਅਤੇ ਰਾਜਦ ਦੇ ਸਾਬਕਾ ਵਿਧਾਇਕ ਅਬੁ ਦੋਜਾਨਾ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਕਥਿਤ ਘਪਲਾ ਉਸ ਵੇਲੇ ਹੋਇਆ ਸੀ, ਜਦੋਂ ਲਾਲੂ ਪ੍ਰਸਾਦ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੇ ਪਹਿਲੇ ਕਾਰਜਕਾਲ ’ਚ ਰੇਲ ਮੰਤਰੀ ਸਨ।
ਜੱਜ ਮਿਸ਼ਰਾ, ਸੀਨੀਅਰ ਐਡਵੋਕੇਟ ਵਿਸ਼ਵਨਾਥਨ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁੱਕੀ ਸਹੁੰ
NEXT STORY