ਨੈਸ਼ਨਲ ਡੈਸਕ : ਅੱਜ ਦੇ ਆਧੁਨਿਕ ਯੁੱਗ 'ਚ ਕਈ ਵਾਰ ਟੈਕਨਾਲੋਜੀ ਵੀ ਇਨਸਾਨ 'ਤੇ ਭਾਰੀ ਪੈ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਮੰਗਲੌਰ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇਕ ਵਿਅਕਤੀ ਨੂੰ ਆਨਲਾਈਨ ਖਰੀਦਦਾਰੀ ਕਰਨੀ ਬਹੁਤ ਮਹਿੰਗੀ ਪਈ। ਦਰਅਸਲ, ਇਸ ਵਿਅਕਤੀ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿਪਕਾਰਟ ਰਾਹੀਂ ਦੀਵਾਲੀ ਬਿਗ ਸੇਲ 'ਚ ਇਕ ਲੈਪਟਾਪ ਆਰਡਰ ਕੀਤਾ ਸੀ ਪਰ ਜਦੋਂ ਉਸ ਨੇ ਡਲਿਵਰੀ ਬਾਕਸ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਵਿਦੇਸ਼ ਮੰਤਰੀ ਇਸ ਹਫ਼ਤੇ ਆਉਣਗੇ ਭਾਰਤ, UNSC-CCT ਦੀ ਵਿਸ਼ੇਸ਼ ਬੈਠਕ 'ਚ ਲੈਣਗੇ ਹਿੱਸਾ

ਅਸਲ 'ਚ ਸੋਸ਼ਲ ਮੀਡੀਆ 'ਤੇ ਮੰਗਲੌਰ ਦੇ ਇਕ ਗਾਹਕ ਚਿਨਮਯ ਰਮਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੀਵਾਲੀ ਸੇਲ ਦੌਰਾਨ ਇਕ ਲੈਪਟਾਪ ਆਰਡਰ ਕੀਤਾ ਸੀ ਪਰ ਬਦਲੇ 'ਚ ਉਸ ਨੂੰ ਪੱਥਰ ਤੇ ਈ-ਵੇਸਟ ਮਿਲਿਆ। ਹਾਲਾਂਕਿ, ਇਕ ਦਿਨ ਬਾਅਦ ਉਸ ਨੂੰ ਦੱਸਿਆ ਗਿਆ ਕਿ ਫਲਿਪਕਾਰਟ ਨੇ ਸਾਰੀ ਰਕਮ ਵਾਪਸ ਕਰ ਦਿੱਤੀ ਹੈ। ਦੀਵਾਲੀ ਸੇਲ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
ਚਿਨਮਯ ਰਮਨਾ, ਜੋ ਫਲਿਪਕਾਰਟ ਪਲੱਸ ਦੇ ਮੈਂਬਰ ਹਨ, ਨੇ ਦਾਅਵਾ ਕੀਤਾ ਕਿ ਉਸ ਨੇ 15 ਅਕਤੂਬਰ ਨੂੰ ਆਪਣੇ ਦੋਸਤ ਲਈ Asus TUF ਗੇਮਿੰਗ F15 ਲੈਪਟਾਪ ਆਰਡਰ ਕੀਤਾ ਸੀ ਅਤੇ 20 ਅਕਤੂਬਰ ਨੂੰ ਉਸ ਨੂੰ ਇਕ ਸੀਲਬੰਦ ਪੈਕੇਟ ਮਿਲਿਆ, ਜਿਸ ਵਿੱਚ ਉਸ ਨੂੰ ਗੇਮਿੰਗ ਲੈਪਟਾਪ ਦੀ ਬਜਾਏ ਪੱਥਰ ਅਤੇ ਕਚਰਾ ਮਿਲਿਆ। ਉਸ ਨੇ ਟਵਿੱਟਰ 'ਤੇ ਪੈਕੇਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਹ ਵੀ ਪੜ੍ਹੋ : ਈਰਾਨ 'ਚ ਬੰਦੂਕਧਾਰੀਆਂ ਨੇ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨ 'ਤੇ ਕੀਤੀ ਗੋਲੀਬਾਰੀ, 15 ਦੀ ਮੌਤ
ਇਸ ਦੇ ਨਾਲ ਹੀ ਦੀਵਾਲੀ ਸੇਲ ਸੀਜ਼ਨ ਦੌਰਾਨ ਗਲਤ ਪ੍ਰੋਡਕਟ ਡਲਿਵਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਫਲਿਪਕਾਰਟ ਨੇ ਇਕ 'ਓਪਨ ਬਾਕਸ ਡਲਿਵਰੀ' ਸਿਸਟਮ ਸ਼ੁਰੂ ਕੀਤਾ ਹੈ। ਇਸ ਨਾਲ ਗਾਹਕ ਇਹ ਪੁਸ਼ਟੀ ਕਰ ਸਕਣਗੇ ਕਿ ਉਨ੍ਹਾਂ ਨੇ ਜਿਸ ਪ੍ਰੋਡਕਟ ਦਾ ਆਰਡਰ ਕੀਤਾ ਸੀ, ਉਹ ਉਨ੍ਹਾਂ ਨੂੰ ਡਲਿਵਰ ਹੋਇਆ ਹੈ ਜਾਂ ਨਹੀਂ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਇਸ ਹਫ਼ਤੇ ਆਉਣਗੇ ਭਾਰਤ, UNSC-CCT ਦੀ ਵਿਸ਼ੇਸ਼ ਬੈਠਕ 'ਚ ਲੈਣਗੇ ਹਿੱਸਾ
NEXT STORY