ਦਰਭੰਗਾ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿ ਸਰਹੱਦ ਤੋਂ ਪਾਰ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਦੌਰਾਨ ਵੱਡੀ ਗਿਣਤੀ ’ਚ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਸਨ।ਸ਼ਨੀਵਾਰ ਦਰਭੰਗਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਪਹਿਲਗਾਮ ’ਚ ਮਾਸੂਮ ਨਾਗਰਿਕਾਂ ਦੀ ਹੱਤਿਆ ਨੇ ਪੂਰੇ ਦੇਸ਼ ’ਚ ਰੋਸ ਪੈਦਾ ਕਰ ਦਿੱਤਾ ਸੀ। ਅਸੀਂ ਆਪਣੇ ਗੁਆਂਢੀ ਪਾਕਿਸਤਾਨ ਨੂੰ ਸਬਕ ਸਿਖਾਇਆ ਕਿਉਂਕਿ ਉਸ ਨੇ ਸਾਡੇ ਨਾਗਰਿਕਾਂ ਨੂੰ ਮਾਰਿਆ ਸੀ। ਅੱਤਵਾਦੀਆਂ ਨੇ ਕਸ਼ਮੀਰ ਦੇ ਇਕ ਸੈਰ-ਸਪਾਟਾ ਕੇਂਦਰ ’ਚ ਧਰਮ ਪੁੱਛ ਕੇ ਮਾਸੂਮ ਨਾਗਰਿਕਾਂ ਦੀ ਹੱਤਿਆ ਕੀਤੀ ਸੀ।
ਪੂਰੀ ਘਟਨਾ ਬਾਰੇ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਸੰਜਮ ਵਿਖਾਇਆ। ਭਾਰਤ ਜਾਤੀ-ਆਧਾਰਤ ਸਿਆਸਤ ’ਚ ਭਰੋਸਾ ਨਹੀਂ ਰੱਖਦਾ। ਭਾਰਤ ਦੀ ਸਿਆਸਤ ਨਿਆਂ ਤੇ ਮਨੁੱਖਤਾ ’ਤੇ ਆਧਾਰਤ ਹੈ। ਭਾਰਤ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨਦਾ ਹੈ । ਸਾਡੇ ਰਿਸ਼ੀਆਂ-ਮੁਨੀਆਂ ਨੇ ਕਦੇ ਨਫ਼ਰਤ ਨਹੀਂ ਸਿਖਾਈ।
ਉਨ੍ਹਾਂ ਇਹ ਵੀ ਯਾਦ ਦੁਆਇਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੇ ਬੈਂਕ ਖਾਤਿਆਂ ’ਚ ਸਿੱਧੇ ਪੈਸੇ ਟ੍ਰਾਂਸਫਰ ਕੀਤੇ ਸਨ ਤਾਂ ਉਨ੍ਹਾਂ ਇਹ ਨਹੀਂ ਪੁੱਛਿਆ ਸੀ ਕਿ ਉਹ ਹਿੰਦੂ ਹਨ ਜਾਂ ਮੁਸਲਿਮ। ਇਹੀ ਇਸ ਦੇਸ਼ ਦੀ ਆਤਮਾ ਹੈ। ਆਪ੍ਰੇਸ਼ਨ ਸਿੰਧੂਰ ਦਾ ਮੰਤਵ ਸਪੱਸ਼ਟ ਸੀ ਕਿ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣਾ, ਜਿਨ੍ਹਾਂ ਨੇ ਸਾਡੇ ਲੋਕਾਂ ਨੂੰ ਮਾਰਿਆ ਸੀ। ਭਾਰਤ ਦੀ ਤਾਕਤ ਸਿਰਫ਼ ਹਮਲੇ ਕਰਨ ’ਚ ਨਹੀਂ, ਸਗੋਂ ਮਨੁੱਖਤਾ, ਨਿਆਂ ਤੇ ਸੰਜਮ ਨਾਲ ਕੰਮ ਕਰਨ ’ਚ ਹੈ।
ਰਾਜਦ ਆਗੂ ਬਿਹਾਰ ਦੇ ਅਕਸ ਨੂੰ ਕਰ ਰਹੇ ਹਨ ਖਰਾਬ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਦ ਤੇ ਇਸ ਦੀ ਲੀਡਰਸ਼ਿਪ ’ਤੇ ਬਿਹਾਰ ਦੇ ਅਕਸ ਨੂੰ ਨਾ ਸਿਰਫ਼ ਦੇਸ਼ ਸਗੋਂ ਵਿਸ਼ਵ ਪੱਧਰ ’ਤੇ ਵੀ ਖਰਾਬ ਕਰਨ ਦਾ ਦੋਸ਼ ਲਾਇਆ।ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਦਾ ਨਾਂ ਲਏ ਬਿਨਾਂ ਰਾਜਨਾਥ ਨੇ ਦਰਭੰਗਾ ’ਚ ਇਕ ਚੋਣ ਰੈਲੀ ’ਚ ਕਿਹਾ ਕਿ ਬਿਹਾਰ ਦੇ ਇਕ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਦੇ ਪੂਰੇ ਪਰਿਵਾਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਗਿਆ ਹੈ, ਜੋ ਦੁੱਖ ਵਾਲੀ ਗੱਲ ਹੈ। ਮਸਲਾ ਸਪੱਸ਼ਟ ਹੈ ਕਿ ਜਾਂ ਤਾਂ ਬਿਹਾਰ ਨੂੰ ਵਿਕਸਤ ਸੂਬਾ ਬਣਾਓ ਜਾਂ ਇਸ ਨੂੰ ਜੰਗਲਰਾਜ ਵੱਲ ਧੱਕੋ।
ਹਵਸ 'ਚ ਅੰਨ੍ਹੇ ਪਤੀ ਨੇ ਟੱਪੀਆਂ ਹੱਦਾਂ, ਪਤਨੀ ਨੇ ਸਰੀਰਕ ਸੰਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਛੱਤ ਤੋਂ ਸੁੱਟ'ਤਾ ਹੇਠਾਂ
NEXT STORY