ਮਿਰਜ਼ਾਪੁਰ— ਭਾਰਤ ਮਾਤਾ ਦੀ ਜਯ, ਪਾਕਿਸਤਾਨ ਮੁਰਦਾਬਾਦ, ਸ਼ਹੀਦ ਰਵੀ ਅਮਰ ਰਹੇ ਦੇ ਨਾਅਰਿਆਂ ਨਾਲ 17 ਅਗਸਤ 2020 ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਫ਼ੌਜ ਦੇ ਜਵਾਨ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਜਿਗਨਾ ਖੇਤਰ ਦੇ ਗੌਰਾ ਪਿੰਡ ਵਿਚ ਸ਼ਹੀਦ ਰਵੀ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਸ਼ਾਮਲ ਹੋਏ। ਅੰਤਿਮ ਵਿਦਾਈ ਸਮੇਂ ਸਥਾਨ ਬਹੁਤ ਛੋਟਾ ਪੈ ਗਿਆ ਸੀ। ਗੌਰਾ ਪਿੰਡ ਦੇ ਸਭ ਤੋਂ ਵੱਡੇ ਪਿੰਡਾਂ ’ਚੋਂ ਇਕ ਹੈ। ਪੂਰਾ ਪਿੰਡਾ ਭਾਰੀ ਭੀੜ ਨਾਲ ਭਰਿਆ ਹੋਇਆ ਸੀ। ਹਾਲਾਂਕਿ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਦੇ ਵਿਆਪਕ ਇਤਜ਼ਾਮ ਕੀਤੇ ਗਏ ਸਨ।
ਗੌਰਾ ਪਿੰਡ ਵਾਸੀ ਸੰਜੇ ਸਿੰਘ ਦੇ ਇਕਲੌਤੇ ਪੁੱਤਰ ਰਵੀ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਦੋ ਦਿਨ ਪਹਿਲਾਂ ਹੀ ਮਿਲ ਗਈ ਸੀ। ਉਨ੍ਹਾਂ ਨੂੰ ਹੌਂਸਲਾ ਦੇਣ ਲਈ ਲੋਕ ਆਉਣੇ ਸ਼ੁਰੂ ਹੋ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰਨ ਦੀਆਂ ਤਿਆਰੀਆਂ ਬੁੱਧਵਾਰ ਨੂੰ ਕੀਤੀਆਂ ਗਈਆਂ। ਸ਼ਹੀਦ ਨੂੰ ਸ਼ਰਧਾਂਜਲੀ ਅਤੇ ਅੰਤਿਮ ਦੇਣ ਲਈ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਲੋਕਾਂ ਦੇ ਹੱਥਾਂ ’ਚ ਤਿਰੰਗਾ ਸੀ। ਪੂਰੇ ਰਸਤੇ ਥਾਂ-ਥਾਂ ਕਾਫਿਲੇ ਨੂੰ ਰੋਕ ਕੇ ਲੋਕ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦੇ ਰਹੇ ਸਨ।
ਲੱਗਭਗ 4 ਕਿਲੋਮੀਟਰ ਲੰਬੇ ਕਾਫਿਲੇ ਕਾਰਨ ਜਾਮ ਲੱਗਿਆ। ਭਾਰੀ ਭੀੜ ਹੋਣ ਕਾਰਨ ਪੁਲਸ ਨੂੰ ਅੱਜ ਪਸੀਨਾ ਵਹਾਉਣਾ ਪਿਆ। ਜਿਸ ਕਾਰਨ ਤੈਅ ਸਮੇਂ ਦੇ ਘੰਟਿਆਂ ਬਾਅਦ ਅੰਤਿਮ ਸੰਸਕਾਰ ਹੋ ਸਕਿਆ। ਸਰਕਾਰੀ ਸਨਮਾਨ ਦੇ ਤੈਅ ਪ੍ਰੋਟੋਕਾਲ ਮੁਤਾਬਕ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਦੇਸ਼ ਸਰਕਾਰ ਦੇ ਊਰਜਾ ਰਾਜ ਮੰਤਰੀ ਰਮਾਸ਼ੰਕਰ ਸਿੰਘ ਪਟੇਲ, ਆਪਣਾ ਦਲ ਦੇ ਨੇਤਾ ਆਸ਼ੀਸ਼ ਪਟੇਲ ਸਮੇਤ ਸਾਰੇ ਦੇਲਾਂ ਦੇ ਸਥਾਨਕ ਨੇਤਾ ਸ਼ਾਮਲ ਸਨ।
UP : ਆਜਮਗੜ੍ਹ 'ਚ ਮਾਰੇ ਗਏ ਦਲਿਤ ਪਿੰਡ ਪ੍ਰਧਾਨ ਦੇ ਘਰ ਜਾ ਰਹੇ ਕਾਂਗਰਸ ਨੇਤਾ ਹਿਰਾਸਤ 'ਚ ਲਏ ਗਏ
NEXT STORY