ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ 13 ਸਤੰਬਰ 2023 ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਬਹਾਦਰ ਡਿਪਟੀ ਸੁਪਰਡੈਂਟ ਆਫ ਪੁਲਸ ਹੁਮਾਯੂੰ ਭੱਟ ਸ਼ਹੀਦ ਹੋ ਗਏ ਸਨ। ਆਪਣੇ ਆਖਰੀ ਸਾਹ ਲੈਂਦੇ ਸਮੇਂ ਵੀ ਹੁਮਾਯੂੰ ਵਲੋਂ ਆਪਣੇ ਪਿਤਾ ਨੂੰ ਕਹੇ ਗਏ ਆਖਰੀ ਸ਼ਬਦ ਸ਼ਾਂਤ ਅਤੇ ਤਸੱਲੀ ਦੇਣ ਵਾਲੇ ਸਨ, ਜੋ ਅੱਜ ਵੀ ਉਸ ਦੇ ਪਿਤਾ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ। ਹੁਮਾਯੂੰ ਨੇ ਆਪਣੇ ਪਿਤਾ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸੇਵਾਮੁਕਤ ਇੰਸਪੈਕਟਰ ਜਨਰਲ ਗੁਲਾਮ ਹਸਨ ਭੱਟ ਨੂੰ ਫ਼ੋਨ 'ਤੇ ਕਿਹਾ ਸੀ, 'ਮੈਨੂੰ ਗੋਲੀ ਲੱਗੀ ਹੈ... ਕਿਰਪਾ ਕਰਕੇ ਘਬਰਾਓ ਨਾ।' ਇਹ ਕਾਲਾ ਦਿਨ ਪਿਛਲੇ ਸਾਲ 13 ਸਤੰਬਰ ਦਾ ਸੀ।
ਇਹ ਵੀ ਪੜ੍ਹੋ - ਪੇਪਰ ਲੀਕ ਮਾਮਲੇ ਦੀ ਜਾਂਚ ਲਈ ਨਵਾਦਾ ਪੁੱਜੀ CBI ਟੀਮ 'ਤੇ ਹਮਲਾ, ਵਾਹਨਾਂ ਦੀ ਕੀਤੀ ਭੰਨਤੋੜ, 4 ਲੋਕ ਗ੍ਰਿਫ਼ਤਾਰ
ਹੁਮਾਯੂੰ ਨੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਤੋਂ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਅਤੇ ਸਿਰਫ਼ 13 ਸੈਕਿੰਡ ਤੱਕ ਗੱਲ ਕੀਤੀ ਸੀ। ਉਸ ਸਮੇਂ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਸੀ, ਜਿਸ 'ਚ 4 ਸੁਰੱਖਿਆ ਕਰਮੀ ਸ਼ਹੀਦ ਹੋ ਗਏ ਸਨ। ਸ਼ਹੀਦ ਹੁਮਾਯੂੰ ਭੱਟ ਦੇ ਪਿਤਾ ਨੇ ਪੁਲਸ ਵਿਭਾਗ ਵਿੱਚ 34 ਸਾਲ ਸੇਵਾ ਕੀਤੀ। ਉਨ੍ਹਾਂ ਨੇ ਆਪਣੇ ਪੁੱਤਰ ਨਾਲ ਫੋਨ 'ਤੇ ਕੀਤੀ ਆਖਰੀ ਗੱਲਬਾਤ ਬਾਰੇ ਵਿਸਥਾਰ ਨਾਲ ਦੱਸਿਆ, ਜੋ ਹਮੇਸ਼ਾ ਉਨ੍ਹਾਂ ਦੀ ਯਾਦ 'ਚ ਰਹੇਗੀ। ਡਿਪਟੀ ਸੁਪਰਡੈਂਟ ਆਫ ਪੁਲਸ ਹੁਮਾਯੂੰ ਭੱਟ ਨੇ 13 ਸਤੰਬਰ ਨੂੰ ਸਵੇਰੇ 11.48 ਵਜੇ ਆਪਣੇ ਪਿਤਾ ਨੂੰ ਆਖਰੀ ਵਾਰ ਫੋਨ ਕੀਤਾ ਸੀ। ਹੁਮਾਯੂੰ ਨੇ ਕਿਹਾ, 'ਪਾਪਾ, ਮੈਨੂੰ ਗੋਲੀ ਲੱਗੀ ਹੈ। ਮੇਰੇ ਢਿੱਡ ਵਿੱਚ ਗੋਲੀ ਲੱਗੀ ਹੈ' ਅਤੇ ਫਿਰ ਕੁਝ ਦੇਰ ਰੁਕਣ ਤੋਂ ਬਾਅਦ ਉਸਨੇ ਕਿਹਾ, 'ਕਿਰਪਾ ਕਰਕੇ ਘਬਰਾਓ ਨਾ।'
ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ
ਇਸ ਤੋਂ ਬਾਅਦ ਫੋਨ ਕੱਟ ਦਿੱਤਾ ਗਿਆ ਪਰ ਆਪਣੇ ਪੁੱਤਰ ਨਾਲ ਹੋਈ ਇਸ 13 ਸੈਕਿੰਡ ਦੀ ਗੱਲਬਾਤ ਨਾਲ ਉਹ ਘਬਰਾ ਗਏ। ਆਪਣੇ ਬੇਟੇ ਨਾਲ ਆਖਰੀ ਵਾਰ ਫੋਨ 'ਤੇ ਗੱਲ ਕਰਨ ਬਾਰੇ 'ਚ ਗੁਲਾਮ ਭੱਟ ਨੇ ਕਿਹਾ ਕਿ ਇਹ ਕਹਿਣਾ ਜਿੰਨਾ ਆਸਾਨ ਹੈ, ਕਰਨਾ ਓਨਾ ਮੁਸ਼ਕਿਲ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਪਲ ਸਨ, ਕਿਉਂਕਿ ਉਸ ਸਮੇਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਰਿਹਾ ਹੈ। ਜਦੋਂ ਤੱਕ ਉਹ ਸ਼੍ਰੀਨਗਰ ਵਿਚ ਫੌਜ ਦੇ 92 ਬੇਸ ਹਸਪਤਾਲ ਵਿੱਚ ਆਪਣੇ ਜ਼ਖ਼ਮੀ ਪੁੱਤਰ ਦੀ ਉਡੀਕ ਨਹੀਂ ਕਰ ਲੈਂਦੇ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਗੁਲਾਮ ਭੱਟ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਅੱਗੇ ਕੀ ਹੋਣ ਵਾਲਾ ਹੈ ਪਰ ਉਹ ਆਪਣੀ ਉਮੀਦ ਦੇ ਉਲਟ ਸੋਚ ਰਹੇ ਸਨ ਕਿ ਸ਼ਾਇਦ ਉਹ ਆਪਣੇ ਹੁਮਾਯੂੰ ਨੂੰ ਗੱਲ ਕਰਦੇ ਦੇਖ ਸਕੇਗਾ। ਗੁਲਾਮ ਹਸਨ ਭੱਟ ਨੇ ਕਿਹਾ ਕਿ ਜਦੋਂ ਉਹ ਆਪਣੇ ਪੋਤੇ ਅਸ਼ਰ ਨੂੰ ਗੋਡਿਆਂ ਭਾਰ ਤੁਰਦਾ ਦੇਖਦਾ ਹੈ ਤਾਂ ਉਸ ਨੂੰ ਆਪਣੇ ਪੁੱਤਰ ਹੁਮਾਯੂੰ ਦੀ ਯਾਦ ਆਉਂਦੀ ਹੈ। ਕਾਸ਼ ਹੁਮਾਯੂੰ ਲੰਮਾ ਸਮਾਂ ਉਨ੍ਹਾਂ ਦੇ ਵਿਚਕਾਰ ਰਹਿ ਸਕਦਾ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੌਫਨਾਕ ਵਾਰਦਾਤ : ਪਾਰਕ ‘ਚ ਬੈਠੇ ਮੁੰਡੇ-ਕੁੜੀ ‘ਤੇ ਅੰਨ੍ਹੇਵਾਹ ਫਾਈਰਿੰਗ, 2 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ਼
NEXT STORY