ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾ ਦਾ ਸੰਕਟ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿੱਠੀਆਂ ਲਿਖ ਕੇ ਆਦੇਸ਼ ਦਿੱਤੇ ਹਨ ਕਿ ਰੋਹਿੰਗੀਆ ਅਤੇ ਤਬਲੀਗੀ ਜਮਾਤ ਵਿਚਾਲੇ ਸੰਪਰਕ ਦੀ ਜਾਂਚ ਕੀਤੀ ਜਾਵੇ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਰੋਹਿੰਗੀਆ ਮੁਸਲਮਾਨ ਅਤੇ ਉਨ੍ਹਾਂ ਦੇ ਜਾਣਕਾਰਾਂ ਦਾ ਵੀ ਕੋਵਿਡ-19 ਟੈਸਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨਾਲ ਇਸ ਦੇ ਸਬੰਧ 'ਚ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਹੈ। ਚਿੱਠੀ 'ਚ ਲਿਖਿਆ ਹੈ ਕਿ ਰਿਪੋਰਟ ਹੈ ਕਿ ਰੋਹਿੰਗੀਆ ਮੁਸਲਮਾਨਾਂ ਨੇ ਤਬਲੀਗੀ ਜਮਾਤ ਦੇ ਇਜਤਿਮਾ ਅਤੇ ਹੋਰ ਧਾਰਮਿਕ ਆਯੋਜਨਾਂ 'ਚ ਹਿੱਸਾ ਲਿਆ ਸੀ। ਅਜਿਹੇ 'ਚ ਇਸ ਦਾ ਡਰ ਹੈ ਕਿ ਉਹ ਕੋਰੋਨਾਵਾਇਰਸ ਨਾਲ ਇਨਫੈਕਟਡ ਹੋ ਸਕਦੇ ਹਨ।
ਦਰਅਸਲ ਤੇਲੰਗਾਨਾ 'ਚ ਰਹਿਣ ਵਾਲੇ ਰੋਹਿੰਗੀਆ ਭਾਈਚਾਰੇ ਦੇ ਲੋਕਾਂ ਨੇ ਤਬਲੀਗੀ ਜਮਾਤ ਦੇ ਜਲਸੇ 'ਚ ਹਰਿਆਣਾ ਦੇ ਮੇਵਾਤ 'ਚ ਹਿੱਸਾ ਲਿਆ ਸੀ। ਇਹੀ ਲੋਕ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ 'ਚ ਵੀ ਸ਼ਾਮਲ ਹੋਏ ਸੀ। ਇਸ ਦੇ ਨਾਲ ਹੀ ਰੋਹਿੰਗੀਆ ਭਾਈਚਾਰੇ ਨਾਲ ਜੁੜੇ ਲੋਕ ਸ਼੍ਰਮ ਵਿਹਾਰ ਅਤੇ ਸ਼ਾਹੀਨਬਾਗ ਵੀ ਗਏ ਸੀ। ਗ੍ਰਹਿ ਮੰਤਰਾਲੇ ਦੁਆਰਾ ਲਿਖੀ ਚਿੱਠੀ ਮੁਤਾਬਕ ਜੋ ਲੋਕ ਇਨ੍ਹਾਂ ਥਾਵਾਂ 'ਤੇ ਗਏ ਹਨ, ਉਹ ਆਪਣੇ ਕੈਂਪਾਂ 'ਚ ਵੀ ਵਾਪਸ ਨਹੀਂ ਪਰਤੇ। ਗ੍ਰਹਿ ਮੰਤਰਾਲੇ ਦੀ ਚਿੱਠੀ ਮੁਤਾਬਕ ਰੋਹਿੰਗੀਆ ਭਾਈਚਾਰੇ ਦੇ ਲੋਕ ਤਬਲੀਗੀ ਜਮਾਤ ਦੇ ਜਲਸੇ ਜੋ ਡੇਰਾਬਸੀ ਪੰਜਾਬ, ਜੰਮੂ ਅਤੇ ਕਸ਼ਮੀਰ 'ਚ ਵੀ ਸ਼ਾਮਲ ਹੋਏ ਸੀ।
ਇਹ ਚਿੱਠੀ ਡਿਪਟੀ ਸਕੱਤਰ, ਇੰਟਰਨਲ ਸਕਿਓਰਿਟੀ ਡਿਵੀਜ਼ਨ 1 ਸ਼੍ਰੀਨਿਵਾਸੂ ਕੇ. ਨੇ ਲਿਖਿਆ ਹੈ ਅਤੇ ਇਸ ਚਿੱਠੀ ਨੂੰ ਮੁੱਖ ਸਕੱਤਰਾਂ ਅਤੇ ਸਲਾਹਕਾਰਾਂ ਦੇ ਨਾਲ-ਨਾਲ ਡੀ.ਜੀ.ਪੀ ਅਤੇ ਦਿੱਲੀ ਦੇ ਕਮਿਸ਼ਨਰ ਆਫ ਪੁਲਸ ਨੂੰ ਵੀ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਸਥਿਤ ਮਰਕਜ਼ 'ਚ ਤਬਲੀਗੀ ਜਮਾਤ ਦਾ ਇਕ ਪ੍ਰੋਗਰਾਮ ਹੋਇਆ ਸੀ। ਇਸ ਪ੍ਰੋਗਰਾਮ 'ਚ ਸ਼ਾਮਲ ਜਮਾਤ ਦੇ ਕਈ ਲੋਕ ਕੋਰੋਨਾ ਨਾਲ ਇਨਫੈਕਟਡ ਮਿਲੇ ਸੀ। ਇਸ ਦੇ ਨਾਲ ਜਿਨ੍ਹਾਂ ਸੂਬਿਆਂ 'ਚ ਜਮਾਤ ਦੇ ਲੋਕ ਵਾਪਸ ਗਏ ਉੱਥੇ ਇਨ੍ਹਾਂ ਦੇ ਸੰਪਰਕ 'ਚ ਆਉਣ ਨਾਲ ਕਈ ਲੋਕ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਉਛਾਲ ਦੇਖਣ ਨੂੰ ਮਿਲਿਆ ਹੈ।
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ 75000 ਤਨਖਾਹ
NEXT STORY