ਨਵੀਂ ਦਿੱਲੀ– ਸਿਹਤ ਮਾਹਿਰਾਂ ਨੇ ਬੁੱਧਵਾਰ ਕਿਹਾ ਕਿ ਸਰਕਾਰ ਨੂੰ ਸਿਹਤ ਨਾਲ ਸਬੰਧਤ ‘ਸਟਾਰ ਰੇਟਿੰਗ’ ਦੀ ਬਜਾਏ ਜੰਕ ਫੂਡ ਦੇ ਪੈਕੇਟਾਂ ’ਤੇ ਚਿਤਾਵਨੀ ਲੇਬਲ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਰੇਟਿੰਗ ਗੁੰਮਰਾਹਕੁੰਨ ਹੈ ਅਤੇ ਇਹ ਖਪਤਕਾਰਾਂ ਨੂੰ ਲਾਭ ਨਾਲੋਂ ਨੁਕਸਾਨ ਵੱਧ ਪਹੁੰਚਾਉਂਦੀ ਹੈ।
ਸਿਹਤ ਸਟਾਰ ਰੇਟਿੰਗ ਤਹਿਤ ਪੈਕ ਕੀਤੇ ਭੋਜਨਾਂ ਨੂੰ ਇੱਕ ਤੋਂ ਪੰਜ ਸਿਤਾਰਿਆਂ ਦੇ ਪੈਮਾਨੇ ’ਤੇ ਗ੍ਰੇਡ ਕੀਤਾ ਜਾਂਦਾ ਹੈ। ਜਨ ਸਿਹਤ ਮਾਹਿਰਾਂ ਨੇ ਰਾਜਸਥਾਨ ਦੇ ਨਿਮਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਜੇ ਸਰਕਾਰ ਮੋਟਾਪੇ ਅਤੇ ਗੈਰ ਸੰਚਾਰੀ ਬਿਮਾਰੀਆਂ ਦੀ ਮਹਾਂਮਾਰੀ ਪ੍ਰਤੀ ਗੰਭੀਰ ਹੈ ਤਾਂ ਖਪਤਕਾਰਾਂ ਨੂੰ ‘ਚਿਤਾਵਨੀ ਲੇਬਲ’ ਰਾਹੀਂ ਜੰਕ ਫੂਡ ਬਾਰੇ ਸੁਚੇਤ ਕਰਨ ਦੀ ਲੋੜ ਹੈ।
ਮਾਹਰ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐੱਸ.ਈ) ਵਲੋਂ ਆਯੋਜਿਤ ਸਸਟੇਨੇਬਲ ਫੂਡ ਸਿਸਟਮਜ਼ ’ਤੇ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸੀ.ਐੱਸ.ਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੀ ਡਾਇਰੈਕਟਰ ਜਨਰਲ ਸੁਨੀਤਾ ਨਾਰਾਇਣ ਨੇ ਕਿਹਾ ਕਿ ਹੈਲਥ ਸਟਾਰ ਰੇਟਿੰਗ ਨੂੰ ਸ਼ਕਤੀਸ਼ਾਲੀ ਭੋਜਨ ਉਦਯੋਗ ਵਲੋਂ ਖਪਤਕਾਰਾਂ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਹੈ।
ਪੁਲਸ ਦੀ ਜਾਂਚ ’ਚ 120 ਤੋਂ ਜ਼ਿਆਦਾ ਮੁਲਜ਼ਮਾਂ ਦੀ ਨਿਕਲੀ 65 ਕਰੋੜ ਦੀ ਗ਼ੈਰ-ਕਾਨੂੰਨੀ ਜਾਇਦਾਦ
NEXT STORY