ਆਰਾ — ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੀ ਵਿਸ਼ੇਸ਼ ਅਦਾਲਤ ਨੇ ਅਜ਼ੀਮਾਬਾਦ ਥਾਣਾ ਖੇਤਰ ਦੇ ਬੜਗਾਓਂ ਨਿਵਾਸੀ ਕਿਸਾਨ ਜੈਪ੍ਰਕਾਸ਼ ਸਿੰਘ ਉਰਫ ਜੇ.ਪੀ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ (ਸੀ.ਪੀ.ਆਈ.-ਐੱਮ.ਐੱਲ.) ਦੇ ਵਿਧਾਇਕ ਮਨੋਜ ਮੰਜ਼ਿਲ ਸਮੇਤ 23 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ 25-25 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ।
ਇਹ ਫੈਸਲਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਕੇਸਾਂ ਦੀ ਸੁਣਵਾਈ ਲਈ ਬਣਾਈ ਗਈ ਵਿਸ਼ੇਸ਼ ਅਦਾਲਤ ਦੇ ਜੱਜ ਕਮ ਤੀਜੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਤਿੰਦਰ ਸਿੰਘ ਨੇ ਸੁਣਾਇਆ। ਇਹ ਸਜ਼ਾ ਵਿਧਾਇਕ ਮਨੋਜ ਮੰਜ਼ਿਲ ਅਤੇ ਇਕ ਵਕੀਲ ਸਮੇਤ 23 ਦੋਸ਼ੀਆਂ ਨੂੰ ਅਪਰਾਧ ਦੌਰਾਨ ਅਗਵਾ, ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਜਲਦਬਾਜ਼ੀ 'ਚ ਨਹੀਂ ਲਿਆਂਦਾ ਜਾ ਸਕਦੈ MSP ਕਾਨੂੰਨ, ਸਰਕਾਰ ਨਾਲ ਗੱਤਬਾਤ ਕਰਨ ਕਿਸਾਨ: ਅਰਜੁਨ ਮੁੰਡਾ
ਤਰਾਰੀ ਥਾਣਾ ਖੇਤਰ ਦੇ ਕਪੂਰਡਿਹਰਾ ਪਿੰਡ ਦੇ ਰਹਿਣ ਵਾਲੇ ਮਨੋਜ ਮੰਜ਼ਿਲ ਭੋਜਪੁਰ ਦੇ ਅਗਿਆਓਂ (ਰਾਖਵੇਂ) ਵਿਧਾਨ ਸਭਾ ਹਲਕੇ ਦੇ ਵਿਧਾਇਕ ਹਨ। ਸਾਲ 2020 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਮਹਾਗਠਜੋੜ ਦੇ ਤਹਿਤ ਸੀ.ਪੀ.ਆਈ.-ਐੱਮ.ਐੱਲ. ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਨਾਮਜ਼ਦ ਕੀਤੇ ਜਾਣ ਸਮੇਂ ਵੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ 'ਚ ਉਹ ਜ਼ਮਾਨਤ 'ਤੇ ਬਾਹਰ ਆ ਗਿਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਵਿਧਾਇਕ ਸਮੇਤ ਸਾਰੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਮਾਮਲੇ ਵਿੱਚ ਸਰਕਾਰੀ ਵਕੀਲ ਨਾਗੇਸ਼ਵਰ ਦੂਬੇ, ਏਪੀਪੀ ਸੀਯਾਰਾਮ ਸਿੰਘ ਅਤੇ ਐਡਵੋਕੇਟ ਵਿਸ਼ਣੁਧਰ ਪਾਂਡੇ ਵੱਲੋਂ ਦਲੀਲ ਦਿੱਤੀ ਗਈ।
ਏਪੀਪੀ ਸੀਯਾਰਾਮ ਸਿੰਘ ਨੇ ਦੱਸਿਆ ਕਿ 20 ਅਗਸਤ 2015 ਨੂੰ ਸੀ.ਪੀ.ਆਈ.-ਐੱਮ.ਐੱਲ. ਵਰਕਰ ਸਤੀਸ਼ ਯਾਦਵ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ 'ਚ ਅਜ਼ੀਮਾਬਾਦ ਥਾਣਾ ਖੇਤਰ ਦੇ ਬੜਗਾਓਂ ਦੇ ਰਹਿਣ ਵਾਲੇ ਕਿਸਾਨ ਜੈਪ੍ਰਕਾਸ਼ ਸਿੰਘ ਉਰਫ ਜੇਪੀ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ 27 ਅਗਸਤ ਨੂੰ ਨਹਿਰ ਵਿੱਚੋਂ ਬਰਾਮਦ ਹੋਈ ਸੀ। ਇਸ ਸਬੰਧ ਵਿਚ 24 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਸੁਣਵਾਈ ਦੌਰਾਨ ਪੇਸ਼ ਸਬੂਤਾਂ ਦੇ ਆਧਾਰ 'ਤੇ ਅਦਾਲਤ ਨੇ ਅਗਿਆਨ ਵਿਧਾਨ ਸਭਾ ਦੇ ਵਿਧਾਇਕ ਸਮੇਤ 23 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਇੰਟਰਨੈੱਟ ਸੇਵਾ 'ਤੇ ਪਾਬੰਦੀ ਦੀ ਮਿਆਦ 'ਚ ਕੀਤਾ ਵਾਧਾ
NEXT STORY