ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਕੇਰੀਬੁਰੂ ਪਿੰਡ 'ਚ ਵੀਰਵਾਰ ਰਾਤ ਨੂੰ ਇੱਕ ਐਂਟੀ-ਨਕਸਲ ਓਪਰੇਸ਼ਨ ਦੌਰਾਨ ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 46 ਸਾਲਾ ਐੱਮ. ਪ੍ਰਾਬੋ ਸਿੰਘ ਦੀ ਮੌਤ ਹੋ ਗਈ।
ਇਸ ਘਟਨਾ ਵਿੱਚ CRPF ਦੇ ਸਹਾਇਕ ਕਮਾਂਡੈਂਟ ਸੁਬੀਰ ਕੁਮਾਰ ਮੰਡਲ ਵੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੋਆਮੁੰਡੀ ਦੇ ਟਾਟਾ ਮੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਦੌਰਾਨ ਬਾਰਡਰ ਏਰੀਏ 'ਚ ਇਕ ਵਾਰ ਫ਼ਿਰ ਮਿਲਿਆ ਡਰੋਨ
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ CRPF ਅਤੇ ਝਾਰਖੰਡ ਪੁਲਸ ਦੀ ਸਾਂਝੀ ਟੀਮ ਜੰਗਲ 'ਚ ਨਕਸਲ ਵਿਰੋਧੀ ਓਪਰੇਸ਼ਨ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਕੈਂਪ 'ਤੇ ਬਿਜਲੀ ਡਿੱਗ ਗਈ, ਜਿਸ ਕਾਰਨ ਪ੍ਰਾਬੋ ਸਿੰਘ ਦੀ ਮੌਤ ਹੋ ਗਈ, ਜਦਕਿ ਸਹਾਇਕ ਕਮਾਂਡੈਂਟ ਸੁਬੀਰ ਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਐੱਮ, ਪ੍ਰਾਬੋ ਸਿੰਘ ਮਣੀਪੁਰ ਦੇ ਵੈਸਟ ਇੰਫਾਲ ਜ਼ਿਲ੍ਹੇ ਦੇ ਵਸਨੀਕ ਸਨ, ਜਦਕਿ ਸੁਬੀਰ ਕੁਮਾਰ ਮੰਡਲ ਪੱਛਮੀ ਬੰਗਾਲ ਦੇ ਉੱਤਰੀ ਪਰਗਨਾ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਹਾਦਸੇ ਨੇ ਸੁਰੱਖਿਆ ਬਲਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਨਾ ਸਿਰਫ਼ ਨਕਸਲੀਆਂ ਨਾਲ ਜੂਝਣਾ ਪੈਂਦਾ ਹੈ, ਸਗੋਂ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- Apple ਨੇ ਟਰੰਪ ਨੂੰ ਦਿੱਤਾ ਝਟਕਾ ! ਕਿਹਾ- 'ਭਾਰਤ 'ਚ ਬਣਦੇ ਰਹਿਣਗੇ IPhones...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਗਰ ਨਿਗਮ ਅਧਿਕਾਰੀ ਦੇ ਘਰ ਸਣੇ 13 ਥਾਵਾਂ 'ਤੇ ED ਦਾ ਛਾਪਾ, 30 ਕਰੋੜ ਦੀ ਨਕਦੀ, ਸੋਨਾ ਤੇ ਹੀਰੇ ਬਰਾਮਦ
NEXT STORY