ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਭਾਰਤ ਵਿੱਚ 'ਐਪਲ' ਨਿਰਮਾਣ ਘਟਾਉਣ ਦੀ ਸਲਾਹ ਦਿੱਤੀ ਸੀ। ਟਰੰਪ ਨੇ ਕਿਹਾ ਸੀ ਕਿ ਐਪਲ ਭਾਰਤ 'ਚ ਨਿਰਮਾਣ ਨਾ ਕਰੇ, ਸਗੋਂ 'ਮੇਕ ਇਨ ਅਮੈਰਿਕਾ' ਤਹਿਤ ਅਮਰੀਕਾ 'ਚ ਹੀ ਫ਼ੋਨ ਬਣਾਵੇ।
ਟਰੰਪ ਦੀ ਇਸ ਸਲਾਹ ਦੇ ਬਾਵਜੂਦ ਐਪਲ ਕੰਪਨੀ ਨੇ ਭਾਰਤ ਵਿੱਚ ਆਪਣੀਆਂ ਨਿਵੇਸ਼ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਐਪਲ ਨੇ ਭਾਰਤ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਭਾਰਤ ਨੂੰ ਆਪਣੇ ਪ੍ਰੋਡਕਟਸ ਲਈ ਇਕ ਮੇਨ ਪ੍ਰੋਡਕਸ਼ਨ ਹੱਬ ਬਣਾਉਣ ਦੀ ਯੋਜਨਾ 'ਤੇ ਕਾਇਮ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁਕ ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਦੀ ਸਲਾਹ ਦਿੱਤੀ ਸੀ, ਕਿਉਂਕਿ ਉਨ੍ਹਾਂ ਦੇ ਅਨੁਸਾਰ ਭਾਰਤ ਜ਼ਿਆਦਾ ਟੈਰਿਫ਼ ਵਾਲਾ ਦੇਸ਼ ਹੈ ਅਤੇ ਐਪਲ ਨੂੰ ਅਮਰੀਕਾ ਵਿੱਚ ਨਿਰਮਾਣ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
ਭਾਰਤ ਵਿੱਚ ਐਪਲ ਦੀ ਨਿਰਮਾਣ ਯੋਜਨਾ ਵਿੱਚ ਤਮਿਲਨਾਡੂ ਵਿੱਚ ਫੌਕਸਕਾਨ, ਪੈਗਾਟਰਾਨ ਅਤੇ ਟਾਟਾ ਇਲੈਕਟ੍ਰੋਨਿਕਸ ਵਰਗੀਆਂ ਕੰਪਨੀਆਂ ਸ਼ਾਮਿਲ ਹਨ, ਜੋ ਕਿ ਭਾਰਤ ਵਿੱਚ ਬਣ ਰਹੇ ਆਈਫੋਨਾਂ ਦਾ 70-80 ਫ਼ੀਸਦੀ ਹਿੱਸੇ ਦਾ ਨਿਰਮਾਣ ਕਰ ਰਹੀਆਂ ਹਨ।
ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਐਪਲ ਵਰਗੀਆਂ ਕੰਪਨੀਆਂ ਲਈ ਭਾਰਤ ਵਿੱਚ ਨਿਰਮਾਣ ਕਰਨਾ ਫ਼ਾਇਦੇਮੰਦ ਹੈ ਅਤੇ ਉਨ੍ਹਾਂ ਦੀਆਂ ਨਿਵੇਸ਼ ਯੋਜਨਾਵਾਂ ਉਨ੍ਹਾਂ ਦੀ ਮੁਕਾਬਲੇਦਾਰੀ ਅਤੇ ਲਾਗਤ 'ਤੇ ਆਧਾਰਤ ਹੋਣਗੀਆਂ। ਇਸ ਤਰ੍ਹਾਂ ਐਪਲ ਨੇ ਭਾਰਤ ਵਿੱਚ ਆਪਣੇ ਨਿਵੇਸ਼ ਅਤੇ ਨਿਰਮਾਣ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜੋ ਕਿ ਭਾਰਤ ਨੂੰ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਬਣਾਉਣ ਵੱਲ ਇਕ ਹੋਰ ਕਦਮ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਦੌਰਾਨ ਬਾਰਡਰ ਏਰੀਏ 'ਚ ਇਕ ਵਾਰ ਫ਼ਿਰ ਮਿਲਿਆ ਡਰੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਂਦੀ ਦੇ ਕੜਿਆਂ ਲਈ ਮਾਂ ਦੀ ਚਿਤਾ 'ਤੇ ਲੇਟ ਗਿਆ ਪੁੱਤ, 2 ਘੰਟੇ ਤੱਕ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ
NEXT STORY