ਨੈਸ਼ਨਲ ਡੈਸਕ- ਭਾਰਤ-ਪਾਕਿ ਵਿਚਾਲੇ ਹੋਈ ਜੰਗਬੰਦੀ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕੁਝ ਹੱਦ ਤੱਕ ਮਾਹੌਲ ਸ਼ਾਂਤ ਹੈ। ਇਸੇ ਦੌਰਾਨ ਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵੀਰਵਾਰ ਸਵੇਰੇ ਇਕ ਸ਼ੱਕੀ ਡਰੋਨ ਮਿਲਣ ਦੀ ਜਾਣਕਾਰੀ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਸੀਮਾ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਮੌਕੇ ’ਤੇ ਪਹੁੰਚੀ।
ਜਾਣਕਾਰੀ ਮੁਤਾਬਕ ਸਰਹੱਦੀ ਪਿੰਡ 12ਏ ਦੇ ਇਕ ਖੇਤ ਵਿਚ ਸਵੇਰੇ ਲੱਗਭਗ 9.45 ਵਜੇ ਪਿੰਡ ਵਾਸੀਆਂ ਨੇ ਡਰੋਨ ਵਰਗੀ ਚੀਜ਼ ਦੇਖੀ ਤਾਂ ਤੁਰੰਤ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅਨੂਪਗੜ੍ਹ ਪੁਲਸ ਸਟੇਸ਼ਨ ਦੇ ਅਧਿਕਾਰੀ ਈਸ਼ਵਰ ਜਾਂਗਿੜ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਬੀ.ਐੱਸ.ਐੱਫ. ਨੂੰ ਵੀ ਸੂਚਿਤ ਕੀਤਾ। ਸ਼ੱਕੀ ਡਰੋਨ 5 ਤੋਂ 7 ਫੁੱਟ ਲੰਬਾ ਸੀ ਜਿਸ ਦਾ ਕੈਮਰਾ ਮਾਡਿਊਲ ਟੁੱਟ ਕੇ ਵੱਖ ਹੋ ਗਿਆ ਸੀ।

ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
ਜਾਂਗਿੜ ਨੇ ਕਿਹਾ ਕਿ ਸ਼ੱਕੀ ਡਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਬੰਬ ਨਿਰੋਧਕ ਦਸਤੇ ਨੂੰ ਵੀ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਰੋਨ ਬਾਰੇ ਪਤਾ ਲਗਾਉਣ ਲਈ ਇਸ ਨੂੰ ਫੋਰੈਂਸਿਕ ਅਤੇ ਤਕਨੀਕੀ ਜਾਂਚ ਲਈ ਭੇਜਿਆ ਜਾਵੇਗਾ। ਰੱਖਿਆ ਸੂਤਰਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੀ ਰਣਨੀਤਕ ਮਹੱਤਤਾ ਨੂੰ ਦੇਖਦੇ ਹੋਏ ਉੱਥੇ ਡਰੋਨ ਵਰਗੀ ਵਸਤੂ ਲੱਭਣਾ ਇਕ ਗੰਭੀਰ ਮਾਮਲਾ ਹੈ।
ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਡਰੋਨ ਸਰਹੱਦ ਪਾਰ ਤੋਂ ਭੇਜਿਆ ਗਿਆ ਸੀ ਜਾਂ ਫਿਰ ਇਹ ਕਿਸੇ ਫੌਜੀ ਗਤੀਵਿਧੀ ਦੌਰਾਨ ਗਲਤੀ ਨਾਲ ਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲੀਆ ਤਣਾਅ ਨੂੰ ਦੇਖਦੇ ਹੋਏ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਫੋਰਸ ਪਹਿਲਾਂ ਤੋਂ ਹੀ ‘ਅਲਰਟ’ ਹੈ। ਸਰਹੱਦ ਨੇੜੇ ਅਜਿਹੀ ਵਸਤੂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- #BoycottTurkey ਵਿਚਾਲੇ ਅਮਰੀਕਾ ਕਰ ਗਿਆ 304 ਮਿਲੀਅਨ ਡਾਲਰ ਦੇ ਹਥਿਆਰਾਂ ਦੀ ਡੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ISRO ਵੱਲੋਂ 18 ਮਈ ਨੂੰ ਲਾਂਚ ਕੀਤੀ ਜਾਵੇਗੀ 101ਵੀਂ ਸੈਟੇਲਾਈਟ
NEXT STORY