ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਪੂਰੀ ਵਿਰੋਧੀ ਧਿਰ ’ਚ ਕੋਈ ਤਾਂ ਅਜਿਹਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਾਬਰੀ ਕਰ ਸਕਦਾ ਹੈ ਅਤੇ ਆਪਣੇ ਵਿਰੋਧੀਆਂ ਨੂੰ ਹੈਰਾਨ ਕਰ ਸਕਦਾ ਹੈ। ਮੰਗਲਵਾਰ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਸੀ ਜੋ ਪੂਰੇ ਦੇਸ਼ ਭਰ ’ਚ ਮਨਾਇਆ ਗਿਆ। ਭਾਜਪਾ ਲੀਡਰਸ਼ਿਪ ਨੇ ਟੀ. ਵੀ. ਨਿਊਜ਼ ਚੈਨਲਾਂ ਤੇ ਮੀਡੀਆ ਆਊਟਲੈਟਾਂ ’ਤੇ ਪੂਰੀ ਲਾਈਮਲਾਈਟ ਹਥਿਆਉਣ ਦੀ ਯੋਜਨਾ ਬਣਾਈ ਸੀ। ਪ੍ਰਧਾਨ ਮੰਤਰੀ ਮੋਦੀ 3.0 ਸਰਕਾਰ ਦੇ 100 ਦਿਨ ਵੀ ਪੂਰੇ ਹੋਏ ਹਨ। ਭਾਜਪਾ ਸ਼ਾਸਿਤ ਸੂਬਾਈ ਸਰਕਾਰਾਂ ਤੇ ਹੋਰ ਥਾਵਾਂ ’ਤੇ ਇਸ ਸਬੰਧੀ ਜਸ਼ਨ ਇਕ ਪੰਦਰਵਾੜੇ ਤੱਕ ਚੱਲੇ।
ਅਰਵਿੰਦ ਕੇਜਰੀਵਾਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਕੇ ਭਾਜਪਾ ਨੂੰ ਹੈਰਾਨ ਕਰ ਦਿੱਤਾ। ਭਾਜਪਾ ਇਸ ਸਾਲ 17 ਮਾਰਚ ਤੋਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਹਿ ਰਹੀ ਸੀ ਪਰ ਉਹ ਆਪਣੇ ਅਹੁਦੇ ’ਤੇ ਟਿਕੇ ਰਹੇ ਤੇ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਪਣੀਆਂ ਸ਼ਰਤਾਂ ’ਤੇ ਅਸਤੀਫਾ ਦਿੱਤਾ। ਜੇ ਟੀ. ਵੀ. ਚੈਨਲ ਪ੍ਰਧਾਨ ਮੰਤਰੀ ਮੋਦੀ ਦੇ ਓਡਿਸ਼ਾ ਤੋਂ ਦਿੱਤੇ ਦਾ ਰਹੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਕਰ ਰਹੇ ਸਨ ਤਾਂ ਇਸ ਦੇ ਨਾਲ ਉਹ ਦਿੱਲੀ ’ਚ ਹੋ ਰਹੀਆਂ ਘਟਨਾਵਾਂ ਨੂੰ ਵੀ ਕਵਰ ਕਰ ਰਹੇ ਸਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਅਜਿਹਾ ਕੀਤਾ ਹੈ। ‘ਆਪ’ 2013 ਤੋਂ ਦਿੱਲੀ ’ਚ ਭਾਜਪਾ ਨੂੰ ਹਰਾਉਂਦੀ ਆ ਰਹੀ ਹੈ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਦੇਣ ਤੋਂ ਬਾਅਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਉਹ ਫਰਵਰੀ 2025 ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿ ਸਕਦੇ ਸਨ। ਭਾਜਪਾ 2013 ’ਚ ਡਾ. ਹਰਸ਼ਵਰਧਨ ਦੀ ਅਗਵਾਈ ਹੇਠ ਦਿੱਲੀ ’ਚ ਸਰਕਾਰ ਬਣਾ ਸਕਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਉਦੋਂ ਤੋਂ ਭਾਜਪਾ ਵਿਧਾਨ ਸਭਾ ਚੋਣਾਂ ਜਿੱਤਣ ’ਚ ਅਸਫਲ ਰਹੀ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਕੇਜਰੀਵਾਲ ਹੁਣ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਰਮ ਕਰਨ ਲਈ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਸ਼ੀਸ਼ ਮਹਿਲ’ ਨੂੰ ਵੀ ਛੱਡ ਦੇਣਗੇ।
ਮੁਲਾਜ਼ਮਾਂ ਲਈ Good News: ਵੱਡਾ ਤੋਹਫ਼ਾ ਦੇਣ ਜਾ ਰਹੀ ਸਰਕਾਰ
NEXT STORY