ਨੈਸ਼ਨਲ ਡੈਸਕ- 31 ਮਾਰਚ ਨੇੜੇ ਆਉਂਦੇ ਹੀ ਸ਼ਰਾਬ ਵਿਕਰੇਤਾ ਠੇਕਿਆਂ 'ਚੋਂ ਸਟਾਕ ਖਤਮ ਕਰਨ ਲਈ ਸ਼ਰਾਬ 'ਤੇ ਕਈ ਤਰ੍ਹਾਂ ਦੇ ਆਫਰ ਦੇਣੇ ਸ਼ੁਰੂ ਕਰ ਦਿੰਦੇ ਹਨ। ਇਸੇ ਤਹਿਤ ਉੱਤਰ ਪ੍ਰਦੇਸ਼ 'ਚ ਸ਼ਰਾਬ ਵਿਕਰੇਤਾਵਾਂ ਨੇ ਸਟਾਕ ਖਤਮ ਕਰਨ ਲਈ ਸ਼ਰਾਬ 'ਤੇ ਭਾਰੀ ਛੋਟ ਦੇਣੇ ਸ਼ੁਰੂ ਕਰ ਦਿੱਤੀ ਹੈ। ਇਹ ਫੈਸਲਾ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਦੇਖਦਿਆਂ ਲਿਆ ਗਿਆ ਹੈ, ਜਿਸ ਤਹਿਤ ਸ਼ਰਾਬ ਦੀਆਂ ਦੁਕਾਨਾਂ ਦੇ ਨਵੇਂ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਨੀਤੀ 31 ਮਾਰਚ ਤੋਂ ਲਾਗੂ ਹੋਵੇਗੀ।
ਲਖਨਊ ਸਮੇਤ ਕਈ ਸ਼ਹਿਰਾਂ 'ਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵੱਡੇ-ਵੱਡੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ 'ਚ ਗਾਹਕਾਂ ਨੂੰ ਭਾਰੀ ਡਿਸਕਾਊਂਟ ਅਤੇ ਇਕ ਬੋਤਲ ਨਾਲ ਇਕ ਫ੍ਰੀ ਵਰਗੀ ਸਕੀਮ ਦੀ ਜਾਣਕਾਰੀ ਦਿੱਤੀ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਟਾਕ ਖਤਮ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ- ਇਕ ਹੀ ਰੀਚਾਰਜ ਨਾਲ ਚੱਲਣਗੇ 3 Sim Card, ਗਜ਼ਬ ਦਾ ਹੈ ਇਹ ਪਲਾਨ
ਯੂਪੀ 'ਚ ਸ਼ਰਾਬ ਦੀ ਇਕ ਬੋਤਲ ਨਾਲ ਇਕ ਫ੍ਰੀ
ਸ਼ਰਾਬ ਐਸੋਸੀਏਸ਼ਨ ਦੇ ਵਕੀਲ ਰੋਹਿਤ ਜੈਸਵਾਲ ਨੇ ਕਿਹਾ ਕਿ ਵਪਾਰੀਆਂ ਨੇ ਸਰਕਾਰ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸਰਕਾਰ 31 ਮਾਰਚ ਤੋਂ ਪਹਿਲਾਂ ਬਾਕੀ ਬਚਿਆ ਸਟਾਕ ਵਾਪਸ ਲੈ ਲਵੇ, ਤਾਂ ਜੋ ਦੁਕਾਨਦਾਰਾਂ ਨੂੰ ਨੁਕਸਾਨ ਨਾ ਹੋਵੇ। ਹਾਲਾਂਕਿ, ਅਦਾਲਤ ਦੇ ਹੁਕਮਾਂ ਦੇ ਬਾਵਜੂਦ, ਸਰਕਾਰ ਨੇ ਇਸ ਮਾਮਲੇ 'ਤੇ ਕੋਈ ਸੁਣਵਾਈ ਨਹੀਂ ਕੀਤੀ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਟਾਕ ਵਾਪਸ ਨਹੀਂ ਲੈਂਦੀ ਤਾਂ ਉਨ੍ਹਾਂ ਨੂੰ ਬਾਕੀ ਬਚੇ ਮਾਲ ਨੂੰ ਨਸ਼ਟ ਕਰਨਾ ਪਵੇਗਾ, ਜਿਸ ਨਾਲ ਭਾਰੀ ਵਿੱਤੀ ਨੁਕਸਾਨ ਹੋਵੇਗਾ। ਅਜਿਹੀ ਸਥਿਤੀ ਵਿੱਚ ਉਹ ਸ਼ਰਾਬ 'ਤੇ ਭਾਰੀ ਛੋਟ ਦੇ ਕੇ ਆਪਣਾ ਸਟਾਕ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 1 ਕਰੋੜ ਭਾਰਤੀਆਂ ਦੇ ਅਕਾਊਂਟਸ ਕਰ'ਤੇ ਬੈਨ, ਜਾਣੋ ਵਜ੍ਹਾ
ਭਾਜਪਾ ਨੇ ਕਿਤਾਬ ਦਾ ਹਵਾਲਾ ਦੇ ਕੇ ਸੋਨੀਆ ਗਾਂਧੀ ਤੇ ਰਾਹੁਲ ਤੋਂ ਮੰਗਿਆ ਅਸਤੀਫਾ
NEXT STORY