ਚੇਨਈ- ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਲਿਮਿਟੇਡ (TASMAC) ਨੇ 1 ਫਰਵਰੀ ਤੋਂ ਸ਼ਰਾਬ ਦੀਆਂ ਪ੍ਰਚੂਨ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ। TASMAC ਦੇ ਇਸ ਫੈਸਲੇ ਤੋਂ ਬਾਅਦ ਸੂਬੇ 'ਚ ਸ਼ਰਾਬ ਦੇ ਸ਼ੌਕੀਨਾਂ ਨੂੰ 1 ਫਰਵਰੀ ਤੋਂ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਇੱਥੇ ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਵਾਧੇ ਦਾ ਕਾਰਨ ਐਕਸਾਈਜ਼ ਡਿਊਟੀ 'ਚ ਵਾਧਾ ਹੈ। 180 ਮਿਲੀਲੀਟਰ ਅਤੇ ਦਰਮਿਆਨੇ ਦਰਜੇ ਦੀ ਸ਼ਰਾਬ ਦੀ ਕੀਮਤ 'ਚ 10 ਰੁਪਏ ਦਾ ਵਾਧਾ ਕੀਤਾ ਜਾਵੇਗਾ। 180 ਮਿਲੀਲੀਟਰ ਹਾਈ-ਐਂਡ ਸ਼ਰਾਬ ਦੀ ਕੀਮਤ 'ਚ 20 ਰੁਪਏ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਮੋਦੀ ਸਰਕਾਰ ਨੇ ਬਦਲੇ 'ਪਰਿਵਾਰਕ ਪੈਨਸ਼ਨ' ਦੇ ਨਿਯਮ, ਔਰਤਾਂ ਨੂੰ ਮਿਲੇਗੀ ਵੱਡੀ ਰਾਹਤ
ਬੀਅਰ ਦੇ ਸ਼ੌਕੀਨਾਂ ਨੂੰ 650 ਮਿਲੀਲੀਟਰ ਦੇ ਡੱਬੇ 'ਚ ਵਿਕਣ ਵਾਲੀ ਬੀਅਰ ਲਈ 10 ਰੁਪਏ ਹੋਰ ਅਦਾ ਕਰਨੇ ਪੈਣਗੇ। 375 ਮਿਲੀਲੀਟਰ, 750 ਮਿਲੀਲੀਟਰ ਅਤੇ 1,000 ਮਿਲੀਲੀਟਰ ਦੇ ਕੰਟੇਨਰਾਂ 'ਚ ਵਿਕਣ ਵਾਲੀ ਸ਼ਰਾਬ ਅਤੇ 325 ਮਿਲੀਲੀਟਰ ਅਤੇ 500 ਮਿਲੀਲੀਟਰ ਦੇ ਡੱਬਿਆਂ 'ਚ ਵਿਕਣ ਵਾਲੀ ਬੀਅਰ ਦੀਆਂ ਕੀਮਤਾਂ ਵੀ ਉਨ੍ਹਾਂ ਦੀ ਮਾਤਰਾ ਅਤੇ ਸ਼੍ਰੇਣੀ ਦੇ ਅਨੁਸਾਰ ਵਧਣਗੀਆਂ। ਹੁਣ ਕੀਮਤਾਂ ਵਧਣ ਨਾਲ ਸੂਬਾ ਸਰਕਾਰ ਨੂੰ ਇਸ ਸਾਲ ਸ਼ਰਾਬ ਦੀ ਵਿਕਰੀ ਤੋਂ ਜ਼ਿਆਦਾ ਮਾਲੀਆ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਨਿਤੀਸ਼ ਵਲੋਂ ‘ਇੰਡੀਆ’ ਗਠਜੋੜ ਨਾਲੋਂ ਨਾਅਤਾ ਤੋੜਨ 'ਤੇ ਕੇਜਰੀਵਾਲ ਬੋਲੇ- 'ਜੋ ਕੀਤਾ ਉਹ ਠੀਕ ਨਹੀਂ ਕੀਤਾ'
ਕੀਮਤਾਂ ਦੇ ਵਾਧੇ ਤੋਂ ਬਾਅਦ ਔਸਤ ਰੋਜ਼ਾਨਾ ਵਿਕਰੀ ਜੋ ਕਿ ਲਗਭਗ 100 ਕਰੋੜ ਰੁਪਏ ਦੀ ਸੀਮਾ 'ਚ ਸੀ, ਹਫਤੇ ਦੇ ਅਖ਼ੀਰ ਅਤੇ ਤਿਉਹਾਰਾਂ ਦੇ ਮੌਸਮ ਜਿਵੇਂ ਕਿ ਨਵੇਂ ਸਾਲ, ਪੋਂਗਲ ਅਤੇ ਦੀਵਾਲੀ ਦੇ ਦੌਰਾਨ 110-115 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਖਾਸ ਕਰਕੇ PMK ਅਤੇ ਵੱਖ-ਵੱਖ ਮਹਿਲਾ ਸੰਗਠਨਾਂ ਨੇ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਸਕੂਲਾਂ ਅਤੇ ਹਸਪਤਾਲਾਂ ਦੇ ਆਲੇ-ਦੁਆਲੇ 500 ਤੋਂ ਵੱਧ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਅਯੁੱਧਿਆ 'ਚ ਆਸਥਾ ਦਾ ਸੈਲਾਬ, 7 ਦਿਨਾਂ 'ਚ 19 ਲੱਖ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਦਾ ਹੁਕਮ : ਜਾਤੀ ਤੇ ਧਰਮ ਦੀ ਪਛਾਣ ਨਾ ਕਰੋ ਖੁਲਾਸਾ
NEXT STORY