ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ 'ਚ ਪਿਛਲੇ ਇਕ ਹਫਤੇ 'ਚ ਕਰੀਬ 19 ਲੱਖ ਸ਼ਰਧਾਲੂਆਂ ਨੇ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਹਨ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ 23 ਜਨਵਰੀ ਨੂੰ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸ਼ਰਧਾਲੂਆਂ ਦੀ ਆਮਦ ਹੋਈ। ਦੱਸਿਆ ਜਾਂਦਾ ਹੈ ਕਿ ਹਰ ਰੋਜ਼ ਦੋ ਲੱਖ ਤੋਂ ਵੱਧ ਸ਼ਰਧਾਲੂ 'ਦਰਸ਼ਨ' ਕਰਨ ਲਈ ਮੰਦਰ ਆਉਂਦੇ ਹਨ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਅਤੇ ਇੱਥੋਂ ਤੱਕ ਕਿ ਕੌਮਾਂਤਰੀ ਪੱਧਰ 'ਤੇ ਸ਼ਰਧਾਲੂ, ਰੋਜ਼ਾਨਾ ਵੱਡੀ ਗਿਣਤੀ 'ਚ ਆਉਂਦੇ ਰਹਿੰਦੇ ਹਨ। ਐਤਵਾਰ ਨੂੰ ਦੋ ਲੱਖ ਤੋਂ ਵੱਧ ਸ਼ਰਧਾਲੂ ਰਾਮ ਲੱਲਾ ਦੀ ਪੂਜਾ ਕਰਨ ਲਈ ਇਕੱਠੇ ਹੋਏ।
ਇਹ ਵੀ ਪੜ੍ਹੋ- 9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ
ਸਭ ਤੋਂ ਵੱਧ ਭੀੜ 23 ਜਨਵਰੀ ਨੂੰ ਸੀ, ਜਦੋਂ ਮੰਦਰ ਦੇ ਉਦਘਾਟਨ ਦੇ ਪਹਿਲੇ ਦਿਨ 5 ਲੱਖ ਸ਼ਰਧਾਲੂਆਂ ਨੇ ਪੂਜਾ ਕੀਤੀ। ਅਗਲੇ ਦਿਨਾਂ 'ਚ ਇਹ ਗਿਣਤੀ 2 ਤੋਂ 2.5 ਲੱਖ ਦੇ ਆਲੇ-ਦੁਆਲੇ ਸੀ ਅਤੇ ਐਤਵਾਰ ਨੂੰ 3.25 ਲੱਖ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ਾਂ 'ਤੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਇਕ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕਸ਼ਮੀਰ 'ਚ ਬਰਫ਼ਬਾਰੀ ਨਾਲ ਸੈਲਾਨੀਆਂ ਤੇ ਸੈਰ-ਸੈਪਾਟਾ ਕਾਰੋਬਾਰੀਆਂ ਦੇ ਖਿੜੇ ਚਿਹਰੇ
ਅਯੁੱਧਿਆ ਪਹੁੰਚੇ CM ਯੋਗੀ, ਰਾਮ ਲੱਲਾ ਅਤੇ ਹਨੂੰਮਾਨਗੜ੍ਹੀ ਦੇ ਕੀਤੇ ਦਰਸ਼ਨ
NEXT STORY