ਪਾਨੀਪਤ- ਇਕ ਸਕੂਲ ਵੈਨ ਨੇ 6 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਵੈਨ ਦੀ ਟੱਕਰ ਲੱਗਣ ਕਾਰਨ ਬੱਚੀ ਹੇਠਾਂ ਡਿੱਗ ਗਈ ਅਤੇ ਤੇਜ਼ ਰਫਤਾਰ ਵੈਨ ਡਰਾਈਵਰ ਬੱਚੀ ਨੂੰ ਕੁਚਲ ਕੇ ਦੌੜ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਵਿਚ ਕੈਦ ਹੋ ਗਈ। ਪੁਲਸ ਨੇ ਬੱਚੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਵਿਚ ਵਾਪਰਿਆ।
ਕੁੜੀ ਦਾ ਨਾਂ ਰੁਚੀ ਸੀ
ਮ੍ਰਿਤਕ ਵਿਦਿਆਰਥਣ ਦੇ ਪਿਤਾ ਅਭਿਨੰਦਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ 'ਚੋਂ 6 ਸਾਲ ਦੀ ਧੀ ਦਾ ਨਾਂ ਰੁਚੀ ਸੀ। ਰੁਚੀ LKG ਵਿਚ ਪੜ੍ਹਦੀ ਸੀ। ਅਭਿਨੰਦਨ ਦਾ ਕਹਿਣਾ ਹੈ ਕਿ ਰੁਚੀ ਦੁਪਹਿਰ 1 ਵਜੇ ਈਕੋ ਵੈਨ 'ਚ ਸਕੂਲ ਤੋਂ ਘਰ ਪਰਤੀ। ਜਦੋਂ ਰੁਚੀ ਵੈਨ ਤੋਂ ਉਤਰੀ ਤਾਂ ਉਹ ਘਰ ਵੱਲ ਆਉਣ ਲਈ ਵੈਨ ਦੇ ਅੱਗੇ ਪੈਦਲ ਜਾ ਰਹੀ ਸੀ। ਡਰਾਈਵਰ ਨੇ ਲਾਪਰਵਾਹੀ ਨਾਲ ਵੈਨ ਨੂੰ ਤੇਜ਼ ਰਫਤਾਰ ਨਾਲ ਭਜਾ ਦਿੱਤਾ, ਜਿਸ ਕਾਰਨ ਵੈਨ ਦੇ ਅਗਲੇ ਅਤੇ ਪਿਛਲੇ ਟਾਇਰ ਰੁਚੀ ਦੀ ਗਰਦਨ 'ਤੇ ਚੜ੍ਹ ਗਏ। ਹਾਦਸੇ ਤੋਂ ਬਾਅਦ ਅਭਿਨੰਦਨ ਆਪਣੀ ਧੀ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚੇ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਚੀਫ ਜਸਟਿਸ ਖੰਨਾ ਨੇ ਕੇਸਾਂ ਦੀ ਵੰਡ ਦਾ ਨਵਾਂ ਰੋਸਟਰ ਕੀਤਾ ਜਾਰੀ
NEXT STORY