ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਰਸੂਲਾਬਾਦ ਖੇਤਰ ਵਿੱਚ ਸ਼ਨੀਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸੂਲਾਬਾਦ-ਕਾਨਪੁਰ ਮਾਰਗ 'ਤੇ ਕਹਿੰਜਰੀ ਬਿਜਲੀ ਘਰ ਦੇ ਨੇੜੇ ਇੱਕ ਤੇਜ਼ ਰਫਤਾਰ ਲੋਡਰ ਨੇ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਵਿੱਚ ਸਵਾਰ ਪਿਤਾ ਤੇ ਉਸਦੀ 6 ਸਾਲਾ ਬੇਟੀ ਦੀ ਮੌਤ ਹੋ ਗਈ।
ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਹਿੰਜਰੀ ਪਿੰਡ ਦੇ ਰਹਿਣ ਵਾਲੇ ਦੀਪੂ (40) ਅਤੇ ਉਸਦੀ ਬੇਟੀ ਨੈਨਾ (6) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਪੂ ਆਪਣੀ ਪਤਨੀ ਸੋਨਮ (35) ਤੇ ਦੋ ਬੇਟੀਆਂ ਗਹਿਣਾ (10) ਅਤੇ ਨੈਨਾ ਨਾਲ ਇੱਕ ਗੈਸਟ ਹਾਊਸ ਵਿੱਚ ਸਫਾਈ ਦਾ ਕੰਮ ਕਰਨ ਜਾ ਰਿਹਾ ਸੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ-ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਹਾਦਸੇ ਵਿੱਚ 8 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਰਸੂਲਾਬਾਦ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਜ਼ਖਮੀਆਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਲੋਡਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤੀ ਨੌਜਵਾਨ ਦਾ ਸਾਊਦੀ ਅਰਬ 'ਚ ਕਤਲ ! ਕਾਤਲ ਨੇ ਇੱਟਾਂ ਮਾਰ-ਮਾਰ ਦਿੱਤੀ ਦਰਦਨਾਕ ਮੌਤ
NEXT STORY