ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਇਕ ਨੌਜਵਾਨ ਦਾ ਸਾਊਦੀ ਅਰਬ 'ਚ ਇਕ ਬੰਗਲਾਦੇਸ਼ੀ ਨੌਜਵਾਨ ਮੁੰਡੇ ਨੇ ਕਿਸੇ ਵਿਵਾਦ ਮਗਰੋਂ ਇੱਟ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪ੍ਰਯਾਗਰਾਜ ਦਾ ਰਹਿਣ ਵਾਲਾ ਆਕਾਸ਼ ਸਰੋਜ (23) ਇਸ ਸਾਲ ਜਨਵਰੀ 'ਚ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਦੇ ਅਬੂ-ਸਾਲਸਾ ਗਿਆ ਸੀ। ਉਹ ਅਲ-ਅਹਸਾ ਨਖਲਿਸਤਾਨ ਸ਼ਹਿਰ 'ਚ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਸੀ ਅਤੇ ਉਸ ਨਾਲ ਕਮਰੇ 'ਚ ਇਕ ਬੰਗਲਾਦੇਸ਼ੀ ਨੌਜਵਾਨ ਰਹਿੰਦਾ ਸੀ। ਦੋਸ਼ ਹੈ ਕਿ ਵਿਵਾਦ ਤੋਂ ਬਾਅਦ ਬੰਗਲਾਦੇਸ਼ੀ ਨੌਜਵਾਨ ਨੇ ਹੀ ਇੱਟ ਪੱਥਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਅਨੁਸਾਰ 9 ਮਈ ਦੀ ਦੁਪਹਿਰ ਆਕਾਸ਼ ਦੇ ਕਤਲ ਦੀ ਖ਼ਬਰ ਮਿਲੀ ਹੈ। ਹਾਲਾਂਕਿ ਸਾਊਦੀ ਅਰਬ 'ਚ ਦੋਸ਼ੀ ਬੰਗਲਾਦੇਸ਼ੀ ਨੌਜਵਾਨ ਨੂੰ ਸਾਊਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਪ੍ਰਯਾਗਰਾਜ ਦੇ ਬਹਿਰੀਆ ਥਾਣਾ ਖੇਤਰ ਦੇ ਸਿਕੰਦਰਾ ਕਸਬੇ ਦੇ ਦਲੀਪੁਰ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਗੁਲਾਬ ਸਰੋਜ ਮਜ਼ਦੂਰੀ ਕਰਦੇ ਹਨ। ਆਕਾਸ਼ ਚਾਰ ਭਰਾਵਾਂ 'ਚ ਤੀਜੇ ਨੰਬਰ 'ਤੇ ਸੀ ਅਤੇ ਇੰਟਰ (10ਵੀਂ) ਤੱਕ ਪੜ੍ਹਾਈ ਕੀਤੀ ਸੀ। ਉਹ ਪਰਿਵਾਰ ਦੀ ਮੁਫਲਿਸੀ ਨੂੰ ਦੂਰ ਕਰਨ ਲਈ ਸਾਊਦੀ ਅਰਬ ਗਿਆ ਸੀ ਪਰ ਆਕਾਸ਼ ਦੇ ਕਤਲ 'ਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਵਾਲਿਆਂ ਨੇ ਸ਼ਾਸਨ ਪ੍ਰਸ਼ਾਸਨ ਅਤੇ ਸਥਾਨਕ ਨੇਤਾਵਾਂ ਤੋਂ ਆਕਾਸ਼ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਪਰਿਵਾਰ ਵਾਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਵੀ ਗੁਹਾਰ ਲਗਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
15,000 ਤੱਕ ਮਹਿੰਗੀ ਹੋਈ ਚਾਂਦੀ ! ਸੋਨੇ ਨੇ ਵੀ ਮਾਰੀ ਛਲਾਂਗ, ਜਾਣੋ ਕੀ ਹੈ ਤਾਜ਼ਾ ਭਾਅ
NEXT STORY