ਪੰਚਕੂਲਾ- ਹਰਿਆਣਾ ਦੇ ਪੰਚਕੂਲਾ ਸਥਿਤ ਰਾਮਗੜ੍ਹ ਦੀ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (TBRL) ਰੇਂਜ 'ਚ ਅੱਜ ਯਾਨੀ ਐਤਵਾਰ (31 ਮਈ) ਨੂੰ ਇਕ ਵੱਡਾ ਹਾਈ ਕੈਲੀਬਰ ਬੰਬ ਟ੍ਰਾਇਲ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਸੈਨਿਕ ਪ੍ਰੀਖਣ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਥਾਨਕ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਲਈ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ।
12:30 ਵਜੇ ਤੱਕ ਰਹੇਗਾ ਖ਼ਤਰਾ
ਇਹ ਟ੍ਰਾਇਲ ਅੱਜ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਦੇ ਵਿਚਕਾਰ ਚਲਾਇਆ ਜਾਵੇਗਾ। ਯਾਨੀ 2 ਘੰਟੇ ਦਾ ਲਾਕਡਾਊਨ ਲਗਾਇਆ ਜਾਵੇਗਾ। ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਭਾਰਤੀ ਹਵਾਈ ਸੈਨਾ (Air Force HQ) ਦੇ ਉੱਚ ਅਧਿਕਾਰੀ ਅਤੇ ਵਿਗਿਆਨੀਆਂ ਦੀ ਸਿੱਧੀ ਦੇਖਰੇਖ ਹੇਠ ਕੀਤੀ ਜਾਵੇਗੀ।
1.5 ਕਿਲੋਮੀਟਰ ਉੱਪਰ ਤੱਕ ਉੱਡਣਗੇ ਬੰਬ ਦੇ ਟੁਕੜੇ
TBRL ਵੱਲੋਂ ਪੰਚਕੂਲਾ ਦੇ ਡਿਪਟੀ ਕਮਿਸ਼ਨਰ (DC) ਨੂੰ ਭੇਜੀ ਗਈ ਜਾਣਕਾਰੀ ਅਨੁਸਾਰ, ਇਹ ਬੰਬ ਟ੍ਰਾਇਲ ਬਹੁਤ ਸ਼ਕਤੀਸ਼ਾਲੀ ਹੈ। ਧਮਾਕੇ ਤੋਂ ਬਾਅਦ ਬੰਬ ਦੇ ਛਰਰੇ ਅਸਮਾਨ 'ਚ ਕਰੀਬ ਡੇਢ ਕਿਲੋਮੀਟਰ ਦੀ ਉਚਾਈ ਤੱਕ ਜਾ ਸਕਦੇ ਹਨ ਅਤੇ ਜ਼ਮੀਨ 'ਤੇ ਧਮਾਕੇ ਵਾਲੀ ਥਾਂ ਤੋਂ ਚਾਰੋਂ ਪਾਸੇ 2 ਕਿਲੋਮੀਟਰ ਦੇ ਦਾਇਰੇ ਵਿੱਚ ਫੈਲ ਸਕਦੇ ਹਨ।
ਇਹ ਪਿੰਡ ਐਲਾਨੇ ਗਏ 'ਸਪਲਿੰਟਰ ਡੇਂਜਰ ਜ਼ੋਨ'
ਛਰਰਿਆਂ ਦੇ ਸਿੱਧੇ ਖ਼ਤਰੇ ਨੂੰ ਦੇਖਦੇ ਹੋਏ 2 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ 2 ਮੁੱਖ ਪਿੰਡਾਂ, ਭਾਨੂ ਅਤੇ ਬਿੱਲਾ ਨੂੰ 'ਸਪਲਿੰਟਰ ਡੇਂਜਰ ਜ਼ੋਨ' ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਰਾਮਗੜ੍ਹ, ਅਸਰੇਵਾਲੀ, ਨਾਗਲ, ਮੋਗੀਨੰਦ, ਕਿਸ਼ਨਗੜ੍ਹ, ਟੀ.ਐਮ.ਵੀ. ਕਾਲੋਨੀ ਅਤੇ ਨੇੜਲੇ ਆਈ.ਟੀ.ਬੀ.ਪੀ. (ITBP) ਕੈਂਪ ਨੂੰ ਵੀ ਸੁਚੇਤ ਰਹਿਣ ਲਈ ਚਿੱਠੀ ਭੇਜੀ ਗਈ ਹੈ।
ਗੁਰਦੁਆਰਿਆਂ ਤੇ ਮੰਦਰਾਂ ਰਾਹੀਂ ਸਪੀਕਰਾਂ 'ਚ ਅਨਾਊਂਟਮੈਂਟ
ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਲਈ ਪਿੰਡਾਂ ਦੇ ਗੁਰਦੁਆਰਿਆਂ ਅਤੇ ਮੰਦਰਾਂ ਰਾਹੀਂ ਅਨਾਊਂਸਮੈਂਟ ਕਰਵਾਈ ਹੈ ਤਾਂ ਜੋ ਲੋਕ ਇਨ੍ਹਾਂ ਦੋ ਘੰਟਿਆਂ ਦੌਰਾਨ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਕੀ ਹੈ TBRL?
ਦੱਸਣਯੋਗ ਹੈ ਕਿ 1968 'ਚ ਸਥਾਪਿਤ ਹੋਈ TBRL ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਇਕ ਅਹਿਮ ਪ੍ਰਯੋਗਸ਼ਾਲਾ ਹੈ। ਇਹ ਕਰੀਬ 5 ਹਜ਼ਾਰ ਏਕੜ 'ਚ ਫੈਲੀ ਹੋਈ ਹੈ ਅਤੇ ਇੱਥੇ ਆਧੁਨਿਕ ਹਥਿਆਰਾਂ, ਮਿਜ਼ਾਈਲਾਂ (ਜਿਵੇਂ ਪ੍ਰਿਥਵੀ, ਆਕਾਸ਼ ਅਤੇ ਤ੍ਰਿਸ਼ੂਲ) ਅਤੇ ਵਿਸਫੋਟਕ ਤਕਨੀਕਾਂ 'ਤੇ ਖੋਜ ਅਤੇ ਪ੍ਰੀਖਣ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ
NEXT STORY