ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਤੋਂ ਇਕ ਬੇਹੱਦ ਦੁਖਦ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ 28 ਸਾਲਾ ਨੌਜਵਾਨ ਦੀ ਸਾਹ ਨਲੀ 'ਚ ਕੁਰਕੁਰੇ ਦੇ ਟੁਕੜਾ ਫਸਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਖੇਤਰ 'ਚ ਸੋਗ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ, ਮਾਮਲਾ ਜ਼ਿਲ੍ਹੇ ਦੇ ਡਿਵੀਜ਼ਨ ਅਰਕੀ ਦੀ ਪਿੰਡ ਪੰਚਾਇਤ ਘਨਾਗੁਘਾਟ ਦੇ ਤਾਲ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ ਹੇਮੰਤ ਸ਼ਰਮਾ (28) ਪੁੱਤਰ ਦੀਪਰਾਮ ਸ਼ਰਮਾ ਵਜੋਂ ਹੋਈ ਹੈ। ਉਹ ਕਸੌਲੀ ਦੇ ਇਕ ਨਿੱਜੀ ਹੋਟਲ 'ਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਹੇਮੰਤ ਕੁਰਕੁਰੇ ਖਾ ਰਿਹਾ ਸੀ ਕਿ ਤਾਂ ਅਚਾਨਕ ਕੁਰਕੁਰੇ ਦਾ ਇਕ ਟੁਕੜਾ ਗਲੇ 'ਚ ਅਟਕ ਗਿਆ ਅਤੇ ਸਿੱਧੇ ਸਾਹ ਨਲੀ 'ਚ ਜਾ ਫਸਿਆ। ਟੁਕੜਾ ਫਸਦੇ ਹੀ ਹੇਮੰਤ ਨੂੰ ਸਾਹ ਲੈਣ 'ਚ ਭਾਰੀ ਪਰੇਸ਼ਾਨੀ ਹੋਣ ਲੱਗੀ ਅਤੇ ਉਸ ਦੀ ਸਥਿਤੀ ਗੰਭੀਰ ਹੋ ਗਈ।
ਪਰਿਵਾਰ ਨੇ ਬਿਨਾਂ ਸਮੇਂ ਗੁਆਏ ਹੇਮੰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ 'ਚ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੁੱਧਵਾਰ ਦੁਪਹਿਰ ਨੂੰ ਉਸ ਨੇ ਆਖ਼ਰੀ ਸਾਹ ਲਏ। ਉੱਥੇ ਹੀ ਹੇਮੰਤ ਦੀ ਮੌਤ ਦੀ ਖ਼ਬਰ ਜਿਵੇਂ ਹੀ ਤਾਲ ਪਿੰਡ ਪਹੁੰਚੀ, ਪੂਰੇ ਖੇਤਰ 'ਚ ਸੰਨਾਟਾ ਪਸਰ ਗਿਆ। ਸਥਾਨਕ ਲੋਕਾਂ ਅਨੁਸਾਰ ਹੇਮੰਤ ਇਕ ਮਿਲਨਸਾਰ ਅਤੇ ਮਿਹਨਤੀ ਨੌਜਵਾਨ ਸੀ, ਜੋ ਕਸੌਲੀ 'ਚ ਨੌਕਰੀ ਕਰ ਕੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਖੜਗੇ ਨਾਲ ਕੀਤੀ ਮੁਲਾਕਾਤ
NEXT STORY