ਨਵੀਂ ਦਿੱਲੀ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 21 ਦਿਨਾਂ ਲਈ ਦੇਸ਼ ਭਰ 'ਚ ਲਾਕਡਾਊਨ ਦਾ ਐਲਾਨ ਕੀਤਾ ਹੈ। ਲਾਕਡਾਊਨ ਦੌਰਾਨ ਜੇਕਰ ਕੋਈ ਸ਼ਖਸ ਬਾਹਰ ਘੁੰਮਦਾ ਹੈ ਤਾਂ ਪੁਲਸ ਉਨ੍ਹਾਂ ਨਾਲ ਸ਼ਖਤੀ ਨਾਲ ਪੇਸ਼ ਆ ਰਹੀ ਹੈ। ਪੁਲਸ ਦੀ ਇਸ ਸਖਤੀ ਤੋਂ ਬਚਣ ਲਈ ਇਕ ਸ਼ਖਸ ਨੇ ਅਜਿਹਾ ਤਰੀਕਾ ਅਪਣਾਇਆ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਹਨ।
ਦਰਅਸਲ ਰਾਸ਼ਨ ਲੈਣ ਪਹੁੰਚੇ ਸ਼ਖਸ ਨੇ ਆਪਣੀ ਪਿੱਠ 'ਤੇ ਤਖਤੀ ਲਟਕਾਈ ਹੋਈ ਹੈ ਜਿਸ 'ਤੇ ਲਿਖਿਆ ਹੈ, "ਕ੍ਰਿਪਾ ਲਾਠੀ ਚਾਰਜ ਨਾ ਕਰਨਾ ਰਾਸ਼ਨ ਲੈਣ ਜਾ ਰਿਹਾ ਹਾਂ।" ਜਿੱਥੇ ਇਹ ਫੋਟੋ ਦੇਖਦੇ ਹੀ ਸ਼ਾਇਦ ਸਾਰੇ ਹੱਸ ਪਏ ਉੱਥੇ ਹੀ ਇਹ ਫੋਟੋ ਇਕ ਆਮ ਆਦਮੀ ਦੀ ਪਰੇਸ਼ਾਨੀ ਨੂੰ ਵੀ ਬਿਆਨ ਕਰ ਰਹੀ ਹੈ ਕਿਉਂਕਿ ਉਸ ਦੇ ਲਈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਨਾਲ ਹੀ ਖਾਣ ਲਈ ਰਾਸ਼ਨ ਇੱਕਠਾ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਸ਼ਖਸ ਦੀ ਫੋਟੋ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਦੇਸ਼ ਭਰ 'ਚ ਫੈਲੇ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੇਸ਼ 'ਚ ਹੁਣ ਤੱਕ ਲਗਭਗ 873 ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 21 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਕੋਰੋਨਾ ਵਿਰੁੱਧ ਜੰਗ ਲਈ ਹਰਿਆਣਾ ਦੀ ਖੱਟੜ ਸਰਕਾਰ ਨੇ ਲਿਆ ਵੱਡਾ ਫੈਸਲਾ
NEXT STORY