ਹੋਸ਼ੰਗਾਬਾਦ- ਲਾਕਡਾਊਨ ਖਤਮ ਹੋਣ ਤੋਂ ਬਾਅਦ ਇਕ ਜੋੜੇ ਦਾ ਵਿਆਹ ਹੋਣਾ ਸੀ ਪਰ ਲਾਕਡਾਊਨ ਫਿਰ ਵਧ ਗਿਆ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਪੂਰੀਆਂ ਹੋ ਚੁਕੀਆਂ ਸਨ, ਲਿਹਾਜਾ ਵਿਆਹ ਮਜ਼ਬੂਰੀ ਬਣ ਗਿਆ। ਉਦੋਂ ਲਾੜਾ-ਲਾੜੀ ਅਤੇ ਬਾਰਾਤੀਆਂ ਨੇ ਮਾਸਕ ਪਹਿਨ ਕੇ ਵਿਆਹ ਕੀਤਾ ਅਤੇ ਲਾੜਾ-ਲਾੜੀ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਅਗਨੀ ਦੇ 7 ਫੇਰੇ ਲਏ।
ਸੋਸ਼ਲ ਡਿਸਟੈਂਸਿੰਗ ਦੀ ਕੀਤੀ ਪਾਲਣਾ
ਹੋਸ਼ੰਗਾਬਾਦ 'ਚ ਲਾਕਡਾਊਨ ਦਰਮਿਆਨ ਸਿਵਨੀ ਮਾਲਵਾ ਤਹਿਸੀਲ ਦੇ ਪਿੰਡ ਝਕਲਾਏ 'ਚ ਹੋਇਆ ਇਕ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲਾਕਡਾਊਨ ਦੇ ਨਿਯਮਾਂ 'ਚ ਚਾਰ ਬਾਰਾਤੀ ਲੈ ਕੇ ਲਾੜਾ, ਲਾੜੀ ਦੇ ਘਰ ਪਹੁੰਚਿਆ ਅਤੇ ਮਾਸਕ ਲਗਾ ਕੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਅਗਨੀ ਦੇ 7 ਫੇਰੇ ਲਏ। ਬਹੁਤ ਸੀਮਿਤ ਗਿਣਤੀ 'ਚ ਲੋਕਾਂ ਦੀ ਮੌਜੂਦਗੀ 'ਚ ਲਾੜਾ ਬਣੇ ਹੇਮੰਤ ਅਤੇ ਲਾੜੀ ਬ੍ਰਜੇਸ਼ਵਰੀ ਦਾ ਵਿਆਹ ਕਰਵਾਇਆ ਗਿਆ।
15 ਅਪ੍ਰੈਲ ਨੂੰ ਤੈਅ ਹੋਇਆ ਸੀ ਵਿਆਹ
ਦਰਅਸਲ, ਹੇਮੰਤ ਅਤੇ ਬ੍ਰਜੇਸ਼ਵਰੀ ਦਾ ਵਿਆਹ 15 ਅਪ੍ਰੈਲ ਨੂੰ ਤੈਅ ਹੋਇਆ ਸੀ। ਲਾੜਾ-ਲਾੜੀ ਦੇ ਪਰਿਵਾਰ ਨੂੰ ਵਿਸ਼ਵਾਸ ਸੀ ਕਿ 14 ਅਪ੍ਰੈਲ ਨੂੰ ਲਾਕਡਾਊਨ ਹਟ ਜਾਵੇਗਾ। ਇਸ ਲਈ ਦੋਵੇਂ ਪਰਿਵਾਰਾਂ 'ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਸਨ। 14 ਅਪ੍ਰੈਲ ਨੂੰ ਲਾਕਡਾਊਨ ਖਤਮ ਤਾਂ ਨਹੀ ਹੋਇਆ ਸਗੋਂ ਹੋਰ ਸਖਤ ਹੋ ਗਿਆ ਅਤੇ ਲਾਕਡਾਊਨ ਨੂੰ 3 ਮਈ ਤੱਕ ਲਈ ਵਧਾ ਦਿੱਤਾ ਗਿਆ। ਹੁਣ ਵਿਆਹ ਦੀਆਂ ਰਸਮਾਂ ਦਰਮਿਆਨ ਹੀ ਅਧੂਰਾ ਛੱਡਣਾ ਦੋਵੇਂ ਪਰਿਵਾਰਾਂ ਲਈ ਮੁਸ਼ਕਲ ਸੀ।
4 ਬਾਰਾਤੀ ਲੈ ਕੇ ਲਾੜੀ ਘਰ ਪਹੁੰਚਿਆ ਲਾੜਾ
ਮਜ਼ਬੂਰਨ 15 ਅਪ੍ਰੈਲ ਬੁੱਧਵਾਰ ਨੂੰ ਲਾੜਾ ਚਾਰ ਬਾਰਾਤੀਆਂ ਨੂੰ ਲੈ ਕੇ ਲਾੜੀ ਦੇ ਘਰ ਬਾਰਾਤ ਲੈ ਕੇ ਪਹੁੰਚ ਗਿਆ। ਇਸ ਤੋਂ ਬਾਅਦ ਕੁਝ ਲੋਕਾਂ ਦਰਮਿਆਨ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਵਿਆਹ 'ਚ ਲਾੜਾ-ਲਾੜੀ ਸਮੇਤ ਸਾਰੇ ਲੋਕ ਮਾਸਕ ਲਗਾਏ ਰਹੇ। ਲਾੜਾ-ਲਾੜੀ ਨੇ ਵੀ ਮਾਸਕ ਪਹਿਨ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਦੂਰੀ ਰੱਖਦੇ ਹੋਏ ਯਾਨੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਅਗਨੀ ਦੇ 7 ਫੇਰੇ ਲਏ।
ਲਾਕਡਾਊਨ ਕਾਰਨ ਪੇਕੇ ਫਸੀ ਪਤਨੀ ਤਾਂ ਪਤੀ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ
NEXT STORY