ਵੈੱਬ ਡੈਸਕ— ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਵਾਇਰਸ ਨਾਲ ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਗਈ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਕ ਡਾਊਨ ਦਾ ਐਲਾਨ ਕੀਤਾ ਗਿਆ। ਇਹ ਲਾਕ ਡਾਊਨ 21 ਦਿਨਾਂ ਦਾ ਹੈ। ਅੱਜ ਲਾਕ ਡਾਊਨ ਦਾ 5ਵਾਂ ਦਿਨ ਹੈ। ਮੋਦੀ ਵਲੋਂ ਲਾਕ ਡਾਊਨ ਲਾਗੂ ਕਰਨ ਦਾ ਮਤਲਬ ਤੁਸੀਂ ਸਿਰਫ ਘਰਾਂ 'ਚ ਹੀ ਰਹਿਣਾ ਹੈ ਪਰ ਕੁਝ ਲੋਕ ਲਾਕ ਡਾਊਨ ਨੂੰ ਹਲਕੇ ਵਿਚ ਲੈ ਰਹੇ ਹਨ। ਸ਼ਾਇਦ ਸੋਚ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਪੀ. ਐੱਮ. ਮੋਦੀ ਨੇ ਲਾਕ ਡਾਊਨ ਨੂੰ ਸਾਫ ਸ਼ਬਦਾਂ 'ਚ ਸਮਝਾਉਣ ਲਈ ਇਕ ਬਹੁਤ ਹੀ ਦਿਲਚਸਪ ਅਤੇ ਭਾਵੁਕ ਟਵੀਟ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਟਵੀਟ 'ਚ ਇਕ ਇਕ ਨੰਨ੍ਹੀ ਜਿਹੀ ਬੱਚੀ ਦੇ ਹੱਥ 'ਚ ਪੋਸਟ ਫੜਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ- ਜੇਕਰ ਮੈਂ ਮਾਂ ਦੀ ਕੁੱਖ ਵਿਚ 9 ਮਹੀਨੇ ਰਹਿ ਸਕਦੀ ਹਾਂ ਤਾਂ ਕੀ? ਤੁਸੀਂ ਭਾਰਤ ਮਾਂ ਲਈ 21 ਦਿਨ ਘਰ 'ਚ ਨਹੀਂ ਰਹਿ ਸਕਦੇ। ਮੋਦੀ ਨੇ ਕੈਪਸ਼ਨ 'ਚ ਲਿਖਿਆ- ਦਿਲਚਸਪ ਅਤੇ ਭਾਵ ਵੀ ਬਹੁਤ ਡੂੰਘਾ।
ਨਰਿੰਦਰ ਮੋਦੀ ਵਲੋਂ ਕੀਤਾ ਗਿਆ ਇਹ ਟਵੀਟ ਬਹੁਤ ਕੁਝ ਸਮਝਾ ਗਿਆ ਹੈ। ਲੋੜ ਹੈ ਕਿ ਹਰ ਕੋਈ ਲਾਕ ਡਾਊਨ ਜਿਹੀ ਸਥਿਤੀ ਨੂੰ ਸਮਝੇ ਅਤੇ ਘਰਾਂ 'ਚ ਬੰਦ ਰਹਿਣ, ਸੁਰੱਖਿਅਤ ਰਹਿਣ। ਦਰਅਸਲ ਮੋਦੀ ਨੇ ਅੱਜ ਮਨ ਕੀ ਬਾਤ 'ਚ ਵੀ ਲਾਕ ਡਾਊਨ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨੂੰ ਹਰਾਉਣ ਲਈ ਲਾਕ ਡਾਊਨ ਜ਼ਰੂਰੀ ਸੀ ਅਤੇ ਮੇਰੀ ਅਪੀਲ ਹੈ ਕਿ ਇਸ ਵਿਰੁੱਧ ਜੰਗ ਲਈ ਲੋਕ ਘਰਾਂ 'ਚ ਰਹਿਣ। ਮੈਂ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਦਾ ਹਾਂ। ਤੁਹਾਡੀਆਂ ਪਰੇਸ਼ਾਨੀਆਂ ਵੀ ਸਮਝਦਾ ਹਾਂ ਪਰ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਕੋਰੋਨਾ ਵਿਰੁੱਧ ਲੜਾਈ ਲਈ ਇਹ ਕਦਮ ਚੁੱਕੇ ਬਿਨਾਂ ਕੋਈ ਰਾਹ ਨਹੀਂ ਸੀ। ਕੋਰੋਨਾ ਵਿਰੁੱਧ ਲੜਾਈ, ਜ਼ਿੰਦਗੀ ਅਤੇ ਮੌਤ ਵਿਚਾਲੇ ਦੀ ਲੜਾਈ ਹੈ ਅਤੇ ਇਸ ਲੜਾਈ ਨੂੰ ਸਾਨੂੰ ਜਿੱਤਣਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ
NEXT STORY