ਨਵੀਂ ਦਿੱਲੀ (ਭਾਸ਼ਾ) : ਈ-ਕਾਮਰਸ ਉਦਯੋਗਾਂ ਨੂੰ ਲੌਜਿਸਟਿਕਸ ਨਾਲ ਜੁੜੇ ਸਾਰੇ ਹੱਲ ਉਪਲੱਬਧ ਕਰਾਉਣ ਵਾਲੀ ਇਕ ਪ੍ਰਮੁੱਖ ਕੰਪਨੀ, ਈ-ਕਾਮ ਐਕਸਪ੍ਰੈੱਸ ਨੇ 2 ਮਹੀਨੇ ਦੌਰਾਨ ਦੇਸ਼ ਭਰ ਵਿਚ 7000 ਤੋਂ ਜ਼ਿਆਦਾ ਨੂੰ ਨੌਕਰੀ ਦੇਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਮੌਜੂਦਾ ਕੋਵਿਡ-19 ਦੀ ਵਜ੍ਹਾ ਨਾਲ ਅਰਥ ਵਿਵਸਥਾ ਅਤੇ ਰੋਜ਼ਗਾਰ ਦੇ ਖੇਤਰ ਵਿਚ ਪੈਦਾ ਸੰਕਟ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਅੰਤਮ ਮੰਜ਼ਿਲ ਤੱਕ ਮਾਲ ਪਹੁੰਚਾਉਣ, ਗੁਦਾਮਾਂ ਦਾ ਪ੍ਰਬੰਧਨ, ਕਾਰਜ ਪ੍ਰਣਾਲੀ, ਸੂਚਨਾ ਤਕਨਾਲੋਜੀ ਅਤੇ ਡਾਟਾ ਵਿਗਿਆਨ ਵਰਗੇ ਸਾਰੇ ਖੇਤਰਾਂ ਵਿਚ ਸਥਾਈ (ਪਰਮਾਨੈਂਟ) ਅਹੁਦਿਆਂ 'ਤੇ ਕਾਮਿਆਂ ਦੀ ਨਿਯੁਕਤੀ ਕੀਤੀ ਜਾਵੇਗੀ।
ਇਨ੍ਹਾਂ ਸ਼ਹਿਰਾਂ ਵਿਚ ਹੋਵੇਗੀ ਭਰਤੀ
ਦਿੱਲੀ, ਮੁੰਬਈ, ਕੋਲਕਾਤਾ, ਚੇਨੱਈ, ਬੇਂਗਲੁਰੂ, ਹੈਦਰਾਬਾਦ ਵਰਗੇ ਮਹਾਨਗਰਾਂ ਦੇ ਨਾਲ-ਨਾਲ ਅਹਿਮਦਾਬਾਦ, ਸੂਰਤ, ਚੰਡੀਗੜ੍ਹ, ਇੰਦੌਰ, ਪਟਨਾ, ਲਖਨਊ, ਕਾਨਪੁਰ, ਭੋਪਾਲ ਅਤੇ ਜੈਪੁਰ ਸ਼ਹਿਰਾਂ ਸਮੇਤ ਪੂਰੇ ਦੇਸ਼ ਵਿਚ ਇਹ ਨਿਯੁੱਕਤੀਆਂ ਕੀਤੀਆਂ ਜਾਣਗੀਆਂ।
ਵਧਦੀ ਮੰਗ ਨੂੰ ਦੇਖਦੇ ਹੋਏ ਭਰਤੀ ਜ਼ਰੂਰੀ
ਈ-ਕਾਮਰਸ ਐਕਸਪ੍ਰੈੱਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਸੌਰਭ ਦੀਪ ਸਿੰਗਲਾ ਨੇ ਕਿਹਾ, ਈ-ਕਾਮਰਸ ਉਦਯੋਗ ਜਗਤ ਨੂੰ ਲੌਜਿਸਟਿਕ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਦੇ ਰੂਪ ਵਿਚ ਸਾਡੇ ਲਈ ਕਾਮੇ ਸਰਬੋਤਮ ਹਨ ਅਤੇ ਉਹ ਸਾਡੇ ਕਾਰੋਬਾਰ ਨਾਲ ਜੁੜੇ ਹਰ ਕੰਮ ਦੀ ਧੁਰੀ ਹਨ। ਮੁਸ਼ਕਲਾਂ ਦੇ ਇਸ ਦੌਰ ਵਿਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਆਨਲਾਈਨ ਖਰੀਦਾਰੀ ਦੀ ਮੰਗ ਵਿਚ ਵਾਧਾ ਹੋਇਆ ਹੈ ਅਤੇ ਸਾਮਾਨਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਣ ਲਈ ਸਾਨੂੰ ਇਸ ਦੇ ਦਾਇਰੇ ਅਤੇ ਆਕਾਰ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਅਜਿਹੇ ਵਿਚ ਨਵੇਂ ਕਾਮਿਆਂ ਦੀ ਨਿਯੁਕਤੀ ਬਹੁਤ ਜ਼ਰੂਰੀ ਹੋ ਗਈ ਹੈ।
ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ 35,000 ਕਾਮਿਆਂ ਦੀ ਭਰਤੀ
ਈ-ਕਾਮਰਸ ਐਕਸਪ੍ਰੈੱਸ ਨੇ ਇਸ ਸਾਲ ਤਿਉਹਾਰਾਂ ਦੀ ਸ਼ੁਰੂਆਤ ਤੱਕ ਲਗਭਗ 35000 ਕਾਮਿਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਦੇ ਨਾਲ-ਨਾਲ, ਕੰਪਨੀ ਸੰਕਟ ਦੇ ਇਸ ਦੌਰ ਵਿਚ ਆਪਣੀਆਂ ਜ਼ਰੂਰਤਾਂ ਨੂੰ ਵੱਡੀਆਂ ਮੁਸ਼ਕਲਾਂ ਨਾਲ ਪੂਰਾ ਕਰ ਰਹੇ ਭਾਈਚਾਰਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਆਮਦਨੀ ਦਾ ਮੌਕਾ ਉਪਲੱਬਧ ਕਰਾਉਣ ਦੀ ਦਿਸ਼ਾ ਵਿਚ ਯੋਗਦਾਨ ਦੇਣ ਲਈ ਬਿਹਤਰ ਸਥਿਤੀ ਵਿਚ ਹੈ। ਕੰਪਨੀ ਦੇਸ਼ ਦੇ 29 ਸੂਬਿਆਂ ਵਿਚ ਮੌਜੂਦ ਹੈ ਅਤੇ 2400 ਤੋਂ ਜ਼ਿਆਦਾ ਸ਼ਹਿਰਾਂ ਅਤੇ 25,000 ਤੋਂ ਜ਼ਿਆਦਾ ਪਿਨ-ਕੋਡ ਵਿਚ ਆਪਣੀਆਂ ਸੇਵਾਵਾਂ ਉਪਲੱਬਧ ਕਰਾਉਂਦੀ ਹੈ।
ਦੇਸ਼ 'ਚ ਕੋਰੋਨਾ ਦਾ ਵੱਡਾ ਉਛਾਲ, ਪਿਛਲੇ 24 ਘੰਟਿਆਂ 'ਚ 12,881 ਨਵੇਂ ਮਾਮਲੇ ਆਏ
NEXT STORY