Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    2:44:07 PM

  • 40 drug smugglers arrested in a single day in amritsar

    ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ...

  • school teacher student

    ਪੰਜਾਬ: ਸਕੂਲ 'ਚ Teacher ਨੇ ਮੁੰਡੇ ਨਾਲ ਕੀਤੀ...

  • zomato delivery boy hungry people food jantar mantar

    ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ...

  • diesel price hike

    5.71 ਰੁਪਏ ਮਹਿੰਗਾ ਹੋਇਆ ਡੀਜ਼ਲ, ਸਸਤਾ ਹੋਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • ਲੋਕ ਧਾਰਾ : ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ'

NATIONAL News Punjabi(ਦੇਸ਼)

ਲੋਕ ਧਾਰਾ : ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ'

  • Edited By Rajwinder Kaur,
  • Updated: 09 May, 2020 06:20 PM
Jalandhar
lok dhara  rajasthani story  thief  s story
  • Share
    • Facebook
    • Tumblr
    • Linkedin
    • Twitter
  • Comment

ਪਿਛਲੀ ਕਹਾਣੀ ਜਾਨਣ ਲਈ ਪੜ੍ਹੋ ਇਹ - ਲੋਕ ਧਾਰਾ : ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ' 

ਬਾਕੀ ਦਾ ਹਿੱਸਾ...

ਅਨੁ.ਹਰਪਾਲ ਸਿੰਘ ਪੰਨੂ

7
ਚਾਰ ਦੀਵਾਰੀ ਅੰਦਰ ਲੰਘਣ ਪਿੱਛੋਂ ਦੂਜਾ ਸਦਰ ਦਰਵਾਜ਼ਾ ਆਇਆ। ਪਹਿਰੇਦਾਰਾਂ ਨੇ ਦੂਹਰੇ ਹੋ ਕੇ ਪ੍ਰਣਾਮ ਕਹੀ। ਅੱਗੇ ਚਲਾ ਗਿਆ। ਸੱਤਵੇਂ ਦਰਵਾਜ਼ੇ ਉੱਪਰ ਸਖ਼ਤ ਪਹਿਰਾ। ਹੱਥ ਜੋੜ ਕੇ ਪਹਿਰੇਦਾਰਾਂ ਨੇ ਕਿਹਾ- ਮਹਾਰਾਜੇ ਦੀ ਆਗਿਆ ਬਗ਼ੈਰ ਅੱਗੇ ਜਾਣਾ ਮਨ੍ਹਾ ਹੈ ਜੀ। ਆਪਣੇ ਮੁਖੋਂ ਕਹੋ ਕੌਣ ਹੋ, ਕਿਵੇਂ ਪਧਾਰਨਾ ਹੋਇਆ? ਅਸੀਂ ਮਹਾਰਾਜ ਨੂੰ ਦੱਸ ਦਿਆਂਗੇ ਕੌਣ ਆਏ ਹਨ ਕੀ ਕੰਮ ਆਏ ਹਨ।

-ਮੈਂ ਚੋਰ ਹਾਂ ਤੇ ਰਾਜ ਦਾ ਖ਼ਜ਼ਾਨਾ ਚੋਰੀ ਕਰਨ ਆਇਆ ਹਾਂ। ਤੁਸੀਂ ਅਤੇ ਤੁਹਾਡੇ ਮਹਾਰਾਜਾ ਰੋਕ ਸਕਦੇ ਹੋ ਤਾਂ ਰੋਕ ਲਉ। ਦਿਲ ਦੀ ਦਿਲ ਵਿਚ ਨਾ ਰੱਖਿਓ! ਪਹਿਰੇਦਾਰ ਡਰ ਗਏ ਕਿ ਪੁੱਛਗਿਛ ਕਰਨ ਕਰਕੇ ਮਹਿਮਾਨ ਨਾਰਾਜ਼ ਹੋ ਗਿਆ। ਸੁਣਿਆ ਸੀ ਨਵੇਂ ਦੀਵਾਨ ਦੀ ਨਿਯੁਕਤੀ ਹੋਈ ਐ, ਕਿਤੇ ਉਤੋ ਹੋਣ। ਏਨੀ ਆਣ ਬਾਣ ਹੋਰ ਕਿਸਦੀ ਹੋਵੇਗੀ? ਨਾਲੇ ਛੇ ਦਰਵਾਜ਼ੇ ਐਵੇਂ ਤਾਂ ਨਹੀਂ ਲੰਘ ਆਇਆ। ਕੁਹਣੀਆਂ ਤੱਕ ਹੱਥ ਜੋੜ ਕੇ ਬੋਲੇ- ਭੁੱਲ ਹੋ ਗਈ ਸਰਕਾਰ! ਮਾਫੀ ਬਖ਼ਸ਼ੋ। ਸਾਡੀ ਕੀ ਜੁਰਅਤ ਤੁਹਾਨੂੰ ਰੋਕਣ ਦੀ ਗੁਸਤਾਖੀ ਕਰੀਏ? 

ਮੁਸਕਰਾ ਕੇ ਅੱਗੇ ਵਧਿਆ। ਪਹਿਰੇਦਾਰ ਖ਼ੁਸ਼ ਹੋਏ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਐਨ ਖ਼ਜ਼ਾਨੇ ਕੋਲ ਜਾ ਕੇ ਘੋੜਾ ਰੋਕਿਆ। ਘੋੜਾ ਹਿਣਕਿਆ ਤਾਂ ਖ਼ਜ਼ਾਨਚੀ ਅੰਦਰੋਂ ਬਾਹਰ ਆਇਆ। ਹੱਥ ਜੋੜ ਕੇ ਬੋਲਿਆ- ਹਜ਼ੂਰ ਨੂੰ ਪਛਾਣਿਆਂ ਨਹੀਂ ਜੀ। ਉਸਨੇ ਕਿਹਾ- ਜਿਸ ਨੇ ਪਹਿਲਾਂ ਕਦੀ ਦੇਖਿਆ ਨਾ ਹੋਵੇ ਉਸਨੂੰ ਪਛਾਣਨ ਦਾ ਕਿਹੜਾ ਰਿਵਾਜ ਹੈ! ਮੈਂ ਚੋਰ ਹਾਂ ਅਤੇ ਖ਼ਜ਼ਾਨੇ ਵਿਚ ਚੋਰੀ ਕਰਨ ਆਇਆ ਹਾਂ।

ਖ਼ਜ਼ਾਨਚੀ ਤੁਰੰਤ ਜਾਣ ਗਿਆ ਕਿ ਨਵੇਂ ਦੀਵਾਨ ਜੀ ਹਨ, ਖ਼ਜ਼ਾਨੇ ਦੀ ਪੜਤਾਲ ਕਰਨ ਆਏ ਨੇ। ਪਛਾਣੇ ਨਹੀਂ ਨਾ, ਖਿਝ ਗਏ! ਤਾਹੀਂ ਟੇਢੀ ਗੱਲ ਕਰ ਰਹੇ ਹਨ। ਨੌਕਰੀ ਗਈ ਸਮਝੋ! ਥਰ ਥਰ ਕੰਬਦੇ ਨੇ ਪੁੱਛਿਆ- ਗਰੀਬ ਪਰਵਰ, ਅੰਨ੍ਹਾ ਅਤੇ ਅਨਜਾਣ ਇੱਕੋ ਜਿਹੇ ਹੋਇਆ ਕਰਦੇ ਹਨ। ਉਮਰ ਢਲਣ ਕਰਕੇ ਨਿਗ੍ਹਾ ਵੀ ਕਮਜ਼ੋਰ ਹੋ ਗਈ। ਇਹ ਕਹਿਕੇ ਲੱਕ ਨਾਲ ਬੰਨ੍ਹੀਆਂ ਹੋਈਆਂ ਚਾਬੀਆਂ ਦਾ ਗੁੱਛਾ ਖੋਲ੍ਹ ਕੇ ਦੀਵਾਨ ਨੂੰ ਸੌਂਪ ਦਿੱਤੀਆਂ। ਜੰਦਰੇ ਖੋਲ੍ਹ ਕੇ ਅੰਦਰ ਚਲਾ ਗਿਆ। ਘਬਰਾਇਆ ਹੋਇਆ ਖ਼ਜ਼ਾਨਚੀ ਬਾਹਰ ਖਲੋਤਾ ਰਿਹਾ। ਚੋਰ ਕੋਲ ਧਨ ਦੀ ਕਮੀ ਤਾਂ ਸੀ ਨਹੀਂ, ਦੁਨੀਆ ਨੂੰ ਦਿਖਾਉਣਾ ਸੀ ਕਿ ਸ਼ਾਹੀ ਖ਼ਜ਼ਾਨੇ ਨੂੰ ਸੰਨ੍ਹ ਲਾ ਸਕਦਾ ਹੈ। ਚੋਰੀ ਦਾ ਨਾਮ ਵੱਡਾ ਕਰਨਾ ਸੀ। ਚੁਣਕੇ ਜੇਬ ਵਿਚ ਪੰਜ ਮੋਤੀ ਪਾ ਲਏ, ਚਾਬੀਆਂ ਖ਼ਜ਼ਾਨਚੀ ਨੂੰ ਫੜਾ ਦਿੱਤੀਆਂ। 

ਵਾਪਸੀ ਵਕਤ ਕਿਸਨੇ ਰੋਕਣਾ ਸੀ? ਚਾਰਦਿਵਾਰੀਓਂ ਬਾਹਰ ਹੋਇਆ, ਘੋੜੇ ਨੂੰ ਅੱਡੀ ਲਾ ਦਿੱਤੀ। ਪਹਿਰੇਦਾਰ ਧੂੜ ਉਡਾਉਂਦੇ ਸਰਪਟ ਦੌੜੇ ਜਾਂਦੇ ਘੋੜੇ ਦੀਆਂ ਟਾੱਪਾਂ ਦੀ ਆਵਾਜ਼ ਸੁਣਦੇ ਰਹੇ। ਫਟਾਫਟ ਅੱਖੋਂ ਪਰੋਖੇ ਹੋ ਗਿਆ। 

ਜੰਦਰੇ ਮੁਹਰਬੰਦ ਕਰਨ ਤੋਂ ਪਹਿਲੋਂ ਖ਼ਜ਼ਾਨਚੀ ਨੇ ਖ਼ਜ਼ਾਨਾ ਪਰਖਿਆ। ਪੰਜ ਮੋਤੀ ਘੱਟ! ਗਿਣਨ ਵਿੱਚ ਕਿਤੇ ਗਲਤੀ ਤਾਂ ਨਹੀਂ ਹੋ ਗਈ? ਦੁਬਾਰਾ ਗਿਣਿਆ, ਤਿਬਾਰਾ ਗਿਣਿਆ। ਪੰਜ ਮੋਤੀ ਘੱਟ! ਕਿਵੇਂ ਪੂਰੇ ਹੋਣਗੇ? ਉਹ ਤਾਂ ਸੱਚਮੁੱਚ ਦਾ ਚੋਰ ਨਿਕਲਿਆ! ਰਾਮ ਜਾਣੇ ਰਾਜਾ ਕੀ ਦੰਡ ਦੇਵੇ। ਚੀਕ ਚਿਹਾੜਾ ਪਾਉਣ ਲੱਗਾ ਹੀ ਸੀ ਕਿ ਅਕਲ ਦੀ ਗੱਲ ਸੁੱਝੀ...! ਸੋਚਿਆ ਚੋਰੀ ਹੋਣੀ ਸੀ ਹੋ ਗਈ। ਇਲਜ਼ਾਮ ਤਾਂ ਸਾਰਾ ਚੋਰ ’ਤੇ ਆਏਗਾ। ਚੋਰਾਂ ’ਤੇ ਕੀ ਇਤਬਾਰ। ਉਨ੍ਹਾਂ ਨਾਲ ਦੇ ਪੰਜ ਮੋਤੀ ਆਪਣੇ ਬੋਝੇ ਵਿਚ ਪਾ ਲਏ। ਇਸ ਪਿੱਛੋਂ ਚੀਕਣ ਲੱਗਾ- ਚੋਰ! ਚੋਰ!

ਕਿਲ੍ਹੇ ਦੇ ਪਹਿਰੇਦਾਰ ਇਸ ਮੌਕੇ ਦੀ ਉਡੀਕ ਵਿਚ ਰਿਹਾ ਹੀ ਕਰਦੇ ਹਨ। ਚੋਰ ਚੋਰ ਦੀਆਂ ਆਵਾਜ਼ਾਂ ਸੁਣਨ ਸਾਰ ਭੱਜੇ ਆਏ। ਖ਼ਜ਼ਾਨੇ ਦੇ ਚਾਰੇ ਪਾਸੇ ਜਮਘਟਾ ਲੱਗ ਗਿਆ, ਸਾਰੇ ਇਕੱਠੇ ਹੋ ਕੇ ਰਾਜੇ ਕੋਲ ਗਏ।

8.
ਖ਼ਜ਼ਾਨਚੀ ਸਾਰਾ ਵਾਕਿਆ ਸੁਣਾ ਕੇ ਰੋਣ ਲੱਗਾ- ਅੰਨਦਾਤਾ, ਦਿਨ ਦਿਹਾੜੇ ਏਨਾ ਅਮੀਰ ਲਿਬਾਸ ਪਹਿਨ ਕੇ ਆਏ, ਸੀਨਾ ਤਾਣ ਕੇ ਖਲੋਵੇ, ਇਸ ਤੋਂ ਤਾਂ ਭਗਵਾਨ ਵੀ ਖ਼ਜ਼ਾਨਾ ਨਹੀਂ ਬਚਾ ਸਕਦਾ। ਮੇਰੀ ਤਾਂ ਔਕਾਤ ਹੀ ਕੀ!

ਸਾਰੇ ਪਹਿਰੇਦਾਰਾਂ ਨੇ ਖ਼ਜ਼ਾਨਚੀ ਦੀ ਪ੍ਰੋੜਤਾ ਕੀਤੀ, ਹੱਥ ਜੋੜ ਕੇ ਬੋਲੇ- ਮਾਈਬਾਪ ਇਹ ਚਾਕਰੀ ਸਾਡੇ ਤੋਂ ਨਹੀਂ ਹੋ ਸਕਦੀ। ਏਡੇ ਵੱਡੇ ਆਦਮੀ ਚੋਰੀ ਕਰਨ ਲੱਗਣ ਤਾਂ ਰਖਵਾਲੀ ਕਰੇਗਾ ਕੌਣ? ਜਿਹੜਾ ਸ਼ਰੇਆਮ ਕਹਿੰਦਾ ਹੈ ਮੈਂ ਚੋਰ ਹਾਂ, ਰੋਕ ਸਕਦੇ ਹੋ ਤਾਂ ਰੋਕ ਲਉ। ਅੰਨਦਾਤਾ ਚੋਰੀ ਦਾ ਨਵਾਂ ਤਰੀਕਾ ਹੈ ਇਹ। ਚੋਰ ਤਾਂ ਗਰੀਬ ਹੋਇਆ ਕਰਦੇ ਨੇ! ਵੱਡੇ ਲੋਕ ਚੋਰੀ ਕਰ ਵੀ ਲੈਣ ਉਨ੍ਹਾਂ ਨੂੰ ਚੋਰ ਕੌਣ ਕਹੇ? ਹਜ਼ੂਰ ਵੱਡੇ ਡਾਕੂ, ਵੱਡੇ ਲੁਟੇਰੇ ਤਾਂ ਰਾਜੇ ਕਹਾਉਂਦੇ ਨੇ। ਉਨ੍ਹਾਂ ਨੂੰ ਡਾਕੂ ਕੌਣ ਕਹੇ? ਕੋਈ ਕਹੇ ਤਾਂ ਸਿਰ ਕਲਮ ਨਾ ਕਰ ਦੇਣ? 

ਇਹ ਰਾਜਾ ਤਾਂ ਬਸ ਸਿੰਘਾਸਨ ਦੀ ਸ਼ੋਭਾ ਹੀ ਸੀ। ਨਿਆਂ, ਅਨਿਆਂ ਅਤੇ ਰਾਜਕਾਜ ਦੇ ਕੰਮਾਂ ਦਾ ਉਸਨੂੰ ਕੋਈ ਪਤਾ ਨਹੀਂ ਸੀ। ਉਲੂ ਵਾਂਗ ਸਭ ਦੀ ਗੱਲਬਾਤ ਸੁਣੀ ਜਾਂਦਾ, ਜਵਾਬ ਕੋਈ ਨਹੀਂ। ਰਾਜਭਾਗ ਰਾਣੀ ਸੰਭਾਲਦੀ। ਬੜੀ ਹੁਸ਼ਿਆਰ। ਸਾਰੀ ਗੱਲ ਸੁਣ ਕੇ ਬੋਲੀ- ਇਸ ਵਾਰਦਾਤ ਵਿਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਥਾਂ ਦੀਵਾਨ ਜੀ ਹੁੰਦੇ ਉਹ ਕਿਹੜਾ ਸ਼ੱਕ ਕਰਦੇ? ਹੋਈ ਸੋ ਬੀਤੀ ਪਰ ਚੋਰ ਫੜਨਾ ਬਹੁਤ ਜ਼ਰੂਰੀ ਹੈ ਵਰਨਾ ਹਕੂਮਤ ਦਾ ਡਰ ਕੌਣ ਮੰਨੇਗਾ? ਇਹ ਤਾਂ ਚੋਰ ਦੀ ਮਿਹਰਬਾਨੀ ਜਾਣੋ ਕਿ ਸਾਰਾ ਖ਼ਜ਼ਾਨਾ ਲਿਜਾਣ ਦੀ ਥਾਂ ਬਸ ਦਸ ਮੋਤੀ ਲੈ ਗਿਆ। ਸਾਰਾ ਖ਼ਜ਼ਾਨਾ ਲੈ ਜਾਂਦਾ, ਕੌਣ ਸੀ ਰੋਕਣ ਵਾਲਾ? ਜਿੱਥੇ ਵੀ ਹੋਵੇ, ਫੜਕੇ ਮੇਰੇ ਸਾਹਮਣੇ ਪੇਸ਼ ਕਰੋ। ਚਾਹੇ ਸੱਤ ਆਕਾਸ਼ ਤੇ ਸੱਤ ਪਤਾਲ ਖੋਜਣੇ ਪੈਣ, ਫੜਨਾ ਪਏਗਾ। ਦੇਸ਼ ਦੀ ਇੱਜ਼ਤ ਦਾ ਸਵਾਲ ਹੈ।

ਰਾਣੀ ਦਾ ਹੁਕਮ ਸੁਣਨਸਾਰ ਫੌਜੀ ਟੁਕੜੀਆਂ ਚਾਰੇ ਦਿਸ਼ਾਵਾਂ ਵਿਚ ਚੜ੍ਹ ਚੱਲੀਆਂ। ਘੋੜੇ ਦੀਆਂ ਪੈੜਾਂ ਦੇ ਪਾਰਖੂ ਲਭਦੇ ਲਭਦੇ ਚੋਰ ਦੇ ਦਰਵਾਜ਼ੇ ਤੱਕ ਪੁੱਜ ਗਏ। ਆਰਾਮ ਨਾਲ ਉਹ ਆਪਣੀ ਬੈਠਕ ਵਿਚ ਸੌਂ ਰਿਹਾ ਸੀ। ਹਲਚਲ ਸੁਣੀ, ਉਠ ਕੇ ਬਾਹਰ ਆ ਗਿਆ। ਸਿਪਾਹੀਆਂ ਨੇ ਫੌਰਨ ਪਛਾਣ ਲਿਆ, ਇਹ ਤਾਂ ਕੱਲ੍ਹ ਵਾਲਾ ਘੋੜ ਸਵਾਰ ਹੈ! ਉਸਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ! ਇਹ ਕਿਹੀ ਅਣਹੋਣੀ? ਪੁੱਛਣ ਸਾਰ ਉਸਨੇ ਜੁਰਮ ਦਾ ਇਕਬਾਲ ਕਰ ਲਿਆ। ਕਿਹਾ- ਭਲੇਮਾਣਸੋ ਇਨੀ ਔਖ ਝੱਲਣ ਦੀ ਕੀ ਲੋੜ ਸੀ? ਮੈਂ ਤਾਂ ਤੁਹਾਨੂੰ ਕੱਲ੍ਹ ਹੀ ਦੱਸ ਦਿੱਤਾ ਸੀ ਮੈਂ ਚੋਰ ਹਾਂ ਤੇ ਰਾਜ ਦੇ ਖ਼ਜ਼ਾਨੇ ਵਿਚ ਚੋਰੀ ਕਰਨ ਚੱਲਿਆਂ।

ਸਿਪਾਹੀਆਂ ਨੇ ਜਦੋਂ ਕਿਹਾ ਸਾਡੇ ਨਾਲ ਚੱਲੋ, ਘੋੜਾ ਖੋਲ੍ਹਿਆ, ਬੀੜਿਆ, ਸਵਾਰ ਹੋਇਆ, ਬਿਨ ਕਿਸੇ ਹੀਲ ਹੁੱਜਤ ਇਤਰਾਜ਼ ਉਨ੍ਹਾਂ ਨਾਲ ਚੱਲ ਪਿਆ, ਡਰ ਨਾ ਭੈਅ। ਇਹੋ ਜਿਹਾ ਚੋਰ ਨਾ ਪਹਿਲਾਂ ਦੇਖਿਆ ਨਾ ਸੁਣਿਆ!

ਕਿਲ੍ਹੇ ਅੱਪੜਨ ਸਾਰ ਸ਼ੋਰ ਪੈ ਗਿਆ- ਚੋਰ ਫੜਿਆ ਗਿਆ! ਰਾਣੀ ਦੇ ਹੁਕਮ ਨਾਲ ਦਰਬਾਰ ਸਜਿਆ। ਨਾਮੀ ਗਰਾਮੀ ਚੋਰ ਦੇਖਣ ਵਾਸਤੇ ਦਰਬਾਰ ਹਾਲ ਖਚਾਖਚ ਲੋਕਾਂ ਨਾਲ ਭਰ ਗਿਆ। ਆਖ਼ਰ ਰਾਜਾ ਆਇਆ, ਚੁਪਚਾਪ ਰਾਣੀ ਦੇ ਨਾਲ ਵਾਲੇ ਸਿੰਘਾਸਨ ਤੇ ਬੈਠ ਗਿਆ। ਲੋਕਾਂ ਦੀ ਇੰਨੀ ਭੀੜ ਦੇਖ ਕੇ ਉਸਨੂੰ ਹੈਰਾਨੀ ਹੋਈ। ਤਿਲ ਰੱਖਣ ਵਾਸਤੇ ਥਾਂ ਨਹੀਂ! ਰਾਣੀ ਨੂੰ ਕਿਹਾ- ਚੋਰ ਨੂੰ ਦੇਖਣ ਵਾਸਤੇ ਏਨੀ ਭੀੜ? ਸਾਡੇ ਦਰਸ਼ਨ ਵਾਸਤੇ ਇਸ ਤੋਂ ਚੌਥਾ ਹਿੱਸਾ ਲੋਕ ਵੀ ਨਹੀਂ ਆਉਂਦੇ! ਇਹ ਰਾਜਾ ਹੋਣ ਦੇ ਯੋਗ ਹੈ।

ਰਾਣੀ ਨੇ ਅੱਖ ਦਾ ਇਸ਼ਾਰਾ ਕੀਤਾ, ਰਾਜਾ ਹੋਠਾਂ ਤੱਕ ਆਏ ਬੋਲ ਨੂੰ ਨਿਗਲ ਗਿਆ। ਕਦੇ ਚੋਰ ਨੂੰ ਦੇਖ ਕੇ ਮੁਸਕਰਾਉਂਦਾ ਕਦੇ ਪਰਜਾ ਦੇ ਇਕੱਠ ਨੂੰ ਦੇਖ ਕੇ। ਰਾਣੀ ਨੇ ਦੇਖਿਆ ਸਾਰੇ ਦਰਬਾਰ ਵਿਚ ਇੰਨਾ ਸੁਣੱਖਾ, ਰੋਅਬਦਾਬ ਵਾਲਾ ਕੋਈ ਬੰਦਾ ਨਹੀਂ ਜਿੰਨਾ ਚੋਰ। ਫੜੇ ਜਾਣ ਦੇ ਬਾਵਜੂਦ ਨਾ ਸ਼ਿਕਵਾ ਨਾ ਸ਼ਿਕਨ, ਨਾ ਡਰ, ਨਾ ਪਰਵਾਹ। 

9.

ਸ਼ਿਕਵਾ ਨਾ ਸ਼ਿਕਨ, ਨਾ ਡਰ, ਨਾ ਪਰਵਾਹ। ਯਕੀਨ ਨਹੀਂ ਆ ਰਿਹਾ! ਰਾਣੀ ਨੇ ਕਿਹਾ-ਸੱਚ ਦੱਸ ਤੂੰ ਕੌਣ ਹੈ। ਸੱਚ ਬੋਲੇਂਗਾ ਸਾਰੇ ਗੁਨਾਹ ਮਾਫ਼ ਕਰ ਦਿਆਂਗੇ। ਇੱਕੋ ਸਵਾਲ ਦਾ ਜਵਾਬ ਦਿੰਦਾ ਦਿੰਦਾ ਚੋਰ ਅੱਕ ਕੇ ਗੁੱਸੇ ਵਿਚ ਆ ਗਿਆ। ਸੋਨੇ ਦੀ ਛਟੀ ਹਵਾ ਵਿਚ ਹਿਲਾਉਂਦਿਆਂ ਕਿਹਾ- ਕਿੰਨੀ ਬਾਰ ਦੱਸਾਂ ਕਿ ਚੋਰ ਹਾਂ ਚੋਰ! ਸਭ ਨੂੰ ਹੁਸ਼ਿਆਰ ਕਰਕੇ ਖ਼ਜ਼ਾਨੇ ਵਿਚੋਂ ਚੋਰੀ ਕਰਨ ਆਇਆ ਸਾਂ।

-ਕਿੰਨੇ ਮੋਤੀ ਚੁਰਾਏ?
-ਪੰਜ।

ਰਾਣੀ ਨੇ ਖਜ਼ਾਨਚੀ ਨੂੰ ਪੁੱਛਿਆ- ਪਰ ਤੁਸੀਂ ਦੱਸਿਆ ਸੀ ਦਸ ਮੋਤੀ ਚੋਰੀ ਹੋਏ?

ਖ਼ਜ਼ਾਨਚੀ ਨੇ ਹੱਥ ਜੋੜ ਕੇ ਅਰਜ ਕੀਤੀ- ਅੰਨਦਾਤਾ, ਚੋਰਾਂ ਦਾ ਕੀ ਇਤਬਾਰ? ਇਹ ਸਰਾਸਰ ਝੂਠ ਬੋਲ ਰਿਹੈ।

ਚੋਰ ਨੇ ਕਿਹਾ- ਜੋ ਗੱਲ ਸੀ ਮੈਂ ਦੱਸ ਦਿੱਤੀ। ਚੋਰੀ ਕਰਦਾ ਹਾਂ, ਝੂਠ ਨਾ ਬੋਲਣ ਦਾ ਪ੍ਰਣ ਕੀਤਾ ਹੋਇਆ ਹੈ। ਛੇਵੇਂ ਮੋਤੀ ਨੂੰ ਹੱਥ ਨਹੀਂ ਲਾਇਆ।

ਰਾਣੀ ਨੂੰ ਚੋਰ ਦੀ ਗੱਲ ਸਹੀ ਲੱਗੀ। ਖਜ਼ਾਨਚੀ ਦੀ ਸ਼ਕਲ ਦੇਖਣ ਸਾਰ ਤਾੜ ਗਈ, ਦਾਲ ਵਿਚ ਕੁਝ ਕਾਲਾ ਹੈ। ਕੜਕ ਕੇ ਬੋਲੀ- ਖ਼ਜ਼ਾਨਚੀ ਕੋਰਾ ਝੂਠ ਬੋਲ ਰਿਹਾ ਹੈ। ਦੀਵਾਨ ਜੀ ਚਾਰ ਸਿਪਾਹੀ ਲੈ ਕੇ ਖ਼ਜ਼ਾਨਚੀ ਦੇ ਘਰ ਜਾ ਕੇ ਤਲਾਸ਼ੀ ਲਵੋ।

ਚੋਰ ਦੇ ਪੈਰਾਂ ਵਿਚ ਕਿੰਨਾ ਕੁ ਦਮ? ਖ਼ਜ਼ਾਨਚੀ ਦੇ ਮੂੰਹ ਉੱਪਰ ਹਵਾਈਆਂ ਉਡਣ ਲੱਗੀਆਂ। ਉਸ ਨੇ ਆਪਣੀ ਚੋਰੀ ਕਬੂਲ ਕਰ ਲਈ। ਘਰੋਂ ਮੋਤੀ ਲਿਆਕੇ ਕੰਬਦੇ ਹੱਥਾਂ ਨਾਲ ਦੀਵਾਨ ਜੀ ਦੇ ਸਪੁਰਦ ਕਰ ਦਿੱਤੇ। ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਚੋਰ ਨੇ ਤਾਂ ਵੱਡੇ ਵੱਡੇ ਦਿਆਨਤਦਾਰਾਂ ਨੂੰ ਮਾਤ ਦੇ ਦਿੱਤੀ! ਚੋਰ ਦਾ ਗੁਰੂ ਵੀ ਪਰਜਾ ਵਿਚ ਬੈਠਾ ਸੀ। ਚੇਲੇ ਦੀ ਦਲੇਰੀ ਦੇਖ ਦੇਖ ਉਸਦੀ ਛਾਤੀ ਤਣ ਰਹੀ ਸੀ।

ਦਰਬਾਰ ਵਿਚ ਖੜ੍ਹਾ ਹੋ ਕੇ ਫਖਰ ਨਾਲ ਬੋਲਿਆ- ਹਜ਼ੂਰ, ਇਹ ਮੇਰਾ ਚੇਲਾ ਹੈ। ਮੈਂ ਇਸਨੂੰ ਸੱਚ ਬੋਲਣ ਦੀ ਸਹੁੰ ਚੁਕਾਈ ਸੀ। ਉਸ ਦਿਨ ਤਾਂ ਮੈਨੂੰ ਵੀ ਯਕੀਨ ਨਹੀਂ ਸੀ ਕਿ ਇਹ ਆਪਣਾ ਪ੍ਰਣ ਨਿਭਾਵੇਗਾ। ਚੇਲੇ ਹੋਣ ਤਾਂ ਇਹੋ ਜਿਹੇ ਮਹਾਰਾਜ! ਇਹ ਸੁਣ ਕੇ ਰਾਣੀ ਦੀ ਖ਼ੁਸ਼ੀ ਹੋਰ ਵਧ ਗਈ। ਦੀਵਾਨ ਨੇ ਕਿਹਾ- ਇਸ ਚੋਰ ਦੀ ਸੱਚਾਈ ਉੱਪਰ ਅਸੀਂ ਬਹੁਤ ਖ਼ੁਸ਼ ਹਾਂ। ਖ਼ਜ਼ਾਨਚੀ ਤੋਂ ਫੜੇ ਗਏ ਪੰਜ ਮੋਤੀ ਵੀ ਇਸ ਨੂੰ ਦੇ ਦਿਉ ਪਰ ਚੋਰ ਨੇ ਰਾਣੀ ਦੀ ਮਿਹਰਬਾਨੀ ਕਬੂਲ ਨਹੀਂ ਕੀਤੀ। ਬੋਲਿਆ- ਮੈਂ ਕੋਈ ਬਾਹਮਣ ਨਹੀਂ ਜੋ ਦਾਨ ਵਾਸਤੇ ਹੱਥ ਫੈਲਾਵਾਂ!

PunjabKesari

ਨਾਚੀਜ਼ ਚੋਰ... ਸੁਫ਼ਨੇ ਵਿਚ ਵੀ ਕੋਈ ਨਾ ਸੋਚੇ ਭਰੇ ਦਰਬਾਰ ਵਿਚ ਕੋਈ ਰਾਣੀ ਵਲੋਂ ਦਿੱਤੀ ਸੁਗਾਤ ਠੁਕਰਾ ਦਏਗਾ। ਸੱਨਾਟਾ ਛਾ ਗਿਆ। ਰਾਣੀ ਨੂੰ ਗ਼ੁੱਸਾ ਆਇਆ ਕਰਦਾ ਤਾਂ ਸ਼ੇਰ ਵੀ ਉਸ ਨਾਲ ਅੱਖ ਨਾ ਮਿਲਾ ਸਕਦਾ ਹੁੰਦਾ। ਖਿਝ ਜਾਂਦੀ ਤਾਂ ਬਖ਼ਸ਼ੀਸ਼ ਦੀ ਗੱਲ ਛੱਡੋ, ਫਾਂਸੀ ਯਕੀਨਨ!

ਬੇਵਕੂਫ਼ ਸ਼ਾਇਦ ਰਾਣੀ ਦੇ ਸੁਭਾਅ ਤੋਂ ਵਾਕਫ ਨਹੀਂ! ਰਾਣੀ ਨੂੰ ਗ਼ੁੱਸਾ ਤਾਂ ਏਨਾ ਆਇਆ ਕਿ ਜੀਅ ਕੀਤਾ ਸਿਰ ਕਲਮ ਕਰਵਾ ਦਏ ਪਰ ਦੂਜੇ ਪਲ ਗੁੱਸਾ ਪੀ ਕੇ ਫਿਕੀ ਹਾਸੀ ਹਸਦੀ ਬੋਲੀ- ਮੈਨੂੰ ਪਤਾ ਸੀ ਉਲਟੀ ਖੋਪੜੀ ਵਾਲਾ ਚੋਰ ਇਹੋ ਕਹੇਗਾ। ਫਿਰ ਦੀਵਾਨ ਨੂੰ ਹੁਕਮ ਦਿੱਤਾ- ਇਹ ਦਸੇ ਮੋਤੀ ਇਸਦੇ ਗੁਰੂ ਨੂੰ ਦੇ ਦਿਉ। ਇਨ੍ਹਾਂ ਨੇ ਹੀ ਤਾਂ ਚੋਰ ਨੂੰ ਝੂਠ ਨਾ ਬੋਲਣ ਦੀ ਸਹੁੰ ਖਵਾਈ ਸੀ!

10.

ਚੋਰ ਵਾਕਈ ਉਲਟੀ ਖੋਪੜੀ ਦਾ! ਬੇਝਿਜਕ ਬੋਲਿਆ- ਪੰਜ ਮੋਤੀ ਤਾਂ ਮੇਰੀ ਕਮਾਈ ਦੇ ਨੇ, ਕਿਸ ਨੂੰ ਦੇਵਾਂ ਕਿਸ ਨੂੰ ਨਾ ਦੇਵਾਂ ਇਹ ਮੇਰੀ ਮਰਜ਼ੀ! ਇਸ ਵਾਰ ਦੀਵਾਨ ਆਪਣੇ ਆਪ ਨੂੰ ਰੋਕ ਨਾ ਸਕਿਆ। ਤਮਤਮਾ ਕੇ ਬੋਲਿਆ- ਚੰਡਾਲ ਦੀ ਜ਼ੁਬਾਨ ਜ਼ਿਆਦਾ ਲੰਮੀ ਹੋ ਗਈ ਹੈ! ਹਜ਼ੂਰ ਦੀ ਮਿਹਰ ਦਾ ਬੇਵਜਾ ਫਾਇਦਾ ਉਠਾ ਕੇ ਦੇਰ ਦਾ ਬਕਬਕ ਕਰ ਰਿਹਾ ਹੈ। ਚੋਰੀ ਫਿਰ ਸੀਨਾਜ਼ੋਰੀ? ਰਾਜ ਦੇ ਖ਼ਜ਼ਾਨੇ ਵਿਚੋਂ ਸ਼ਰੇਆਮ ਚੋਰੀ ਕਰਕੇ ਲੈ ਗਿਆ ਅਤੇ ਬੇਸ਼ਰਮ ਕਹਿੰਦਾ ਹੈ- ਮੇਰੀ ਕਮਾਈ ਹੈ!

ਚੋਰ ਨੇ ਕਿਹਾ- ਦੀਵਾਨ ਜੀ ਕਿਉਂ ਖਾਹਮਖਾਹ ਗੁੱਸਾ ਦਿਖਾ ਰਹੇ ਹੋ? ਅਸੀਂ ਸਭ ਖਾਲੀ ਮੁੱਠੀ ਆਏ, ਖਾਲੀ ਮੁੱਠੀ ਚਲੇ ਜਾਵਾਂਗੇ। ਕਹਿਣ ਨੂੰ ਤਾਂ ਆਪਣਾ ਸਰੀਰ ਵੀ ਆਪਣਾ ਨਹੀਂ! ਜਿਸਦਾ ਜਿੰਨਾ ਵਸ ਚਲਦਾ ਹੈ ਉਨੀ ਦੌਲਤ ਕਬਜ਼ੇ ਵਿਚ ਕਰ ਲੈਂਦਾ ਹੈ। ਕੋਈ ਛੋਟਾ ਚੋਰ ਕੋਈ ਵੱਡਾ ਚੋਰ...! ਵੱਡਾ ਚੋਰ ਛੋਟੇ ਚੋਰਾਂ ਨੂੰ ਸਜ਼ਾ ਦਿਆ ਕਰਦਾ ਹੈ। ਤੁਸੀਂ ਦੱਸੋ ਰਾਜ ਦੇ ਖ਼ਜ਼ਾਨੇ ਵਿਚ ਇਹ ਮੋਤੀ ਕਿੱਥੋਂ ਆਏ? ਰਾਜਾ ਹੋਏ ਜਾਂ ਰੰਕ, ਸਭ ਦੇ ਮੂੰਹੋਂ ਥੁੱਕ ਨਿਕਲਦਾ ਹੈ। ਜਿੰਨਾ ਕੋਈ ਲੁੱਟ ਸਕਦੈ, ਲੁੱਟ ਲੈਂਦੈ। ਖਾਲੀ ਹੱਥੀਂ ਲੁੱਟ ਨਹੀਂ ਹੋ ਸਕਦੀ। ਧਨ, ਧਰਤੀ ਤੇ ਤਲਵਾਰ ਦੀ ਤਾਕਤ ਹੋਵੇ, ਵਧੀਕ ਲੁੱਟ ਹੋ ਸਕਦੀ ਹੈ। ਵੱਡੇ ਚੋਰ ਤੇ ਛੋਟੇ ਚੋਰ ਵਿਚ ਇੰਨਾ ਕੁ ਫਰਕ ਹੈ ਬਸ। ਮੇਰੀ ਹੀ ਗੱਲ ਲੈ ਲਉ। ਝੂਠ ਬੋਲਿਆ ਕਰਦਾ, ਦੁਨੀਆ ਵੀ ਉਸਨੂੰ ਝੂਠ ਮੰਨਦੀ। ਬੁਰਕੀ ਬੁਰਕੀ ਦਾ ਮੁਥਾਜ ਸਾਂ। ਹੁਣ ਖਰਾ ਸੱਚ ਬੋਲਦਾ ਹਾਂ, ਦੁਨੀਆ ਝੂਠ ਮੰਨਦੀ ਹੈ! ਸੱਚ ਮੰਨਣ ਦੀ ਹਿੰਮਤ ਨਹੀਂ ਹੁੰਦੀ!

ਦੁਨੀਆ ਦੇ ਇਸ ਅਜਬ ਰਵੱਈਏ ਦਾ ਮੈਨੂੰ ਬੜਾ ਫਾਇਦਾ ਹੋਇਆ। ਬੇਅੰਤ ਧਨ ਹੱਥ ਲੱਗਾ। ਉਸਦੀਆਂ ਗੱਲਾਂ ਸੁਣ ਸੁਣ ਸਭ ਹੈਰਾਨ! ਰਾਣੀ ਉੱਪਰ ਜਿਵੇਂ ਜਾਦੂ ਹੋ ਗਿਆ ਹੋਵੇ। ਸੁਫ਼ਨਿਆਂ ਵਿਚ ਖੋਇਆ ਰਾਜਾ ਵੀ ਮੰਦ ਮੰਦ ਮੁਸਕਾਉਂਦਾ ਰਿਹਾ। ਖਜਾਂਚੀ ਨੂੰ ਸ਼ਰੇਆਮ ਸੌ ਜੁੱਤੀਆਂ ਦੀ ਸਜ਼ਾ ਮਿਲੀ। ਚੋਰ ਦੇ ਗੁਰੂ ਨੂੰ ਪੰਜ ਮੋਤੀ ਇਨਾਮ ਮਿਲੇ, ਉਸਨੇ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕੀਤੇ, ਸਿਰ ਨਿਵਾਇਆ। ਗੁੱਸੇ ਵਿਚ ਆ ਕੇ ਉਸ ਦਿਨ ਜੇ ਚੋਰ ਨੂੰ ਚੇਲਾ ਨਾ ਮੁੰਨਦਾ, ਇਹ ਸਹੁੰ ਨਾ ਖੁਆਉਂਦਾ, ਅੱਜ ਇੱਜ਼ਤ ਕਿਥੇ ਮਿਲਣੀ ਸੀ?

ਡੂੰਘੇ ਤਹਿਖਾਨੇ ਵਿਚ ਸੰਗਲਾਂ ਨਾਲ ਨੂੜਿਆ ਚੋਰ ਸੋਚਣ ਲੱਗਾ- ਸੂਰਜ ਦੇ ਹੁੰਦੇ ਸੁੰਦੇ ਇੱਥੇ ਘੁੱਪ ਹਨੇਰਾ ਹੈ। ਬੇਰਹਿਮ ਤਕੜੇ ਜਾਬਰਾਂ ਨੇ ਏਨੀ ਮਨਮਾਨੀ ਕੀਤੀ ਕਿ ਕਮਜ਼ੋਰ ਤੋਂ ਸੂਰਜ ਦੀ ਰੌਸ਼ਨੀ ਅਤੇ ਹਵਾ ਵੀ ਖੋਹ ਲਈ। ਵਸ ਚਲੇ ਜ਼ਮੀਨ ਜਾਇਦਾਦ ਨੇੜੇ ਫਟਕਣ ਨਾ ਦੇਣ ਕਦੀ!

ਹੌਲੀ-ਹੌਲੀ ਹਨੇਰਾ ਹੋਰ ਸੰਘਣਾ ਹੋਣ ਲੱਗਾ, ਲੱਗਿਆ ਰਾਤ ਹੋ ਗਈ। ਚਾਰੇ ਪਾਸੇ ਹਨੇਰੇ ਵਿਚ ਲਿਪਟਿਆ ਹਨੇਰਾ! ਅੱਜ ਤਾਂ ਤਾਰੇ ਦੀ ਹਲਕੀ ਰੌਸ਼ਨੀ ਵੀ ਕਿਸਮਤ ਵਿਚ ਨਹੀਂ ਲਿਖੀ! ਅਚਾਨਕ ਉਸਦੀਆਂ ਅੱਖਾਂ ਅੱਗੇ ਸ਼ਮਸ਼ਾਨਘਾਟ ਵਾਲੇ ਪਿੱਪਲ ਦੇ ਪੱਤੇ ਝਿਲਮਿਲਾਉਣ ਲੱਗੇ। ਪੂਰਨਮਾਸ਼ੀ ਦਾ ਚੰਦ ਚੜ੍ਹ ਆਇਆ। ਟਿੰਮ ਟਿੰਮ ਕਰਦੀ ਗਾਹੜੀ ਚਾਨਣੀ! ਅਨੰਤ... ਅਸੀਮ...!

ਸਾਂ ਸਾਂ ਕਰਦੀ ਵਗਦੀ ਹਵਾ! ਪੱਤੇ-ਪੱਤੇ ਦਾ ਫਰ-ਫਰ ਸੰਗੀਤ! ਪੱਤੇ ਪੱਤੇ ਉੱਪਰ ਛਮ ਛਮ ਨੱਚਦੀ ਚਾਨਣੀ! ਇਸ ਨਜ਼ਾਰੇ ਬਦਲੇ ਸਾਰੀ ਦੁਨੀਆ ਦੀ ਦੌਲਤ ਵੀ ਕਿਸ ਕੰਮ? ਅੱਖਾਂ ਦੇ ਐਨ ਸਾਹਮਣੇ ਹੋਣ ਦੇ ਬਾਵਜੂਦ ਨਜ਼ਾਰਾ ਕਿੰਨਾ ਅਗਮ, ਕਿੰਨਾ ਅਗੋਚਰ! ਦਿਸਦਾ ਹੋਇਆ ਵੀ ਨਹੀਂ ਦਿਸਦਾ! ਹੁੰਦਾ ਹੋਇਆ ਵੀ ਨਹੀਂ ਹੁੰਦਾ! ਅੱਜ ਇਸ ਹਨੇਰੇ ਵਿਚ ਉਸ ਨਜ਼ਾਰੇ ਦੀ ਮਹਾਨਤਾ ਦਾ ਪਤਾ ਲੱਗਿਆ!

11.

ਦਰਵਾਜ਼ਾ ਚਰਮਕਾਇਆ। ਹਲਕੀ ਰੌਸ਼ਨੀ ਦਿਸੀ। ਇਕ ਕੁੜੀ ਹੱਥ ਵਿੱਚ ਦੀਵਾ ਫੜੀ ਉਸ ਤੱਕ ਆਈ। ਰਾਣੀ ਦੀ ਖ਼ਾਸ ਭਰੋਸੇਮੰਦ ਬਾਂਦੀ। ਬੋਲੀ- ਤੁਹਾਨੂੰ ਰਾਣੀ ਸਾਹਿਬਾ ਨੇ ਯਾਦ ਫਰਮਾਇਆ ਹੈ।

-ਕਿਉਂ? ਚੋਰ ਦੇ ਮੂੰਹੋਂ ਸਵਾਲ ਨਿਕਲਿਆ।

-ਮੋਤੀਆਂ ਦੀ ਚੋਰੀ ਦਾ ਫੈਸਲਾ ਤਾਂ ਕਰਨਾ ਹੀ ਹੈ...! ਬਾਂਦੀ ਮੁਸਕਾਨ ਦਬਾਉਂਦੀ ਹੋਈ ਬੋਲੀ। ਇਹ ਕਹਿਕੇ ਦੀਵਾ ਫ਼ਰਸ਼ ਤੇ ਰੱਖਿਆ, ਸੰਗਲ ਖੋਲ੍ਹਣ ਲੱਗੀ। ਤਹਿਖਾਨੇ ਵਿੱਚ ਖਣਖਣਾਹਟ ਗੂੰਜੀ। ਚੁਪ ਚਾਪ ਨਾਲ ਤੁਰ ਪਿਆ। ਬਾਹਰ ਨਿਕਲਦਿਆਂ ਹੀ ਉੱਪਰ ਵੱਲ ਦੇਖਿਆ। ਤੇਰ੍ਹਵੀਂ ਦੇ ਚੰਦ ਦੀ ਧੌਲੀ ਚਾਨਣੀ ਚਾਰੇ ਦਿਸ਼ਾਵਾਂ ਵਿੱਚ ਇਕੋ ਜਿਹੀ ਫੈਲੀ ਹੋਈ! ਬਰੀਕ ਮਲਮਲ ਦੇ ਘੁੰਡ ਵਿਚ ਊਂਘਦੇ ਹੋਏ ਬੇਅੰਤ ਤਾਰੇ। ਅੱਧੀਆਂ ਪਲਕਾਂ ਮੁੰਦੀਆਂ ਹੋਈਆਂ। ਮਧੁਰ ਮਧੁਰ ਠੰਢੀ ਪੌਣ ਜਿਵੇਂ ਊਂਘਦੇ ਤਾਰਿਆਂ ਨੂੰ ਲੋਰੀ ਸੁਣਾਏ। ਜੇ ਹਨੇਰੇ ਦੀ ਸਜ਼ਾ ਨਾ ਹੁੰਦੀ, ਕੁਦਰਤ ਦੀ ਅਥਾਹ, ਅਸੀਮ, ਅਨਮੋਲ ਦੌਲਤ ਕਿਵੇਂ ਹੱਥ ਲਗਦੀ! ਹੈ ਕੋਈ ਅਜਿਹਾ ਜੌਹਰੀ ਜਿਹੜਾ ਅਸਮਾਨੀ ਖਿਲਰੇ ਮੋਤੀਆਂ ਦੀ ਪਰਖ ਕਰ ਸਕੇ, ਕਿਸੇ ਇਕ ਮੋਤੀ ਦੀ ਕੀਮਤ ਚੁਕਾ ਸਕੇ? ਉਹ ਕੁਦਰਤ ਦੀ ਸਾਰੀ ਮਾਇਆ ਦਾ ਮਾਲਕ ਬਣ ਗਿਆ। ਕਿਤੇ ਸੰਨ ਲਾਉਣ ਦੀ ਲੋੜ ਨਹੀਂ ਪਈ...!

ਬਾਂਦੀ ਪਿੱਛੇ ਪਿੱਛੇ ਧਮ ਧਮ ਪੌੜੀਆਂ ਚੜ੍ਹਦਾ ਰਾਣੀ ਦੇ ਰੰਗ ਮਹਿਲ ਵਿਚ ਪੁੱਜਾ! ਚਾਰੇ ਕੋਨਿਆਂ ਵਿਚ ਜਗਮਗਾਉਂਦੇ ਸੋਨੇ ਦੇ ਦੀਵੇ। ਸ਼ਿੰਗਾਰ ਨਾਲ ਲੱਦੀ ਰਾਣੀ! ਇਤਰ ਫੁਲੇਲ ਦੀ ਧੀਮੀ ਧੀਮੀ ਮਹਿਕ। ਚਾਂਦੀ ਦੀ ਚੌਕੀ ਉੱਪਰ ਸੋਨੇ ਦਾ ਥਾਲ, ਵਿਚ ਸੋਨੇ ਦੀਆਂ ਕੌਲੀਆਂ, ਕੌਲੀਆਂ ਵਿਚ ਬੱਤੀ ਪਰਕਾਰ ਦੇ ਪਕਵਾਨ। ਮਹਿਲ ਵਿਚ ਆਉਣ ਸਾਰ ਬਾਂਦੀ ਥਾਲ ਉੱਪਰ ਚੌਰ ਕਰਨ ਲੱਗੀ।

ਰਾਣੀ ਨੇ ਕਿਹਾ- ਦੱਸ ਨਹੀਂ ਸਕਦੀ ਤੁਹਾਡੀਆਂ ਗੱਲਾਂ ਸੁਣਕੇ ਕਿੰਨੀ ਖ਼ੁਸ਼ੀ ਹੋਈ। ਇਹੋ ਜਿਹੇ ਨੇਕਬਖ਼ਤ ਨੂੰ ਸਜ਼ਾ ਦੇਣੀ ਕਿੱਡਾ ਪਾਪ। ਮੇਰੇ ਹੁੰਦਿਆਂ ਰਾਜ ਵਿੱਚ ਅਨਿਆਂ ਨਹੀਂ ਹੋ ਸਕਦਾ। ਪਰ ਤੂੰ ਮੇਰੀ ਬਖ਼ਸ਼ੀਸ਼ ਮਨਜ਼ੂਰ ਨਹੀਂ ਕੀਤੀ! ਤੇਰੀ ਥਾਂ ਮੋਤੀ ਤੇਰੇ ਗੁਰੂ ਜੀ ਵੀ ਨਾ ਲੈਂਦੇ, ਮੇਰੀ ਤਾਂ ਸ਼ਾਨ ਮਿੱਟੀ ਵਿਚ ਮਿਲ ਜਾਂਦੀ? ਉਨ੍ਹਾਂ ਨੇ ਮੇਰੀ ਲਾਜ ਰੱਖੀ। ਚੇਲਾ ਇਹੋ ਜਿਹਾ ਹੈ ਤਾਂ ਗੁਰੂ ਅਜਿਹਾ ਕਿਉਂ ਨਾ ਹੋਵੇ? ਤੇਰੇ ਇਨਕਾਰ ਪਿੱਛੋਂ ਗੁੱਸਾ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਪਰ ਹੁਣ ਮੇਰੀ ਕੋਈ ਗੱਲ ਨੀ ਟਾਲਣੀ। ਤੇਰੇ ਵਰਗਾ ਨੇਕ, ਸਮਝਦਾਰ ਤੇ ਖਰਾ ਦੀਵਾਨ ਮਿਲ ਜਾਵੇ ਤਾਂ ਰਾਜ ਕਰਨ ਦਾ ਕੁਝ ਹੋਰ ਈ ਮਜ਼ਾ ਆਏ!

ਚੋਰ ਨੇ ਕਿਹਾ-ਏਨੇ ਨਿਰਮਲ ਹਿਰਦੇ ਵਾਲੇ ਰਾਜੇ ਦੇ ਹੁੰਦੇ ਸੁੰਦੇ ਤੁਸੀਂ ਇਸ ਰਾਜਕਾਜ ਦੇ ਚਿੱਕੜ ਵਿਚ ਫਸਦੇ ਹੀ ਕਿਉਂ ਹੋ? ਉਨ੍ਹਾਂ ਦੀ ਮੁਸਕਾਨ ਦੇਖਣ ਸਾਰ ਮੈਂ ਜਾਣ ਗਿਆ ਸੀ ਉਨ੍ਹਾਂ ਵਰਗਾ ਉਜਲਾ ਹਿਰਦਾ ਕਿਸੇ ਰਾਜੇ ਦਾ ਨਹੀਂ ਹੋ ਸਕਦਾ! ਰਾਜਾ ਕਿੱਥੇ, ਉਹ ਤਾਂ ਦੇਵਤਾ ਹਨ। ਰਾਜਾ ਇਹੋ ਜਿਹਾ ਨਿਰਮਲ ਬੁੱਧ ਹੋਵੇ ਫਿਰ ਰਾਜ ਚਲਦਾ ਵੀ ਤਾਂ ਨਹੀਂ। ਉਨ੍ਹਾਂ ਦੀ ਮੁਸਕਾਨ ਮੈਨੂੰ ਦੇਸ਼ ਦੇ ਖ਼ਜ਼ਾਨੇ ਤੋਂ ਵਧੀਕ ਕੀਮਤੀ ਲੱਗੀ।

ਰਾਣੀ ਮੁਸਕਾਈ, ਬੋਲੀ- ਤੁਸੀਂ ਸਾਰੇ ਇਕੋ ਥੈਲੀ ਦੇ ਚੱਟੇ-ਵੱਟੇ ਹੋ। ਉਹ ਤੁਹਾਡੀ ਵਡਿਆਈ ਕਰਦੇ ਹਨ ਤੁਸੀਂ ਉਨ੍ਹਾਂ ਦੀ। ਕਿਸੇ ਨੂੰ ਨਹੀਂ ਪਤਾ ਤੁਹਾਨੂੰ ਦੇਖ ਕੇ ਉਨ੍ਹਾਂ ਕੀ ਕਿਹਾ ਸੀ। ਸੁਣਕੇ ਤੁਸੀਂ ਵੀ ਹੱਸੋਗੇ। ਇਸ਼ਾਰੇ ਨਾਲ ਮੈਂ ਚੁੱਪ ਨਾ ਕਰਵਾਉਂਦੀ ਪਤਾ ਨਹੀਂ ਕੀ ਅੰਟ ਸ਼ੰਟ ਬੋਲੀ ਜਾਂਦੇ। ਉਨ੍ਹਾਂ ਨੇ ਤਾਂ ਸੋਚ ਲਿਆ ਸੀ ਕਿ ਰਾਜਾ ਤੁਹਾਨੂੰ ਹੀ ਥਾਪ ਦਿੱਤਾ ਜਾਏ! ਉਨ੍ਹਾਂ ਨੇ ਵਸ ਹੋਵੇ ਉਹ ਇਹੀ ਕਰ ਦੇਣ। ਮੈਨੂੰ ਪਤੈ ਰਿਆਸਤ ਦੇ ਇਨੇ ਲੋਕ ਦਰਬਾਰ ਵਿਚ ਕਦੀ ਇਕੱਠੇ ਨਹੀਂ ਹੋਏ ਪਰ ਨਿਰੀ ਭੀੜ ਕੀ ਕਰਨੀ? ਭੀੜ ਦੇਖ ਕੇ ਭੋਲਾ ਰਾਜਾ ਹੈਰਾਨ ਹੋ ਗਿਆ! ਕਹਿੰਦੇ ਜਿਸ ਰਾਜੇ ਦੇ 

12.

ਦਰਬਾਰ ਵਿਚ ਇਸ ਤੋਂ ਇਕ ਚੁਥਾਈ ਪਰਜਾ ਹਾਜਰ ਨਹੀਂ ਹੁੰਦੀ ਉਸ ਨੂੰ ਸਿੰਘਾਸਨ ’ਤੇ ਬੈਠਣ ਦਾ ਹੱਕ ਨਹੀਂ। ਧਾਨ ਦਾ ਗੱਡਾ ਭਰਿਆ ਹੋਵੇ, ਇਕ ਮੁੱਠੀ ਵਿਚਲੇ ਦਾਣੇ ਦੱਸ ਦਿੰਦੇ ਨੇ ਵੰਨਗੀ ਕਿਹੋ ਜਿਹੀ ਹੈ। ਦੇਖ ਲਏ ਰਾਜਾ ਜੀ? ਬੱਚੇ ਵਰਗੇ ਮਾਸੂਮ, ਨਾ ਸਮਝ!

ਚੋਰ ਬੋਲਿਆ- ਮੈਂ ਤੁਹਾਡੀ ਗੱਲ ਨਹੀਂ ਮੰਨਦਾ। ਵੱਡੇ ਤੋਂ ਵੱਡੇ ਚੱਕਰਵਾਤੀ ਰਾਜੇ ਦਾ ਸਿੰਘਾਸਨ ਇਨਾ ਦੁੱਭਰ ਨਹੀਂ ਪਰ ਇਹੋ ਜਿਹਾ ਰਾਜਾ ਮੁਸ਼ਕਲ ਨਾਲ ਮਿਲਦਾ ਹੈ। ਤੁਸੀਂ ਭਾਗਾਂ ਵਾਲੇ ਹੋ, ਇਹੋ ਜਿਹੇ ਰਾਜਾ ਦੀ ਰਾਣੀ ਹੋ...!

ਫਿਰ ਸੋਨੇ ਦੇ ਥਾਲ ਵੱਲ ਇਸ਼ਾਰਾ ਕਰਕੇ ਚੋਰ ਬੋਲਿਆ- ਅੱਧੀ ਰਾਤ ਹੋਣ ਨੂੰ ਹੈ, ਫਿਰ ਵੀ ਖਾਣੇ ਨੂੰ ਹੱਥ ਨਹੀਂ ਲਾਇਆ ਮਾਲਕਣ?

ਮੁਸਕਾਉਂਦਿਆਂ ਬਾਂਦੀ ਨੇ ਕਿਹਾ- ਇਹ ਥਾਲ ਤਾਂ ਤੁਹਾਡੇ ਲਈ ਸਜਿਆ ਹੈ...!

ਤੇਜ਼ੀ ਨਾਲ ਚੋਰ ਬੋਲਿਆ- ਮੇਰੇ ਵਾਸਤੇ? ਮੈਂ ਤਾਂ ਕਸਮ ਖਾ ਰੱਖੀ ਹੈ ਸੋਨੇ ਦੇ ਥਾਲ ਵਿਚ ਖਾਣਾ ਨਹੀਂ ਖਾਣਾ। ਮੇਰੇ ਵਾਸਤੇ ਇਹ ਖਾਤਰਦਾਰੀ ਹੈ ਈ ਕਿਸ ਵਾਸਤੇ? ਯਕੀਨ ਨਹੀਂ ਹੁੰਦਾ ਚੋਰ ਦੀ ਇੰਨੀ ਖਾਤਰਦਾਰੀ ਹੋ ਸਕਦੀ ਹੈ! ਹੱਥ ਵਿਚ ਸੁੱਕੀ ਰੋਟੀ ਫੜਕੇ ਖਾਂਦਾ ਰਿਹਾਂ ਮੈਂ ਤਾਂ। ਇਹੋ ਜਿਹਾ ਖਾਣਾ ਨੀ ਪਚਦਾ ਮੈਨੂੰ, ਨਾ ਹੀ ਸਾਰੀ ਉਮਰ ਦੁਤਕਾਰੇ ਚੋਰ ਦੇ ਸੰਘ ਵਿਚੋਂ ਇਹ ਇੱਜ਼ਤ ਉੱਤਰੇ। ਉਸੇ ਤਹਿਖਾਨੇ ਵਿਚ ਕਿਸੇ ਹੱਥ ਦੋ ਟੁਕੜੇ ਭਿਜਵਾ ਦਿੰਦੇ...! ਮੇਰੇ ਵਾਸਤੇ ਉਹੀ ਬੱਤੀ ਪਕਵਾਨ ਹੁੰਦੇ!

ਰਾਣੀ ਬੜੀ ਹੁਸ਼ਿਆਰ। ਕਹਿੰਦੀ- ਹੀਰੇ ਦੀ ਕੀਮਤ ਜੋਹਰੀ ਜਾਣਦਾ ਹੈ। ਆਮ ਲੋਕ ਵਿਚਾਰੇ ਕੰਕਰ ਅਤੇ ਹੀਰੇ ਵਿਚ ਫਰਕ ਕੀ ਜਾਣਨ? ਹੱਕਦਾਰ ਬੰਦੇ ਨੂੰ ਇੱਜ਼ਤ ਨਾ ਮਿਲੇ ਤਾਂ ਅਨਿਆ ਹੈ। ਤੁਹਾਡੇ ਵਰਗਾ ਨੇਕ ਸਾਰੇ ਦੇਸ਼ ਵਿਚ ਇਕ ਵੀ ਨਹੀਂ। ਇਹੋ ਜਿਹੇ ਮਨੁੱਖ ਦੀ ਕਦਰ ਨਾ ਕਰੇ, ਰਾਣੀ ਲਈ ਸ਼ੋਭਨੀਕ ਨਹੀਂ। ਇਸ ਬਾਂਦੀ ਨੂੰ ਪੁੱਛ ਲਵੋ ਬੇਸ਼ੱਕ! ਮੈਂ ਤਾਂ ਇੱਥੋਂ ਤੱਕ ਫੈਸਲਾ ਕਰ ਲਿਆ ਹੈ ਕਿ ਆਉਂਦੀ ਇਕਾਦਸ਼ੀ ਨੂੰ ਠਾਕੁਰ ਜੀ ਵਾਂਗ ਤੁਹਾਡੀ ਝਾਕੀ ਕੱਢਾਂ, ਸੋਨੇ ਦੇ ਹੌਦੇ ਵਿਚ ਹਾਥੀ ਤੇ ਬਿਠਾ ਕੇ, ਚੌਰ ਕਰਦਿਆਂ ਤੁਹਾਡੀ ਸਵਾਰੀ ਗਲੀ ਗਲੀ ਘੁਮਾਵਾਂ...!

ਸੁਣਨਸਾਰ ਚੋਰ ਨੂੰ ਹਾਸਾ ਆ ਗਿਆ। ਹਸਦਿਆਂ ਦੇਖ ਰਾਣੀ ਚੁੱਪ ਹੋ ਗਈ। ਹਾਸਾ ਰੁਕਣ ’ਤੇ ਬੋਲਿਆ- ਮੇਰੇ ਉੱਤੇ ਯਕੀਨ ਨਾ ਆਵੇ ਤਾਂ ਗੁਰੂ ਜੀ ਨੂੰ ਪੁੱਛ ਲਿਉ। ਸੋਨੇ ਦੇ ਹੌਦੇ ਵਿਚ ਹਾਥੀ ’ਤੇ ਨਾ ਚੜ੍ਹਨ ਦੀ ਵੀ ਮੈਂ ਸਹੁੰ ਖਾ ਰੱਖੀ ਹੈ। ਮੇਰੇ ਨਸੀਬ...! ਪਤਾ ਨੀਂ ਕੀ ਸੋਚ ਕੇ ਇਹੋ ਜਿਹੇ ਪ੍ਰਣ ਕਰ ਲਏ, ਅੱਜ ਉਹੀ ਕੁਝ ਸਾਮ੍ਹਣੇ ਆ ਗਿਆ! ਦੇਖੋ, ਹੁਣ ਇਹ ਨਾਚੀਜ਼ ਚੋਰ ਤੁਹਾਡੀ ਗੱਲ ਮੰਨਣੋ ਨਾਂਹ ਕਰ ਰਿਹਾ ਹੈ। ਮੈਂ ਤਾਂ ਗੁਰੂ ਜੀ ਨਾਲ ਚੁਹਲ ਕਰਦੇ ਨੇ ਇਹੋ ਜਿਹੇ ਬਚਨ ਕੀਤੇ ਸਨ। ਉਸ ਦਿਨ ਪਤਾ ਹੁੰਦਾ ਇਹ ਚੀਜ਼ਾਂ ਮਿਲ ਜਾਣਗੀਆਂ ਮੈਂ ਮੂਰਖ ਵਚਨ ਕਿਉਂ ਦਿੰਦਾ? ਹੁਣ ਪਛਤਾਵਾਂ ਬੇਕਾਰ ਹੈ। ਹੁਣ ਤਾਂ ਮਰਕੇ ਵੀ ਪ੍ਰਣ ਨਹੀਂ ਤੋੜ ਸਕਦਾ, ਮਾਫ਼ੀ ਮੰਗਦਾ ਹਾਂ। ਗੁਣੀ ਲੋਕਾਂ ਦੀ ਇੱਜ਼ਤ ਕਰਨ ਦਾ ਗੁਣ ਕੇਵਲ ਤੁਹਾਡੇ ਵਿਚ ਦੇਖਿਆ। ਇਹ ਗੁਣ ਤਾਂ ਦੇਵਤਿਆਂ ਵਿਚ ਵੀ ਨਹੀਂ ਹੁੰਦਾ।

ਮੇਰੀ ਸੱਚਾਈ ਦੀ ਤੁਸੀਂ ਕਿੰਨੀ ਕਦਰ ਪਾਈ! ਉਮਰ ਭਰ ਅਹਿਸਾਨ ਰਹੇਗਾ। ਚੋਰੀ ਤਾਂ ਮੇਰਾ ਹੁਨਰ ਹੈ ਪਰ ਮੈਂ ਗੁਣਚੋਰ ਨਹੀਂ ਹਾਂ। ਗੱਲਾਂ ਸੁਣਕੇ ਰਾਣੀ ਦਾ ਮਨ ਬਾਗੋਬਾਗ ਹੋ ਗਿਆ। ਰਾਣੀ ਨੇ ਬਾਂਦੀ ਨੂੰ ਦੇਖਿਆ, ਬਾਂਦੀ ਨੇ ਰਾਣੀ ਨੂੰ। ਰਾਣੀ ਦੀਆਂ ਅੱਖਾਂ ਵਿਚ ਦਿਲ ਦੀ ਲਹਿਰਾਉਂਦੀ ਛੱਲ ਦੇਖੀ, ਬਿਨਾਂ ਕਹੇ ਬਾਹਰ ਚਲੀ ਗਈ। ਰਾਣੀ ਦਰਵਾਜ਼ਾ ਬੰਦ ਕਰਕੇ ਚੋਰ ਕੋਲ ਆਈ। ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲੀਚੋਰ ਤਾਂ ਸੁੱਤੇ ਬੰਦੇ ਦੇ ਸੁਫ਼ਨਿਆਂ ਦਾ ਪਤਾ ਲਾ ਲੈਂਦੇ ਨੇ, ਤੁਸੀਂ ਏਨੇ ਬੇਸਮਝ ਕਿ ਜ਼ਬਾਨ ਤੇ ਆਈ ਗੱਲ ਦਾ ਪਤਾ ਨਹੀਂ ਲੱਗਿਆ? ਇਹ ਸਾਰਾ ਪ੍ਰਪੰਚ ਮੈਂ ਕਿਉਂ ਕੀਤਾ, ਤੁਹਾਨੂੰ ਇਸਦਾ ਰੰਚਕ ਮਾਤਰ ਵੀ ਇਲਮ ਨਹੀਂ ਹੈ? 

13.
ਹੁਣੇ ਤੁਸੀਂ ਕਿਹਾ ਤੁਸੀਂ ਗੁਣਚੋਰ ਨਹੀਂ। ਇਸ ਤੋਂ ਵਧੀਆ ਮੌਕਾ ਫਿਰ ਕਦ ਮਿਲੇਗਾ? ਹੁਣ ਚੋਰ ਇੰਤਜ਼ਾਰ ਨਾ ਕਰਵਾਉ। ਸੇਜ ਤੁਹਾਡੀ ਉਡੀਕਵਾਨ ਹੈ। ਰਾਣੀ ਨੇ ਉਸਦਾ ਹੱਥ ਫੜਿਆ, ਚੋਰ ਨੂੰ ਲੱਗਾ ਜਿਵੇਂ ਨਾਗਣ ਹੱਥ ਦੁਆਲੇ ਲਿਪਟ ਗਈ ਹੋਵੇ! ਰੋਮ-ਰੋਮ ਕੰਬ ਗਿਆ। ਝਟਕੇ ਨਾਲ ਹੱਥ ਛੁਡਾ ਲਿਆ।

ਕਿਹਾ- ਤੁਸੀਂ ਨਾਰਾਜ਼ ਹੋਵੋਗੇ, ਇਸ ਲਈ ਹਾੱਸਾ ਜਬਰਨ ਰੋਕ ਕੇ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਅਸਲੀਅਤ ਦਾ ਪਤਾ ਲੱਗਣਾ ਜ਼ਰੂਰੀ ਹੈ। ਵਾਕਈ ਮੈਂ ਰਾਣੀ ਦੀ ਮੰਜੀ ਉੱਪਰ ਨਾ ਸੌਣ ਦੀ ਸਹੁੰ ਖਾ ਰੱਖੀ ਹੈ। ਬਿਫਰੀ ਹੋਈ ਨਾਗਣ ਗੁੱਸੇ ਵਿਚ ਬੋਲੀ- ਉਏ ਬੇਵਕੂਫ਼, ਰਾਣੀ ਦੀ ਮੰਜੀ ਨਹੀਂ ਹੋਇਆ ਕਰਦੀ, ਸੋਨੇ ਦੀ ਸੇਜ ਹੁੰਦੀ ਹੈ।

-ਪਰ ਰਾਣੀ ਸਾਹਿਬਾ ਮਤਲਬ ਤਾਂ ਇੱਕੋ ਹੈ...! ਰਾਣੀ ਦੇ ਦਿਲ ਵਿਚੋਂ ਦੀ ਤੀਰ ਪਾਰ ਲੰਘ ਗਿਆ। ਇਸ ਪੱਥਰ ਨੂੰ ਕੌਣ ਸਮਝਾਵੇ? ਵੈਸੇ ਜੇ ਇਹ ਪੱਥਰ ਹੁੰਦਾ, ਸਮਝ ਵੀ ਜਾਂਦਾ। ਜਿਹੜਾ ਬੰਦਾ ਹੋ ਕੇ ਪੱਥਰ ਹੋ ਜਾਏ ਉਸ ਦਾ ਇਲਾਜ ਨਹੀਂ। ਹੁਣ ਕਰੇ ਤਾਂ ਕੀ ਕਰੇ? ਚਿਹਰਾ ਫੱਕ ਹੋ ਗਿਆ ਜਿਵੇਂ ਦੇਹ ਦਾ ਸਾਰਾ ਖੂਨ ਨੁੱਚੜ ਗਿਆ ਹੋਵੇ!

ਇਨਸਾਨ ਦੀਆਂ ਸਾਰੀਆਂ ਕਮਜ਼ੋਰੀਆਂ ਤੋਂ ਵਾਕਫ ਰਾਣੀ ਨੇ ਆਖ਼ਰੀ ਤੀਰ ਛੱਡਿਆ- ਤੁਸੀਂ ਕਿਹਾ ਸੀ ਰਾਜਾ ਜੀ ਇਨਸਾਨ ਨਹੀਂ ਦੇਵਤੇ ਹਨ... ਤਾਂ ਇਹੋ ਜਿਹੇ ਦੇਵਤੇ ਦੀ ਧਰਤੀ ਉੱਪਰ ਲੋੜ ਨਹੀਂ, ਦੇਵਲੋਕ ਦਾ ਰਾਜਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਦੇਵਲੋਕ ਪੁਚਾਣ ਅਤੇ ਤੁਹਾਨੂੰ ਰਾਜ ਸਿੰਘਾਸਨ ਉੱਪਰ ਬਿਰਾਜਮਾਨ ਕਰਨ ਦਾ ਜਿਮਾ ਮੇਰਾ! ਸਿੰਘਾਸਨ ਤੇ ਬੈਠਣ ਦੀ ਤਕਲੀਫ਼ ਤਾਂ ਤੁਹਾਨੂੰ ਕਰਨੀ ਪਵੇਗੀ ਹੀ ਪਵੇਗੀ! ਇਸ ਪਿੱਛੋਂ ਕੋਈ ਖਤਰਾ ਨਹੀਂ ਹੋਵੇਗਾ। ਰਾਣੀ ਹੋ ਕੇ ਤੁਹਾਡੇ ਪੈਰ ਫੜਦੀ ਹਾਂ, ਮੇਰੀ ਇੱਛਾ ਦਾ ਨਿਰਾਦਰ ਨਾ ਕਰੋ।

ਰਾਣੀ ਦਾ ਇਕ ਇਕ ਲਫ਼ਜ਼ ਸਾਫ਼ ਸੁਣਨ ਪਿੱਛੋਂ ਵੀ ਭੋਰਾ ਇਤਬਾਰ ਨਹੀਂ ਹੋਇਆ! ਬੰਦ ਤਹਿਖਾਨੇ ਵਿਚ ਲੇਟਿਆ ਕਿਤੇ ਕੋਈ ਸੁਫ਼ਨਾ ਤਾਂ ਨਹੀਂ ਦੇਖ ਰਿਹਾ? ਅੱਖਾਂ ਮਲ ਮਲ ਬਾਰ ਬਾਰ ਦੇਖਿਆ... ਸਾਫ਼, ਸਾਹਮਣੇ ਰਾਣੀ ਦਾ ਰੰਗ ਮਹਿਲ! ਚਾਰੇ ਕੋਨਿਆਂ ਵਿਚ ਜਗਮਗਾਉਂਦੇ ਸੋਨੇ ਦੇ ਦੀਵਟ। ਸੋਨੇ ਦਾ ਪਲੰਘ, ਉਸਦੇ ਪੈਰ ਫੜੀ ਬੈਠੀ ਰਾਣੀ! ਝਿਜਕਦਿਆਂ ਝਿਜਕਦਿਆਂ ਪੈਰ ਛੁਡਾਏ।

ਬਾਂਹ ਫੜ ਕੇ ਰਾਣੀ ਪਲੰਘ ਤੇ ਬਿਠਾਈ। ਬੋਲਿਆ- ਦੇਸ਼ ਦੀ ਮਾਲਕਣ ਹੋ ਕੇ ਇਹ ਕੀ ਪਾਗਲਪਣ ਕਰ ਰਹੇ ਹੋ? ਮਰਦੇ ਦਮ ਤੱਕ ਝੂਠ ਨਹੀਂ ਬੋਲਾਂਗਾ, ਮੈਂ ਤਾਂ ਇਹ ਸਹੁੰ ਵੀ ਖਾਈ ਬੈਠਾ ਹਾਂ ਕਿ ਮੈਂ ਕਿਸੇ ਦੇਸ਼ ਉੱਪਰ ਰਾਜ ਨਹੀਂ ਕਰਾਂਗਾ! ਕਰਮਹੀਣ ਦੇ ਫੁੱਟੇ ਭਾਗ ਨੂੰ ਵਿਧਾਤਾ ਵੀ ਨਹੀਂ ਬਦਲ ਸਕਦਾ!

ਦੇਸ਼ ਦੀ ਮਾਲਕਣ ਅੱਜ ਭਿਖਾਰਨ ਹੋ ਗਈ! ਸਿਸਕਦੀ ਬੋਲੀ- ਮੇਰੇ ਲੱਖ ਯਤਨ ਕਰਨ ਬਾਅਦ ਵੀ ਨਾ ਤੁਹਾਡਾ ਭਾਗ ਬਦਲਿਆ ਨਾ ਮੇਰਾ! ਵਸ ਲਗਦੇ ਮੈਂ ਤਾਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। ਤੁਸੀਂ ਨਹੀਂ ਮੰਨੇ ਫਿਰ ਮੈਂ ਇਸਦਾ ਕੀ ਇਲਾਜ ਕਰਾਂ? ਤੁਸੀਂ ਮੰਨ ਜਾਂਦੇ ਕਿਸੇ ਦਾ ਕੋਈ ਕਸੂਰ ਨਹੀਂ ਸੀ ਪਰ ਹੁਣ ਤਾਂ ਸਾਰਾ ਕਸੂਰ ਮੇਰਾ ਹੀ ਮੰਨਿਆ ਜਾਏਗਾ ਨਾ? ਤੁਹਾਨੂੰ ਕੋਈ ਪੁੱਛੇ, ਅੱਜ ਦੀ ਰਾਤ ਦਾ ਭੇਦ ਕਿਸੇ ਨੂੰ ਹਰਗਿਜ਼ ਨਹੀਂ ਦੱਸਣਾ! ਮੇਰੀ ਇੱਜ਼ਤ ਹੁਣ ਤੁਹਾਡੇ ਹੱਥ...!

ਚੋਰ ਬੋਲਿਆ- ਪਰ ਮੇਰੇ ਗੁਰੂ ਜੀ ਨੇ ਵਚਨ ਲਿਆ ਹੈ ਕਿ ਮੈਂ ਕਦੀ ਝੂਠ ਨਹੀਂ ਬੋਲਣਾ! ਫਿਰ ਕਿਵੇਂ ਝੂਠ ਬੋਲਾਂਗਾ? ਸੁਣਦਿਆਂ ਅੱਗ ਬਗੂਲਾ ਹੋਈ ਰਾਣੀ ਪਲੰਘ ਤੋਂ ਉੱਠ ਖਲੋਤੀ। ਜਿਵੇਂ ਨਾਗਣ ਦੀ ਪੂਛ ਉੱਪਰ ਕਿਸੇ ਨੇ ਪੈਰ ਰੱਖ ਦਿੱਤਾ ਹੋਵੇ। ਤੁਰੰਤ ਡੱਸਣ ਵਾਸਤੇ ਪਿੱਛੇ ਵੱਲ ਲਪਕੀ, ਫੁੰਕਾਰਦਾ ਫਣ ਉਚਾ ਚੁੱਕਿਆ। 

14.

ਜੇ ਸੱਚ ਪ੍ਰਗਟ ਹੋ ਗਿਆ ਉਸਦਾ ਤਾਂ ਇਖਾਲਕ ਚੌਪਟ ਹੋ ਜਾਵੇਗਾ। ਸੀਲਵੰਤੀ ਰਾਣੀ ਅਤੇ ਸਿੰਘਾਸਨ ਨੂੰ ਆਂਚ ਲੱਗੇ, ਇਹੋ ਜਿਹਾ ਸੱਚ ਕੀ ਕਰਨਾ ਹੋਇਆ? ਇਸ ਸੱਚ ਨੂੰ ਕੌਣ ਸਹੇ? ਕਿਵੇਂ ਸਹੇ? ਜ਼ੋਰ ਜ਼ੋਰ ਦੀ ਚਿੱਲਾਈ- ਚੋਰ!... ਚੋਰ... ਚੋਰ...!

ਪਹਿਰੇਦਾਰ ਅਤੇ ਸਿਪਾਹੀ ਇਸੇ ਮੌਕੇ ਦੀ ਉਡੀਕ ਵਿਚ ਤਾਂ ਖਲੋਤੇ ਹੁੰਦੇ ਨੇ! ਆਵਾਜ਼ ਵੀ ਰੰਗ ਮਹਿਲ ਵਿਚੋਂ ਆਈ! ਉਹ ਵੀ ਰਾਣੀ ਦੇ ਮੁੱਖੋਂ...! ਨੰਗੀਆਂ ਤਲਵਾਰਾਂ ਲਹਿਰਾਉਂਦੇ ਉੱਡਦੇ ਆਏ। ਤਲਵਾਰਾਂ ਨੇ ਝੂਠ ਨਾ ਬੋਲਣ ਦੀ ਸਹੁੰ ਦਾ ਅੰਤ ਕਰ ਦਿੱਤਾ। ਸੱਤਾ ਦੀ ਤਾਕਤ ਅੱਗੇ ਸੱਚ ਕਿੰਨਾ ਕੁ ਚਿਰ ਠਹਿਰੇ? ਰਾਣੀ ਦੇ ਦੇਖਦਿਆਂ ਦੇਖਦਿਆਂ ਸੈਨਿਕਾਂ ਨੇ ਸੱਤਿਆਵਾਨ ਚੋਰ ਦੇ ਟੋਟੇ ਟੋਟੇ ਕਰ ਦਿੱਤੇ। ਸੱਚ ਅਤੇ ਝੂਠ ਦਾ ਨਿਬੇੜਾ ਕਰਨ ਵਾਸਤੇ ਸਮਾਂ ਕਿਸ ਕੋਲ?

ਚਾਹੀਦਾ ਸੀ ਇੱਥੇ ਮੁੱਕ ਜਾਂਦੀ ਪਰ ਰਾਣੀ ਦਾ ਚਰਿੱਤਰ ਕਹਾਣੀ ਕਿਵੇਂ ਖ਼ਤਮ ਹੋਣ ਦੇਵੇ? ਕਦਮ ਕਦਮ ਤੇ ਵਿੰਗੇ ਟੇਢੇ ਢੰਗ ਰਾਹੀਂ ਹੋਣੀ, ਕਹਾਣੀ ਨੂੰ ਅੱਗੇ ਵੱਲ ਖਿਚੀ ਤੁਰੀ ਜਾਂਦੀ ਹੈ। ਦੂਜੇ ਦਿਨ ਸੂਰਜ ਢਲਿਆ, ਫਿਰ ਰਾਤ ਪਈ। ਪਿਛਲੇ ਦਿਨ ਦੀ ਚਾਨਣੀ ਨਾਲੋਂ ਵੀ ਵਧੀਕ ਤਿੱਖੀ ਰੌਸ਼ਨੀ! ਉਹੀ ਰੰਗ ਮਹਿਲ, ਉਹੀ ਸੋਨੇ ਦਾ ਥਾਲ। ਉਹੀ ਦਾਸੀ, ਚੋਰ ਦੇ ਗੁਰੂ ਨੂੰ ਦੀਵੇ ਦੀ ਰੌਸ਼ਨੀ ਨਾਲ ਰਾਣੀ ਦੇ ਰੰਗ ਮਹਿਲ ਵਿਚ ਲੈ ਆਈ। ਗੁਰੂ ਵਾਸਤੇ ਤਾਂ ਕਿਸੇ ਕਸਮ, ਕਿਸੇ ਪ੍ਰਣ ਦਾ ਕੋਈ ਝੰਜਟ ਸੀ ਹੀ ਨਹੀਂ...! ਰਾਣੀ ਜੋ ਜੋ ਕਹਿੰਦੀ ਗਈ, ਗੁਰੂ ਮੰਨਦਾ ਗਿਆ। ਚੇਲੇ ਤੋਂ ਗੁਰੂ ਵੱਡਾ ਹੋਇਆ ਹੀ ਕਰਦਾ ਹੈ! ਰੰਗ ਮਹਿਲ ਦੀ ਉਸ ਅਣਮੋਲ ਰਾਤ ਬਾਅਦ ਫਿਰ ਦਿਨ ਚੜ੍ਹਿਆ।

ਸ਼ੁਭ ਮੰਗਲ ਘੜੀ ਦਾ ਮਹੂਰਤ ਲੱਭਿਆ। ਰਾਜੇ ਹੱਥੋਂ ਭੇਖਧਾਰੀ ਪੂਜਨੀਕ ਮਹਾਤਮਾ ਦੇ ਮੱਥੇ ਤੇ ਰਾਜਗੁਰੂ ਦਾ ਰਾਜਤਿਲਕ ਲੱਗਿਆ...!

ਰਾਜਗੁਰੂ ਦੇ ਰਾਜਤਿਲਕ ਬਾਅਦ ਢੋਲ ਵੱਜੇ...! ਨਗਾਰਿਆਂ, ਸ਼ਹਿਨਾਈਆਂ ਵਾਜਿਆਂ ਗਾਜਿਆਂ ਦੀਆਂ ਗੂੰਜਾਂ ਨਾਲ ਕਹਾਣੀ ਦਾ ਅੰਤ ਹੋਵੇ! ਮਾਮੂਲੀ ਚੋਰ ਦੇ ਖ਼ੂਨ ਵਿੱਚ ਲਥਪਥ ਕਹਾਣੀ ਬਿਲਕੁਲ ਚੰਗੀ ਨਹੀਂ ਲਗਦੀ...! 

94642-51454

  • Lok Dhara
  • Rajasthani story
  • thiefs story
  • ਲੋਕ ਧਾਰਾ
  • ਰਾਜਸਥਾਨੀ ਕਹਾਣੀ
  • ਚੋਰ ਦੀ ਦਾਸਤਾਨ

ਕਾਂਗਰਸ ਨੂੰ ਝੱਟਕਾ, ਈ.ਡੀ. ਨੇ ਕੁਰਕ ਕੀਤੀ ਏ.ਜੇ.ਐਲ. ਦੀ 16.38 ਕਰੋੜ ਰੁਪਏ ਦੀ ਜਾਇਦਾਦ

NEXT STORY

Stories You May Like

  • article 370  jammu kashmir  nitin nabin  bjp
    ਧਾਰਾ 370 ਹਟਣ ਤੋਂ ਬਾਅਦ ਹੁਣ ਸ਼ਾਂਤੀ ਅਤੇ ਵਿਕਾਸ ਜੰਮੂ ਕਸ਼ਮੀਰ ਦੀ ਪਛਾਣ : ਨਿਤਿਨ ਨਬੀਨ
  • monsoon problem
    ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ
  • tarsem jassar  film dastar
    ਸਿੱਖ ਪਛਾਣ ਤੇ ਨਸਲਵਾਦ ਦੇ ਸੰਘਰਸ਼ ਦੀ ਦਾਸਤਾਨ ਬਿਆਨ ਕਰੇਗੀ ਤਰਸੇਮ ਜੱਸੜ ਦੀ ਫਿਲਮ 'ਦਸਤਾਰ'
  • motorcycle stolen from in front of qadian police station  thief caught on cctv
    ਪੁਲਸ ਥਾਣਾ ਕਾਦੀਆਂ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ, CCTV 'ਚ ਚੋਰ ਕੈਦ
  • trains  mobile phones  thieves arrested
    ਰੇਲ ਗੱਡੀਆਂ ’ਚ ਯਾਤਰੀਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲਾ ਚੋਰ ਕਾਬੂ
  • lok adalat in gurdaspur for 3 days
    ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ 3 ਦਿਨ ਲਈ ਗੁਰਦਾਸਪੁਰ ਵਿਖੇ ਲਗਾਈ ਜਾਵੇਗੀ ਲੋਕ ਅਦਾਲਤ
  • questions raised on the security of the fort
    ਕਿਲੇ ਦੀ ਸੁਰੱਖਿਆ 'ਤੇ ਉੱਠੇ ਸਵਾਲ: ਨਰਵਰ ਕਿਲੇ ਤੋਂ 400 ਸਾਲ ਪੁਰਾਣੀ ਤੋਪ ਲੈ ਉੱਡੇ ਚੋਰ
  • ram mandir offerings fraud
    ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
  • deadbody of girl who went to work in ludhiana hotel found
    ਲੁਧਿਆਣਾ ਦੇ ਹੋਟਲ 'ਚ ਕੰਮ ਕਰਨ ਗਈ ਕੁੜੀ ਨੂੰ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ...
Trending
Ek Nazar
carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • abhijeet dipke  injured supporter  apology  police action  jantar mantar
      ਦੀਪਕੇ ਨੇ ਜ਼ਖ਼ਮੀ ਸਮਰਥਕਾਂ ਤੋਂ ਮੰਗੀ ਮੁਆਫ਼ੀ, ਪੁਲਸ ਕਾਰਵਾਈ ਦੇ ਬਾਵਜੂਦ...
    • landslide  tunnel  laborer  death  rescue operation
      ਜ਼ਮੀਨ ਖਿਸਕਣ ਕਾਰਨ 8 ਮਜ਼ਦੂਰਾਂ ਦੀ ਮੌਤ, ਬਚਾਅ ਕਰਮਚਾਰੀਆਂ ਵੀ ਹੋਏ ਬੇਹੋਸ਼, ਢਹਿ...
    • goods train  6 coaches  16 trains cancelled
      ਪਟੜੀ ਤੋਂ ਹੇਠਾਂ ਉਤਰੇ ਮਾਲ ਗੱਡੀ ਦੇ 6 ਡੱਬੇ, ਦਿੱਲੀ-ਗਾਜ਼ੀਆਬਾਦ ਰੂਟ 'ਤੇ ਰੇਲ...
    • india  s new beginning with vikram 1
      Vikram-1 ਨਾਲ ਭਾਰਤ ਦੀ ਨਵੀਂ ਸ਼ੁਰੂਆਤ : ਵੱਡੀ ਸਫ਼ਲਤਾ ਲਈ ਵਿਦੇਸ਼ੀ ਨਿਵੇਸ਼ ਅਤੇ...
    • neet paper narendra modi politics farmers
      NEET ਪੇਪਰ ਮਾਮਲੇ 'ਤੇ PM ਮੋਦੀ ਦਾ ਬਿਆਨ ਆਇਆ ਸਾਹਮਣੇ, ਕਿਸਾਨਾਂ ਨੂੰ ਲੈ ਕੇ ਵੀ...
    • electricity company  engineer  income  crores  owner
      ਕਰੋੜਾਂ ਦਾ ਮਾਲਕ ਨਿਕਲਿਆ ਬਿਜਲੀ ਕੰਪਨੀ ਦਾ ਇੰਜੀਨੀਅਰ, ਆਮਦਨ ਤੋਂ 3 ਗੁਣਾ ਵੱਧ...
    • high court  wife  husband  marriage  divorce
      ਰੁਚੀ ਖ਼ਤਮ ਹੋਣ ਦੀ ਗੱਲ ਕਹਿ ਕੇ ਪਤਨੀ ਨੂੰ ਨਹੀਂ ਛੱਡ ਸਕਦਾ ਪਤੀ : ਕਰਨਾਟਕ ਹਾਈ...
    • cjp protest  fir 118 police officers  injured
      CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ...
    • national insurance company job candidate recruitment
      ਨੈਸ਼ਨਲ ਇੰਸ਼ੋਰੈਂਸ ਕੰਪਨੀ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
    • narendra modi  birthday  mallikarjun kharge  congratulations
      PM ਮੋਦੀ ਨੇ ਕਾਂਗਰਸ ਪ੍ਰਧਾਨ ਜਨਮ ਦਿਨ ਦੀ ਵਧਾਈ ਦਿੱਤੀ, ਸਿਹਤਮੰਦ ਜੀਵਨ ਦੀ ਕੀਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +