Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    1:39:45 AM

  • honor killing in kotkapura

    ਕੋਟਕਪੂਰਾ 'ਚ 'ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ...

  • kangana ranaut speaks on janata party  s performance

    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ...

  • raja warring came out in favor of the students

    "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ...

  • punjab farmers march to delhi postponed

    ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲਿਆ, ਜਲਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ

BLOG News Punjabi(ਬਲਾਗ)

ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ

  • Edited By Anmol Tagra,
  • Updated: 08 Jul, 2026 05:11 PM
Blog
monsoon problem
  • Share
    • Facebook
    • Tumblr
    • Linkedin
    • Twitter
  • Comment

ਹਰ ਸਾਲ ਕਹਾਣੀ ਉਹੀ ਹੁੰਦੀ ਹੈ। ਮਾਨਸੂਨ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਦਸਤਕ ਦਿੰਦੀ ਹੈ ਅਤੇ ਭਾਰਤ ਮੰਨੋ ਉਸਦੇ ਸਾਹਮਣੇ ਗੋਡੇ ਟੇਕ ਦਿੰਦਾ ਹੈ। ਸੜਕਾਂ ਨਦੀਆਂ ’ਚ ਬਦਲ ਜਾਂਦੀਆਂ ਹਨ, ਖੱਡੇ ਖਾਈਆਂ ਦਾ ਰੂਪ ਲੈ ਲੈਂਦੇ ਹਨ, ਅੰਡਰਪਾਸ ਤਲਾਬਾਂ ’ਚ ਤਬਦੀਲ ਹੋ ਜਾਂਦੇ ਹਨ, ਜਾਮ ਨਾਲੀਆਂ ਭਰਨ ਲੱਗਦੀਆਂ ਹਨ, ਬਦਬੂਦਾਰ ਸੀਵਰ ਦਾ ਪਾਣੀ ਘਰਾਂ ’ਚ ਵੜ ਜਾਂਦਾ ਹੈ, ਲੋਕ ਖੁੱਲ੍ਹੇ ਮੈਨਹੋਲ ’ਚ ਸਮਾ ਜਾਂਦੇ ਹਨ, ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਲੜਖੜਾਉਣ ਲੱਗਦੇ ਹਨ, ਪੁਲ ਢਹਿ ਜਾਂਦੇ ਹਨ, ਢਿੱਗਾਂ ਪਿੰਡਾਂ ਨੂੰ ਨਿਗਲ ਜਾਂਦੀਆਂ ਹਨ ਅਤੇ ਸਾਡੀ ਕਥਿਤ ‘ਵਿਸ਼ਵ-ਪੱਧਰੀ’ ਸਮਾਰਟ ਸਿਟੀ ਪ੍ਰਸ਼ਾਸਨਿਕ ਲਕਵੇ ਦੀ ਤੈਰਦੀ ਹੋਈ ਨੁਮਾਇਸ਼ ਬਣ ਜਾਂਦੀ ਹੈ। ਵਿਕਾਸ ਦਾ ਮੁਖੌਟਾ ਉਤਰ ਜਾਂਦਾ ਹੈ। ਇਹ ਅਸਫ਼ਲਤਾ ਦਾ ਸਾਲਾਨਾ ਅਨੁਸ਼ਠਾਨ ਹੈ। ਅਫ਼ਸੋਸ, ਜਦੋਂ ਆਮ ਲੋਕ ਬਾਰਿਸ਼ ਤੋਂ ਪੈਦਾ ਹੋਈ ਆਫ਼ਤ ਨਾਲ ਜੂਝ ਰਹੇ ਹੁੰਦੇ ਹਨ, ਉਦੋਂ ਸਾਡੇ ਨੇਤਾ ਆਪਣੀ ਰਵਾਇਤੀ ਰਾਜਨੀਤਿਕ ਰਸਮ ਅਦਾਇਗੀ ’ਚ ਰੁੱਝੇ ਦਿਖਾਈ ਦਿੰਦੇ ਹਨ। ਉਹ ਮੌਤਾਂ ’ਤੇ ਸੋਗ ਪ੍ਰਗਟਾਉਂਦੇ ਹਨ, ਸੰਵੇਦਨਾਵਾਂ ਵਿਅਕਤ ਕਰਦੇ ਹਨ ਅਤੇ ਸਹਾਇਤਾ ਦਾ ਭਰੋਸਾ ਦਿਵਾਉਂਦੇ ਹਨ। ਦੂਜੇ ਪਾਸੇ, ਨੌਕਰਸ਼ਾਹੀ ਏ. ਸੀ. ਕਮਰਿਆਂ ’ਚ ਰਸਮੀ ਬੈਠਕਾਂ ਅਤੇ ਭੋਜਨ ਦੌਰਾਨ ਆਫ਼ਤ ਦੇ ਕਾਰਨਾਂ ਅਤੇ ਉਸ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ। ਉਨ੍ਹਾਂ ਦੇ ਸੁਝਾਅ ਅਤੇ ਹੱਲ ਵੀ ਭਰੇ ਹੋਏ ਨਾਲਿਆਂ ਵਾਂਗ ਵਹਿ ਜਾਂਦੇ ਹਨ। ਸਾਰੇ ਇਹ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਨੇ ਆਪਣਾ ਫ਼ਰਜ਼ ਨਿਭਾਅ ਦਿੱਤਾ। ਫਿਰ ਉਹੀ ਘਿਸਿਆ-ਪਿਟਿਆ ਵਾਕ ਦੁਹਰਾਇਆ ਜਾਂਦਾ ਹੈ—‘ਇਸ ਤੋਂ ਸਬਕ ਲਿਆ ਜਾਵੇਗਾ।’ ਅਸਲ ’ਚ ਇਹ ਨੌਕਰਸ਼ਾਹੀ ਦੀ ਅਸਫ਼ਲਤਾ ਦਾ ਅਧਿਕਾਰਤ ਗਾਨ ਬਣ ਚੁੱਕਾ ਹੈ। ਸਵਾਲ ਇਹ ਹੈ ਕਿ ਕੀ ਅਸਲ ’ਚ ਕਿਸੇ ਨੂੰ ਇਸਦੀ ਚਿੰਤਾ ਹੈ? ਮਾਨਸੂਨ ਹਰ ਸਾਲ ਤਬਾਹ ਸ਼ਹਿਰਾਂ ਅਤੇ ਬਰਬਾਦ ਬੁਨਿਆਦੀ ਢਾਂਚੇ ਦੀ ਯਾਦ ਛੱਡ ਜਾਂਦਾ ਹੈ ਪਰ ਕੋਈ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ। ਆਖਿਰ ਸਰਕਾਰ ਉਦੋਂ ਹੀ ਕਿਉਂ ਜਾਗਦੀ ਹੈ, ਜਦੋਂ ਲੱਖਾਂ ਲੋਕ ਬੇਘਰ ਹੋ ਜਾਂਦੇ ਹਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਨਸ਼ਟ ਹੋ ਜਾਂਦੀ ਹੈ? ਤ੍ਰਾਸਦੀ ਇਹ ਵੀ ਹੈ ਕਿ ਰਾਜਨੀਤਿਕ ਲੀਡਰਸ਼ਿਪ ਹੁਣ ਵੀ ਇਹ ਮੰਨਦੀ ਹੈ ਕਿ ਸਿਰਫ ਧਨ ਰਾਸ਼ੀ ਮਨਜ਼ੂਰ ਕਰ ਦੇਣ ਨਾਲ ਸਮੱਸਿਆ ਦਾ ਹੱਲ ਹੋ ਜਾਵੇਗਾ, ਜਦਕਿ ਨਾ ਤਾਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਨਾ ਹੀ ਰਾਜ ਆਫ਼ਤ ਪ੍ਰਬੰਧਨ ਬੋਰਡ ਆਪਣੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਪਾਉਂਦੇ ਹਨ। ਮਾਹਿਰਾਂ ਦੀ ਸਲਾਹ ਦੀ ਅਣਦੇਖੀ ਹੁੰਦੀ ਹੈ ਅਤੇ ਫਿਰ ਦੋਸ਼ ਪਿਛਲੀਆਂ ਸਰਕਾਰਾਂ ’ਤੇ ਮੜ੍ਹ ਦਿੱਤਾ ਜਾਂਦਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਮਹਿਜ਼ ਅੰਕੜਿਆਂ ’ਚ ਬਦਲ ਕੇ ਰਹਿ ਗਿਆ ਹੈ, ਜਿਨ੍ਹਾਂ ਦੀ ਰਾਜਨੀਤਿਕ ਸਹੂਲਤ ਅਨੁਸਾਰ ਵਰਤੋਂ ਕੀਤੀ ਜਾਂਦੀ ਹੈ। ਇਹ ਸੰਵੇਦਨਹੀਣ ਰਾਜਨੀਤੀ ਅਤੇ ਗੈਰ-ਸਰਗਰਮ ਪ੍ਰਸ਼ਾਸਨ ਦਾ ਜਿਊਂਦਾ-ਜਾਗਦਾ ਸਬੂਤ ਹੈ। ਹਰ ਕੰਮ ‘ਕੰਮ-ਚਲਾਊ’ ਤਰੀਕੇ ਨਾਲ ਹੁੰਦਾ ਹੈ। ਸਾਰੇ ਸਰਕਾਰ ਨੂੰ ਕੋਸਦੇ ਹਨ ਪਰ ਇਹ ਭੁੱਲ ਜਾਂਦੇ ਹਨ ਕਿ ਬਾਰਿਸ਼ ਸ਼ਾਸਨ-ਪ੍ਰਸ਼ਾਸਨ ਦੀ ਸਭ ਤੋਂ ਕਠੋਰ ਅਤੇ ਨਿਰਪੱਖ ਪ੍ਰੀਖਿਆ ਲੈਣ ਵਾਲੀ ਕੁਦਰਤ ਦੀ ਸ਼ਕਤੀ ਹੈ। ਸਥਿਤੀ ਹੋਰ ਵੀ ਚਿੰਤਾਜਨਕ ਇਸ ਲਈ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਉਦਾਸੀਨਤਾ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰਾਂ ਤੱਕ ਨੂੰ ਨਹੀਂ ਬਖਸ਼ ਰਹੀ। ਲਾਲਚ ’ਚ ਅੰਨ੍ਹੇਵਾਹ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਖੇਤਰ ਜਲਵਾਯੂ ਪਰਿਵਰਤਨ ਪ੍ਰਤੀ ਹੋਰ ਵੱਧ ਸੰਵੇਦਨਸ਼ੀਲ ਬਣਦੇ ਜਾ ਰਹੇ ਹਨ। ਸਾਲ 2022 ’ਚ ਉੱਤਰਾਖੰਡ ਦੇ ਜੋਸ਼ੀਮੱਠ ’ਚ ਆਈਆਂ ਤਰੇੜਾਂ ਅਤੇ ਬੈਂਗਲੁਰੂ ਦੀਆਂ ਵੱਕਾਰੀ ਆਈ. ਟੀ. ਪਾਰਕਾਂ ’ਚ ਆਇਆ ਹੜ੍ਹ ਵੀ ਸਾਨੂੰ ਕੋਈ ਸਬਕ ਨਹੀਂ ਸਿਖਾ ਸਕਿਆ।

ਬਿਨਾਂ ਸ਼ੱਕ, ਭਾਰਤ ਦੀ ਸਮੱਸਿਆ ਮਾਨਸੂਨ ਨਹੀਂ, ਸਗੋਂ ਸੁਸ਼ਾਸਨ ਦੀ ਘਾਟ ਹੈ। ਹਰ ਸਾਲ ਬਾਰਿਸ਼ ਤੋਂ ਪਹਿਲਾਂ ਨਗਰ ਨਿਗਮ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਮਾਨਸੂਨ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਪਰ ਜਿਵੇਂ ਹੀ ਬਾਰਿਸ਼ ਸ਼ੁਰੂ ਹੁੰਦੀ ਹੈ, ਉਹੀ ਸਥਾਨ ਸਭ ਤੋਂ ਪਹਿਲਾਂ ਜਲਥਲ ਹੋ ਜਾਂਦੇ ਹਨ। ਅਜਿਹਾ ਲੱਗਦਾ ਹੈ ਮੰਨੋ ਸਿਰਫ ਬਾਰਿਸ਼ ਹੀ ਇਨ੍ਹਾਂ ਤਿਆਰੀਆਂ ਤੋਂ ਅਣਜਾਣ ਹੋਵੇ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਅਸੀਂ ਅਸਫ਼ਲਤਾ ਨੂੰ ਆਮ ਮੰਨ ਲਿਆ ਹੈ। ਜਲਮਗਨ ਸੜਕਾਂ ਹੁਣ ਮੌਸਮੀ ਅਸੁਵਿਧਾ ਮਾਤਰ ਸਮਝੀਆਂ ਜਾਂਦੀਆਂ ਹਨ। ਪੁਲਾਂ ਦਾ ਢਹਿਣਾ ਵੀ ਲੋਕਾਂ ਨੂੰ ਹੈਰਾਨ ਨਹੀਂ ਕਰਦਾ। ਜਿਸ ਜਲਥਲ ਨਾਲ ਕਈ ਦੇਸ਼ਾਂ ’ਚ ਸਿਆਸੀ ਸੰਕਟ ਖੜ੍ਹਾ ਹੋ ਸਕਦਾ ਹੈ, ਉਸ ਨੂੰ ਭਾਰਤ ’ਚ ਰੱਬ ਦੀ ਰਜ਼ਾ ਮੰਨ ਕੇ ਸਵੀਕਾਰ ਕਰ ਲਿਆ ਜਾਂਦਾ ਹੈ। ਬਾਰਿਸ਼ ਖ਼ਤਮ ਹੁੰਦਿਆਂ ਹੀ ਸੁਧਾਰ ਦੀ ਚਰਚਾ ਵੀ ਠੰਢੀ ਪੈ ਜਾਂਦੀ ਹੈ ਅਤੇ ਅਗਲੇ ਮਾਨਸੂਨ ਤੱਕ ਸਿਰਫ ਨੁਕਸਾਨ ਦਾ ਦਾਇਰਾ ਵਧ ਜਾਂਦਾ ਹੈ। ਭਾਰਤ ਦੇ ਮਾਨਸੂਨ ਸੰਕਟ ਦੀ ਸਭ ਤੋਂ ਗੰਭੀਰ ਸਮੱਸਿਆ ਜਵਾਬਦੇਹੀ ਦੀ ਘਾਟ ਹੈ। ਵਾਰ-ਵਾਰ ਬੁਨਿਆਦੀ ਢਾਂਚਾ ਅਸਫ਼ਲ ਹੁੰਦਾ ਹੈ ਪਰ ਸ਼ਾਇਦ ਹੀ ਕਦੇ ਕਿਸੇ ’ਤੇ ਠੋਸ ਕਾਰਵਾਈ ਹੁੰਦੀ ਹੈ। ਜਾਂਚ ਕਮੇਟੀਆਂ ਗਠਿਤ ਹੁੰਦੀਆਂ ਹਨ, ਰਿਪੋਰਟਾਂ ਤਿਆਰ ਹੁੰਦੀਆਂ ਹਨ ਅਤੇ ਨਵੇਂ ਵਾਅਦੇ ਕੀਤੇ ਜਾਂਦੇ ਹਨ, ਪਰ ਵਿਵਸਥਾ ’ਚ ਸੁਧਾਰ ਨਹੀਂ ਆਉਂਦਾ। ਆਫ਼ਤ ਆਉਣ ਤੋਂ ਬਾਅਦ ਰਾਹਤ ਅਤੇ ਬਚਾਅ ’ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ, ਜਦਕਿ ਆਫ਼ਤ ਆਉਣ ਤੋਂ ਪਹਿਲਾਂ ਰੋਕਥਾਮ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਸੰਖੇਪ ’ਚ ਕਹੀਏ ਤਾਂ ਮਾਨਸੂਨ ਨਾ ਮਿੱਤਰ ਹੈ, ਨਾ ਦੁਸ਼ਮਣ। ਇਹ ਇਕ ਕੁਦਰਤੀ ਪ੍ਰਕਿਰਿਆ ਹੈ, ਜਿਸਨੇ ਹਜ਼ਾਰਾਂ ਸਾਲਾਂ ਤੋਂ ਭਾਰਤ ਦਾ ਜੀਵਨ ਪੋਸ਼ਿਤ ਕੀਤਾ ਹੈ। ਅਸਲੀ ਦੁਸ਼ਮਣ ਹੈ ਲਾਪਰਵਾਹੀ, ਅਵਿਵਸਥਿਤ ਯੋਜਨਾ, ਕਮਜ਼ੋਰ ਸ਼ਹਿਰੀ ਪ੍ਰਬੰਧਨ, ਅਣਡਿੱਠ ਕੀਤੀ ਮੁੱਢਲਾ ਢਾਂਚਾ ਅਤੇ ਨਿਯਮਾਂ ਦੀ ਪਾਲਣਾ ’ਚ ਢਿੱਲ। ਇਸ ਦੇ ਨਾਲ ਇਹ ਸੁਵਿਧਾਜਨਕ ਵਿਸ਼ਵਾਸ ਵੀ ਜੁੜਿਆ ਹੈ ਕਿ ਜਨਤਾ ਦੀ ਯਾਦਦਾਸ਼ਤ ਹੜ੍ਹ ਦੇ ਪਾਣੀ ਨਾਲੋਂ ਵੀ ਤੇਜ਼ੀ ਨਾਲ ਸੁੱਕ ਜਾਵੇਗੀ।

ਮਾਨਸੂਨ ਵਰਦਾਨ ਬਣੇਗਾ ਜਾਂ ਸਰਾਪ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਰਾਜਨੀਤਿਕ ਲੀਡਰਸ਼ਿਪ ਥੋੜ੍ਹੇ ਸਮੇਂ ਦੇ ਸਿਆਸੀ ਲਾਭ ਦੀ ਬਜਾਏ ਲੰਬੇ ਸਮੇਂ ਦੀ ਆਫ਼ਤ-ਰੋਕੂ ਸਮਰੱਥਾ ਨੂੰ ਪਹਿਲ ਦਿੰਦੀ ਹੈ ਜਾਂ ਨਹੀਂ। ਜਦੋਂ ਤੱਕ ਭਾਰਤ ਤਤਕਾਲੀ ਰਾਜਨੀਤਿਕ ਦਿਖਾਵੇ ਦੀ ਜਗ੍ਹਾ ਲੰਬੇ ਸਮੇਂ ਦੀ ਤਿਆਰੀ, ਆਤਮ-ਸੰਤੁਸ਼ਟੀ ਦੀ ਜਗ੍ਹਾ ਕੁਸ਼ਲਤਾ ਅਤੇ ਬਹਾਨਿਆਂ ਦੀ ਜਗ੍ਹਾ ਜਵਾਬਦੇਹੀ ਨੂੰ ਨਹੀਂ ਅਪਣਾਏਗਾ, ਉਦੋਂ ਤੱਕ ਬਾਰਿਸ਼ ਦੀਆਂ ਪਹਿਲੀਆਂ ਬੂੰਦਾਂ ਸਿਰਫ ਸੜਕਾਂ ਹੀ ਨਹੀਂ ਵਹਾਉਣਗੀਆਂ, ਸਗੋਂ ਇਹ ਭਰਮ ਵੀ ਧੋ ਦੇਣਗੀਆਂ ਕਿ ਭਾਰਤ ਦਾ ਬੁਨਿਆਦੀ ਢਾਂਚਾ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੈ। ਦੇਸ਼ ਕੋਲ ਇੰਜੀਨੀਅਰਿੰਗ ਹੁਨਰ, ਵਿੱਤੀ ਸਰੋਤ ਅਤੇ ਤਕਨੀਕੀ ਕੁਸ਼ਲਤਾ ਵੀ ਉਪਲਬਧ ਹੈ, ਜਿਸ ਨਾਲ ਉਹ ਮਾਨਸੂਨ ਦਾ ਕਿਤੇ ਬਿਹਤਰ ਪ੍ਰਬੰਧਨ ਕਰ ਸਕਦਾ ਹੈ। ਕਮੀ ਸਿਰਫ ਇਕ ਚੀਜ਼ ਦੀ ਹੈ-ਦ੍ਰਿੜ੍ਹ ਅਤੇ ਨਿਰੰਤਰ ਰਾਜਨੀਤਿਕ ਇੱਛਾ-ਸ਼ਕਤੀ ਦੀ। ਲੋੜ ਇਸ ਗੱਲ ਦੀ ਹੈ ਕਿ ਪੂਰਾ ਸਾਲ ਸ਼ਹਿਰੀ ਨਿਯੋਜਨ, ਭਵਨ ਨਿਰਮਾਣ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ, ਜਨਤਕ ਢਾਂਚੇ ਦੇ ਨਿਯਮਿਤ ਰੱਖ-ਰਖਾਅ ਅਤੇ ਵੱਖ-ਵੱਖ ਏਜੰਸੀਆਂ ਦੇ ਵਿਚਾਲੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਪਹਿਲ ਦਿੱਤੀ ਜਾਵੇ, ਨਾ ਕਿ ਸਿਰਫ ਮਾਨਸੂਨ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਰਸਮੀ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ ਜਾਵੇ। ਭਾਰਤ ਜੇਕਰ ਵਿਸ਼ਵ-ਪੱਧਰੀ ਰਾਜਮਾਰਗ, ਹਵਾਈ ਅੱਡੇ ਅਤੇ ਡਿਜੀਟਲ ਢਾਂਚਾ ਵਿਕਸਿਤ ਕਰ ਸਕਦਾ ਹੈ, ਤਾਂ ਉਹ ਜਲਵਾਯੂ-ਅਨੁਕੂਲ ਸ਼ਹਿਰ, ਆਧੁਨਿਕ ਜਲ ਨਿਕਾਸੀ ਪ੍ਰਣਾਲੀ, ਪੁਨਰਜੀਵਿਤ ਜਲਗਾਹਾਂ, ਸਖ਼ਤ ਭਵਨ ਮਿਆਰ ਅਤੇ ਵਿਗਿਆਨਕ ਸ਼ਹਿਰੀ ਨਿਯੋਜਨ ਵੀ ਵਿਕਸਿਤ ਕਰ ਸਕਦਾ ਹੈ। ਇਸ ਦੇ ਲਈ ਸਿਰਫ ਸਿਆਸੀ ਸੰਕਲਪ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਫ਼ਤ ਤੋਂ ਬਾਅਦ ਰਾਹਤ ਪਹੁੰਚਾਉਣ ਤੋਂ ਅੱਗੇ ਵਧ ਕੇ ਆਫ਼ਤ ਦੀ ਰੋਕਥਾਮ ਦੀ ਨੀਤੀ ਅਪਣਾਏ। ਸਮੇਂ ਦੀ ਕੰਧ ’ਤੇ ਸਾਫ਼ ਲਿਖਿਆ ਦਿਖਾਈ ਦੇ ਰਿਹਾ ਹੈ ਕਿ ਕਿਸੇ ਰਾਸ਼ਟਰ ਦੀ ਤਰੱਕੀ ਇਸ ਗੱਲ ਤੋਂ ਨਹੀਂ ਮਾਪੀ ਜਾਂਦੀ ਕਿ ਉਹ ਅਨੁਮਾਨਿਤ ਆਫ਼ਤਾਂ ਤੋਂ ਬਾਅਦ ਕਿੰਨੀ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦਾ ਹੈ, ਸਗੋਂ ਇਸ ਗੱਲ ਤੋਂ ਕਿ ਉਹ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਪਾਉਣ ’ਚ ਕਿੰਨਾ ਸਮਰੱਥ ਹੈ।

-ਪੂਨਮ ਆਈ. ਕੌਸ਼ਿਸ਼

  • Monsoon
  • Problem
  • Water Logging

ਬੇਅਦਬੀ ਕਾਨੂੰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਏ

NEXT STORY

Stories You May Like

  • venezuela quake
    ਭੂਚਾਲਾਂ ਮਗਰੋਂ ਹਰ ਪਾਸੇ ਤਬਾਹੀ ਦਾ ਮੰਜ਼ਰ, ਵੈਨੇਜ਼ੁਏਲਾ 'ਚ ਮ੍ਰਿਤਕਾਂ ਦੀ ਗਿਣਤੀ 3,600 ਤੋਂ ਪਾਰ
  • narendra modi  monsoon session  member of parliament  west asia
    PM ਮੋਦੀ ਨੇ ਮਾਨਸੂਨ ਸੈਸ਼ਨ ਦੇ ਸੁਚਾਰੂ ਚੱਲਣ ਦੀ ਜਤਾਈ ਉਮੀਦ, ਮੈਂਬਰਾਂ ਨੂੰ ਸਰਗਰਮ ਹਿੱਸੇਦਾਰੀ ਦੀ ਕੀਤੀ ਅਪੀਲ
  • dates of monsoon session of punjab vidhan sabha announced
    3 ਅਗਸਤ ਤੋਂ 10 ਅਗਸਤ ਤੱਕ ਚੱਲੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
  • indian nurses demand in us
    ਅਮਰੀਕਾ 'ਚ ਵਧਦੀ ਜਾ ਰਹੀ ਭਾਰਤੀ ਨਰਸਾਂ ਦੀ ਡਿਮਾਂਡ ! ਹਰ ਸਾਲ 1.89 ਲੱਖ ਸੀਟਾਂ ਹੋਣਗੀਆਂ ਖਾਲੀ
  • monsoon  next 3 days  rain  yellow alert
    ਮਾਨਸੂਨ ਨੇ ਵਰ੍ਹਾਇਆ ਕਹਿਰ, ਅਗਲੇ 3 ਦਿਨ ‘ਯੈਲੋ ਅਲਰਟ’ ਜਾਰੀ, ਮਹਾਰਾਸ਼ਟਰ ਤੇ ਹਿਮਾਚਲ ’ਚ 4 ਦੀ ਮੌਤ
  • waterfalls selfie ban rain season
    ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ ਐਲਾਨ
  • chhattisgarh legislative assembly  monsoon session
    ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ, ਪਹਿਲੇ ਦਿਨ ਪਾਂਡਵਾਨੀ ਕਲਾਕਾਰ ਨੂੰ ਭੇਟ ਕੀਤੀ ਸ਼ਰਧਾਂਜਲੀ
  • four districts of punjab  monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ ਵਧਾਈ ਚਿੰਤਾ
  • major weather warning in punjab for next 48 hours
    ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
Trending
Ek Nazar
bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • ethanol blended fuel the challenge of balancing concerns
      ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
    • modis new strategic steps in ladakh
      ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ
    • women being killed by drunken husbands and children
      ‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!
    • speculations over the political future of the ncp
      ‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
    • the root of corruption  s evil will have to be found
      ਲੱਭਣੀ ਹੋਵੇਗੀ ਭ੍ਰਿਸ਼ਟਾਚਾਰ ਦੇ ਰਾਵਣ ਦੀ ਧੁੰਨੀ
    • india export problem
      ਭਾਰਤ ਦੀ ਬਰਾਮਦ ਰਣਨੀਤੀ ’ਚ ਮੌਜੂਦ ਕਮੀ ਨੂੰ ਦੂਰ ਕਰਨ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +