ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਹਾਕੁੰਭ 'ਤੇ ਬਿਆਨ ਦਿੱਤੇ ਜਾਣ ਮਗਰੋਂ ਮੰਗਲਵਾਰ ਨੂੰ ਕਿਹਾ ਕਿ ਮੋਦੀ ਜੀ ਨੇ ਆਯੋਜਨ ਵਾਲੀ ਥਾਂ 'ਤੇ ਭਾਜੜ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ। ਰਾਹੁਲ ਨੇ ਕਿਹਾ ਕਿ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰੁਜ਼ਗਾਰ ਬਾਰੇ ਬੋਲਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ, ਮੈਂ ਉਸ ਦਾ ਸਮਰਥਨ ਕਰਨਾ ਚਾਹੁੰਦਾ ਸੀ। ਕੁੰਭ ਸਾਡੀ ਪਰੰਪਰਾ, ਇਤਿਹਾਸ ਅਤੇ ਸੰਸਕ੍ਰਿਤੀ ਹੈ। ਸਾਡੀ ਇਕ ਹੀ ਸ਼ਿਕਾਇਤ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ, ਜਿਨ੍ਹਾਂ ਨੇ ਕੁੰਭ ਵਿਚ ਜਾਨ ਗੁਆਈ। ਕੁੰਭ ਦੀ ਆਪਣੀ ਥਾਂ ਹੈ ਪਰ ਕੁੰਭ ਵਿਚ ਗਏ ਨੌਜਵਾਨ ਪ੍ਰਧਾਨ ਮੰਤਰੀ ਤੋਂ ਇਕ ਹੋਰ ਚੀਜ਼ ਚਾਹੁੰਦੇ ਹਨ, ਉਹ ਹੈ ਰੁਜ਼ਗਾਰ।
ਰਾਹੁਲ ਨੇ ਅੱਗੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਮੁਤਾਬਕ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਉਹ ਸਾਨੂੰ ਬੋਲਣ ਨਹੀਂ ਦੇਣਗੇ। ਇਹ ਨਵਾਂ ਭਾਰਤ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਹੋਏ ਮਹਾਕੁੰਭ ਨੂੰ ਭਾਰਤ ਦੇ ਇਤਿਹਾਸ ਵਿਚ ਅਹਿਮ ਮੋੜ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਦੁਨੀਆ ਨੇ ਦੇਸ਼ ਦੇ ਵਿਰਾਟ ਰੂਪ ਨੂੰ ਵੇਖਿਆ ਅਤੇ ਇਹ ਸਭ ਦੀ ਕੋਸ਼ਿਸ਼ ਦਾ ਰੂਪ ਵੀ ਸੀ, ਜਿਸ ਵਿਚ ਏਕਤਾ ਦਾ ਅੰਮ੍ਰਿਤ ਸਮੇਤ ਕਈ ਅੰਮ੍ਰਿਤ ਨਿਕਲੇ।
ਪੇਪਰ ਦੇਣ ਜਾ ਰਹੇ ਭੈਣ-ਭਰਾ ਨੂੰ ਬੱਸ ਨੇ ਕੁਚਲਿਆ, ਮੌਕੇ 'ਤੇ ਹੀ ਹੋਈ ਮੌਤ
NEXT STORY