ਨਵੀਂ ਦਿੱਲੀ- ਲੋਕ ਸਭਾ 'ਚ ਬੁੱਧਵਾਰ ਦੇਰ ਰਾਤ ਨੂੰ ਨਵੇਂ ਗ੍ਰਾਮੀਣ ਰੁਜ਼ਗਾਰ ਬਿੱਲ 'ਤੇ ਚਰਚਾ ਪੂਰੀ ਹੋ ਗਈ। ਇਹ ਬਿੱਲ 20 ਸਾਲ ਪੁਰਾਣੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੀ ਜਗ੍ਹਾ ਲਵੇਗਾ। ਰੁਜ਼ਗਾਰ ਅਤੇ ਰੋਜ਼ੀ-ਰੋਟੀ ਮਿਸ਼ਨ (ਗ੍ਰਾਮੀਣ) (ਵਿਕਸਿਤ ਭਾਰਤ- ਜੀ ਰਾਮ ਜੀ) ਬਿੱਲ, 2025 'ਤੇ ਬੁੱਧਵਾਰ ਨੂੰ ਅੱਧੀ ਰਾਤ ਤੋਂ ਬਾਅਦ ਚਰਚਾ ਸੰਪੰਨ ਹੋਈ। ਚਰਚਾ 'ਚ 98 ਮੈਂਬਰਾਂ ਨੇ ਹਿੱਸਾ ਲਿਆ। ਲੋਕ ਸਭਾ ਦੀ ਕਾਰਵਾਈ ਦੇਰ ਰਾਤ 1.35 ਵਜੇ ਮੁਲਤਵੀ ਹੋਈ।
ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ ਯਾਨੀ ਅੱਜ ਇਸ ਚਰਚਾ 'ਤੇ ਜਵਾਬ ਦੇਣਗੇ। ਸਰਕਾਰ ਨੇ ਵਿਰੋਧੀ ਧਿਰ ਦੇ ਤਿੱਖੇ ਵਿਰੋਧ ਵਿਚਾਲੇ ਮੰਗਲਵਾਰ ਨੂੰ ਲੋਕ ਸਭਾ 'ਚ 'ਵਿਕਸਿਤ ਭਾਰਤ-ਜੀ ਰਾਮ ਜੀ ਬਿੱਲ, 2025' ਪੇਸ਼ ਕੀਤਾ ਸੀ, ਜੋ ਮਨਰੇਗਾ ਦੀ ਜਗ੍ਹਾ ਲਿਆਂਦਾ ਗਿਆ ਹੈ। ਲੋਕ ਸਭਾ 'ਚ ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ 'ਚ ਹਵਾ ਪ੍ਰਦੂਸ਼ਣ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵਲੋਂ ਚਰਚਾ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਸੰਸਦ ਮੈਂਬਰ ਕੇ. ਕਨਿਮੋਝੀ ਅਤੇ ਭਾਜਪਾ ਸੰਸਦ ਮੈਂਬਰ ਬਾਸੁਰੀ ਸਵਰਾਜ ਨੇ ਵੀ ਇਸ ਮੁੱਦੇ 'ਤੇ ਚਰਚਾ ਲਈ ਨੋਟਿਸ ਦਿੱਤਾ ਹੈ।
ਦਿੱਲੀ-NCR 'ਚ ਧੁੰਦ ਤੇ ਧੂੰਏਂ ਦਾ ਕਹਿਰ! AQI 437 ਤੋਂ ਪਾਰ, ਦ੍ਰਿਸ਼ਟਤਾ 20 ਮੀਟਰ ਤੋਂ ਘੱਟ
NEXT STORY