ਨਵੀਂ ਦਿੱਲੀ-ਹਰਿਆਣਾ 'ਚ ਅੱਜ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਰੀਦਾਬਾਦ ਤੋਂ ਨਵੀਨ ਜੈਹਿੰਦ, ਕਰਨਾਲ ਤੋਂ ਐਡਵੋਕੇਟ ਕ੍ਰਿਸ਼ਣ ਕੁਮਾਰ ਅਗਰਵਾਲ ਅਤੇ ਅੰਬਾਲਾ ਤੋਂ ਸੇਵਾ ਮੁਕਤ ਡੀ. ਜੀ. ਪੀ. ਪ੍ਰਿਥਵੀ ਰਾਜ ਸਿੰਘ ਉਮੀਦਵਾਰ ਦੇ ਨਾਵਾਂ ਬਾਰੇ ਐਲਾਨ ਕਰ ਦਿੱਤਾ ਹੈ। ਗੋਪਾਲ ਰਾਏ ਨੇ ਇਨਹਾਂ ਤਿੰਨ ਉਮੀਦਵਾਰਾਂ ਦੇ ਨਾਂਵਾ ਬਾਰੇ ਐਲਾਨ ਕੀਤਾ। ਇਸ ਤੋਂ ਇਲਾਵਾ ਜੇ. ਜੇ. ਪੀ ਵੀ ਆਪਣੇ ਬਾਕੀ ਦੇ ਤਿੰਨ ਉਮੀਦਵਾਰਾਂ ਅੱਜ ਸ਼ਾਮ ਤੱਕ ਐਲਾਨ ਕਰ ਦੇਵੇਗੀ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਅਤੇ ਆਮ ਆਦਮੀ ਪਾਰਟੀ (ਆਪ) ਨੇ ਵਿਚਾਲੇ ਗਠਜੋੜ ਹੋਇਆ ਸੀ, ਜਿਸ ਦੌਰਾਨ ਜੇ. ਜੇ. ਪੀ 7 ਅਤੇ ਆਪ 3 ਸੀਟਾਂ 'ਤੇ ਚੋਣ ਲੜੇਗੀ।
ਮੁੱਠਭੇੜ ਦੌਰਾਨ ਸੁਰੱਖਿਆ ਫੋਰਸ ਨੇ 2 ਨਕਸਲੀ ਕੀਤੇ ਢੇਰ
NEXT STORY