ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ਚੋਣ 'ਇੰਡੀਆ' ਗਠਜੋੜ ਅਤੇ ਕਾਂਗਰਸ ਪਾਰਟੀ ਇਕ ਪਾਰਟੀ (ਭਾਜਪਾ) ਦੇ ਖਿਲਾਫ ਨਹੀਂ ਸਗੋਂ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਸੰਸਥਾਵਾਂ ਦੇ ਖਿਲਾਫ ਲੜੀ ਹੈ। ਇਹ ਸਾਰੀਆਂ ਸੰਸਥਾਵਾਂ ਸਾਡੇ ਖਿਲਾਫ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਹ ਚੋਣ ਲੋਕਤਾਂਤਰਿਕ ਸੰਸਥਾਵਾਂ ਦੇ ਖਿਲਾਫ ਲੜੇ ਕਿਉਂਕਿ ਉਨ੍ਹਾਂ ਸਭ 'ਤੇ ਮੋਦੀ ਸਰਕਾਰ ਨੇ ਕਬਜ਼ਾ ਕਰ ਲਿਆ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸੀ। ਜਦੋਂ ਇਨ੍ਹਾਂ (ਭਾਜਪਾ) ਨੇ ਸਾਡੇ ਬੈਂਕ ਖਾਤੇ ਸੀਜ਼ ਕੀਤੇ, ਪਾਰਟੀਆਂ ਤੋੜੀਆਂ, ਉਦੋਂ ਮੇਰੇ ਦਿਮਾਗ 'ਚ ਸੀ ਕਿ ਹਿੰਦੁਸਤਾਨਦੀ ਜਨਤਾ ਇਕਜੁਟ ਹੋ ਕੇ ਲੜੇਗੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੰਵਿਧਾਨ ਨੂੰ ਬਚਾਉਣ ਦਾ ਪਹਿਲਾ ਅਤੇ ਸਭ ਤੋਂ ਵੱਡਾ ਕਦਮ ਚੁੱਕ ਲਿਆ ਹੈ। ਸਰਕਾਰ ਬਣਾਉਣ ਦੀਆਂ ਤਿਆਰੀਆਂ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕੱਲ੍ਹ ਆਪਣੇ ਗਠਜੋੜ ਸਹਿਯੋਗੀਆਂ ਨੂੰ ਮਿਲਣ ਜਾ ਰਹੇ ਹਾਂ ਅਤੇ ਫਿਰ ਫੈਸਲਾ ਕਰਾਂਗੇ।
MP: ਇੰਦੌਰ 'ਚ ਬਣਿਆ ਦੂਜਾ ਰਿਕਾਰਡ, ਸ਼ੰਕਰ ਲਾਲਵਾਨੀ ਨੇ ਦਰਜ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ
NEXT STORY