ਸ਼੍ਰੀਨਗਰ — ਚੋਣ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਲੋਕ ਸਭਾ ਸੀਟ ਲਈ 10 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ, ਜਿਸ ਨਾਲ ਹਲਕੇ 'ਚ 29 ਉਮੀਦਵਾਰ ਮੈਦਾਨ 'ਚ ਰਹਿ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਰੱਦ ਕੀਤੇ ਗਏ ਉਮੀਦਵਾਰਾਂ ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਸਲਮਾਨ ਸਾਗਰ ਵੀ ਸ਼ਾਮਲ ਹਨ, ਜੋ ਪਾਰਟੀ ਦੇ 'ਕਵਰਿੰਗ' ਉਮੀਦਵਾਰ ਸਨ। ਅਜਿਹੇ ਹੋਰ ਉਮੀਦਵਾਰਾਂ ਵਿੱਚ ਸਮੀਰ ਪਾਰੇ, ਬੰਸੀ ਲਾਲ ਭੱਟ, ਰਾਕੇਸ਼ ਹਾਂਡੂ, ਫਿਦਾ ਹੁਸੈਨ ਡਾਰ, ਸੁਰੱਈਆ ਨਿਸਾਰ, ਏ ਕੇ ਰੈਨਾ, ਸ਼ਾਦੀਬ ਹਨੀਫ਼ ਖਾਨ, ਸ਼ਬੀਰ ਅਹਿਮਦ ਮਲਿਕ ਅਤੇ ਫਾਰੂਕ ਅਹਿਮਦ ਭੱਟ ਸ਼ਾਮਲ ਹਨ।
ਇਹ ਵੀ ਪੜ੍ਹੋ- ਨੂੰਹ 'ਚ ਟੈਂਪੂ ਦੀ ਟਰੱਕ ਨਾਲ ਟੱਕਰ, 3 ਦੀ ਮੌਤ, 14 ਜ਼ਖਮੀ
ਸ੍ਰੀਨਗਰ ਲੋਕ ਸਭਾ ਸੀਟ ਲਈ ਹੁਣ 29 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਨੈਸ਼ਨਲ ਕਾਨਫਰੰਸ ਦੇ ਆਗੂ ਆਗਾ ਸਈਦ ਰੁਹੁੱਲਾ ਮੇਹਦੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਮੁੱਖ ਦਾਅਵੇਦਾਰ ਹਨ।
ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਨੇ ਮੁਹੰਮਦ ਆਮਿਰ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਅਪਣੀ ਪਾਰਟੀ ਨੇ ਮੁਹੰਮਦ ਅਸ਼ਰਫ਼ ਮੀਰ ਨੂੰ ਆਪਣਾ ਉਮੀਦਵਾਰ ਚੁਣਿਆ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 29 ਅਪ੍ਰੈਲ ਹੈ ਅਤੇ ਚੌਥੇ ਪੜਾਅ 'ਚ 13 ਮਈ ਨੂੰ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ- IPL 2024: ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੂੰਹ 'ਚ ਟੈਂਪੂ ਦੀ ਟਰੱਕ ਨਾਲ ਟੱਕਰ, 3 ਦੀ ਮੌਤ, 14 ਜ਼ਖਮੀ
NEXT STORY