ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਚੋਣਾਂ ਦੇ ਆਖਰੀ ਅਤੇ 7ਵੇਂ ਗੇੜ ਲਈ ਐਤਵਾਰ ਭਾਵ ਅੱਜ ਵੋਟਿੰਗ ਜਾਰੀ ਹੈ। ਆਖਰੀ ਗੇੜ ਵਿਚ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜਿਨ੍ਹਾਂ 'ਚ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ। 59 ਚੋਣਾਂ ਖੇਤਰਾਂ ਵਿਚ 10 ਕਰੋੜ ਹਨ, ਜੋ ਕਿ 918 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ। ਆਖਰੀ ਗੇੜ ਦੀਆਂ ਇਨ੍ਹਾਂ ਚੋਣਾਂ ਵਿਚ 11 ਲੱਖ 2 ਹਜ਼ਾਰ 986 ਵੋਟ ਕੇਂਦਰ ਬਣਾਏ ਗਏ ਹਨ। 10 ਕਰੋੜ ਤੋਂ ਵੱਧ ਵੋਟਰਾਂ ਵਿਚੋਂ 4 ਕਰੋੜ 74 ਲੱਖ 56 ਹਜ਼ਾਰ 828 ਮਹਿਲਾ ਵੋਟਰ ਹਨ, ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 5 ਕਰੋੜ 27 ਲੱਖ 14 ਹਜ਼ਾਰ 890 ਹੈ।
ਇਨ੍ਹਾਂ ਦਿੱਗਜ ਨੇਤਾਵਾਂ ਨੇ ਪਾਈ ਵੋਟ—
- ਹਿਮਾਚਲ ਪ੍ਰਦੇਸ਼ ਦੇ ਸੀ. ਐੱਮ. ਜੈ ਰਾਮ ਠਾਕੁਰ ਨੇ ਮੰਡੀ ਜ਼ਿਲੇ 'ਚ ਪੋਲਿੰਗ ਬੂਥ 'ਤੇ ਵੋਟ ਪਾਈ।
- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟ ਪਾਈ।
- ਪੱਛਮੀ ਬੰਗਾਲ ਵਿਚ ਸੀ. ਐੱਮ. ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ. ਐੱਮ. ਸੀ. ਨੇਤਾ ਅਭਿਸ਼ੇਕ ਬੈਨਰਜੀ ਨੇ ਵੋਟ ਪਾਈ।
- ਚੰਡੀਗੜ੍ਹ 'ਚ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਵੋਟ ਪਾਈ।
- ਮੱਧ ਪ੍ਰਦੇਸ਼ ਦੇ ਇੰਦੌਰ 'ਚ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਯ ਨੇ ਵੋਟ ਪਾਈ।
- ਬਿਹਾਰ 'ਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਵੋਟ ਪਾਈ।
- ਬਿਹਾਰ ਦੇ ਡਿਪਟੀ ਸੀ. ਐੱਮ. ਸੁਸ਼ੀਲ ਮੋਦੀ ਨੇ ਵੋਟ ਪਾਈ।
ਇਨ੍ਹਾਂ ਨੇਤਾਵਾਂ ਦੀ ਕਿਸਮਤ ਲੱਗੀ ਦਾਅ 'ਤੇ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਮੰਤਰੀਆਂ ਦੀ ਕਿਸਮਤ ਇਨ੍ਹਾਂ ਚੋਣਾਂ 'ਚ ਦਾਅ 'ਤੇ ਲੱਗੀ ਹੈ, ਜੋ ਕਿ ਅੱਜ ਸ਼ਾਮ ਤਕ ਈ. ਵੀ. ਐੱਮ. ਮਸ਼ੀਨ 'ਚ ਬੰਦ ਹੋ ਜਾਵੇਗੀ।
ਕੇਂਦਰੀ ਮੰਤਰੀ— ਰਵੀਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਮਨੋਜ ਸਿਨਹਾ, ਅਸ਼ਵਨੀ ਚੌਬੇ, ਆਰ. ਕੇ. ਸਿੰਘ, ਅਨੁਪ੍ਰਿਆ ਪਟੇਲ, ਰਾਮਕ੍ਰਿਪਾਲ ਯਾਦਵ।
ਸੰਸਦ ਮੈਂਬਰ ਅਤੇ ਨੇਤਾ— ਸ਼ਤਰੂਘਨ ਸਿਨਹਾ, ਅਨੁਰਾਗ ਠਾਕੁਰ, ਬੀਬੀ ਜਾਗੀਰ ਕੌਰ, ਪਵਨ ਬਾਂਸਲ, ਕਿਰਨ ਖੇਰ, ਮੀਸਾ ਭਾਰਤੀ, ਅਤੁਲ ਕੁਮਾਰ ਅੰਜਾਨ, ਮਹਿੰਦਰ ਨਾਥ ਪਾਂਡੇਯ, ਵਰਿੰਦਰ ਸਿੰਘ ਮਸਤ, ਸਨੀ ਦਿਓਲ, ਰਵੀ ਕਿਸ਼ਨ, ਸ਼ਿਬੂ ਸੋਰੇਨ।
2 ਘੰਟੇ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ, ਬਿਨਾਂ ਵੋਟ ਪਾਏ ਲੋਕ ਘਰ ਗਏ ਵਾਪਸ
NEXT STORY