ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਬਾਰਾਮੂਲਾ ਅਤੇ ਬਾਂਦੀਪੁਰਾ ਲੋਕ ਸਭਾ ਸੀਟ 'ਤੇ ਵੀਰਵਾਰ ਦੀ ਸਵੇਰ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਸ਼ੁਰੂ ਹੋਈ। ਕੁਪਵਾੜਾ, ਹੰਦਵਾੜਾ ਅਤੇ ਉੜੀ ਤੋਂ ਲੋਕ ਇੱਥੇ ਵੋਟ ਪਾਉਣ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ ਸਖਤ ਸੁਰੱਖਿਆ ਦਰਮਿਆਨ ਚੋਣ ਖੇਤਰ 'ਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, ਜੋ ਅਜੇ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ, ਹੰਦਵਾੜਾ, ਸੰਭਲ ਅਤੇ ਉੜੀ ਤੋਂ ਲੋਕ ਸਵੇਰੇ-ਸਵੇਰੇ ਵੋਟ ਪਾਉਣ ਪਹੁੰਚੇ। ਜੰਮੂ-ਕਸ਼ਮੀਰ ਦੀਆਂ ਇਨ੍ਹਾਂ 2 ਸੀਟਾਂ 'ਤੇ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਕਰੀਬ 33.17 ਲੱਖ ਵੋਟਰ ਹਨ। ਦੋਹਾਂ ਸੀਟਾਂ 'ਤੇ ਕੁੱਲ 33 ਉਮੀਦਵਾਰ ਮੈਦਾਨ 'ਚ ਹਨ ਅਤੇ ਵੋਟਿੰਗ ਲਈ ਕੁੱਲ 4489 ਬੂਥ ਬਣਾਏ ਗਏ ਹਨ।ਕਸ਼ਮੀਰ ਦੀ ਬਾਰਾਮੂਲਾ ਸੀਟ 'ਤੇ ਪੀ.ਡੀ.ਪੀ. ਦੇ ਅਬਦੁੱਲ ਗਊਮ ਵਾਨੀ, ਪੀਪਲਜ਼ ਕਾਨਫਰੰਸ ਦੇ ਰਾਜਾ ਏਆਜ਼, ਨੈਸ਼ਨਲ ਕਾਨਫਰੰਸ ਦੇ ਅਕਬਰ ਲੋਨ, ਭਾਜਪਾ ਦੇ ਐੱਮ.ਐੱਮ. ਵਾਰ, ਕਾਂਗਰਸ ਦੇ ਫਾਰੂਖ ਅਹਿਮਦ ਮੀਰ, ਐੱਨ.ਪੀ.ਪੀ. ਦੇ ਜਹਾਂਗੀਰ ਖਾਨ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਮੈਦਾਨ 'ਚ ਹਨ। ਜੰਮੂ ਸੀਟ 'ਤੇ ਸਵੇਰ ਤੋਂ ਹੀ ਵੋਟਿੰਗ ਕੇਂਦਰਾਂ 'ਤੇ ਲੰਬੀਆਂ ਲਾਈਨਾਂ ਸਨ ਪਰ ਹੁਣ ਥੋੜ੍ਹੀ ਸ਼ਾਂਤੀ ਦਿੱਸ ਰਹੀ ਹੈ। ਦੁਪਹਿਰ ਨੂੰ ਭੀੜ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲੇ 'ਚ ਇੰਟਰਨੈੱਟ ਸੇਵਾਵਾਂ ਸ਼ਾਮ 6 ਵਜੇ ਵੋਟਿੰਗ ਪੂਰੀ ਹੋਣ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
ਨਾਗਪੁਰ 'ਚ ਭਾਗਵਤ, ਜੋਸ਼ੀ ਸਭ ਤੋਂ ਪਹਿਲਾਂ ਵੋਟਿੰਗ ਕਰਨ ਵਾਲਿਆਂ 'ਚ ਸ਼ਾਮਲ
NEXT STORY