ਇੰਫਾਲ, (ਭਾਸ਼ਾ)- ਮਣੀਪੁਰ ਦੇ ਉਖਰੁਲ ਜ਼ਿਲੇ ਵਿਚ ਸ਼ੁੱਕਰਵਾਰ ਸਵੇਰੇ ਵਿਰੋਧੀ ਕਬਾਇਲੀ ਭਾਈਚਾਰਿਆਂ ਦੇ ਹਥਿਆਰਬੰਦ ਸਮੂਹਾਂ ਵਿਚਾਲੇ ਗੋਲੀਬਾਰੀ ਦੀਆਂ 2 ਵੱਖ-ਵੱਖ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਪਹਿਲੀ ਘਟਨਾ ਜ਼ਿਲੇ ਦੇ ਮੁੱਲਮ ਪਿੰਡ ਨੇੜੇ ਵਾਪਰੀ, ਜਿੱਥੇ ਸੁਰੱਖਿਆ ਫੋਰਸਾਂ ਨੇ ਸਵੇਰੇ ਕਰੀਬ 11.25 ਵਜੇ 2 ਲਾਸ਼ਾਂ ਬਰਾਮਦ ਕੀਤੀਆਂ।
ਮ੍ਰਿਤਕਾਂ ਦੀ ਪਛਾਣ ਐੱਲ. ਸਿਤਲਹੌ ਅਤੇ ਪੀ. ਹਾਓਲਾਈ ਵਜੋਂ ਹੋਈ ਹੈ। ਦੋਵਾਂ ਦੇ ਸਰੀਰ ’ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਇਸ ਤੋਂ ਪਹਿਲਾਂ, ਸਵੇਰੇ ਕਰੀਬ 5.30 ਵਜੇ ਤਾਂਗਖੁਲ ਨਗਾ ਬਹੁਗਿਣਤੀ ਖੇਤਰ ਦੇ ਮੁੱਲਮ ਪਿੰਡ ਵਿਚ ਹਥਿਆਰਬੰਦ ਅੱਤਵਾਦੀ ਸਮੂਹਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਸੀ। ਇਸ ਦੌਰਾਨ ਪਿੰਡ ਦੇ ਬਾਹਰਲੇ ਹਿੱਸੇ ਵਿਚ ਸਥਿਤ ਕੁਝ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਹਮਲੇ ਵਿਚ ਕਾਮਜੋਂਗ ਜ਼ਿਲੇ ਦੇ ਰਹਿਣ ਵਾਲੇ ਐੱਚ. ਜਮੰਗ ਦੀ ਮੌਕੇ ’ਤੇ ਹੀ ਮੌਤ ਹੋ ਗਈ।
12ਵੀਂ 'ਚ ਫੇਲ ਹੋਣ ਦਾ ਸਦਮਾ ਨਾ ਸਹਾਰ ਸਕੀ ਵਿਦਿਆਰਥਣ, ਚੁੱਕ ਲਿਆ ਵੱਡਾ ਕਦਮ
NEXT STORY