ਨਵੀਂ ਦਿੱਲੀ — ਮੁਸਲਮਾਨਾਂ ਦਰਮਿਆਨ 3 ਤਲਾਕ ਦੀ ਪ੍ਰਥਾ ਨੂੰ ਖਤਮ ਕਰਨ ਦੇ ਪ੍ਰਸਤਾਵ ਵਾਲਾ ਬਿੱਲ ਵੀਰਵਾਰ ਲੋਕ ਸਭਾ ਵਿਚ ਪੇਸ਼ ਕੀਤਾ ਜਾਏਗਾ। ਲੋਕ ਸਭਾ ਦੀ ਕਾਰਜ ਸੂਚੀ ਮੁਤਾਬਕ 3 ਤਲਾਕ ਨਾਲ ਸਬੰਧਤ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ 2017 ਹੇਠਲੇ ਹਾਊਸ ਵਿਚ 28 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ। ਕ੍ਰਿਸਮਸ ਦੀਆਂ ਛੁੱਟੀਆਂ ਪਿਛੋਂ 27 ਦਸੰਬਰ ਤੋਂ ਸ਼ੁਰੂ ਹੋ ਰਹੇ ਹਫਤੇ ਵਿਚ ਸਰਕਾਰ ਦੇ ਕੰਮਕਾਜ ਦੀ ਸੂਚੀ ਵਿਚ ਇਸ ਬਿੱਲ ਨੂੰ ਵੀਰਵਾਰ ਪੇਸ਼ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਬਿੱਲ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਅੰਤਰ ਮੰਤਰੀ ਪੱਧਰੀ ਗਰੁੱਪ ਨੇ ਤਿਆਰ ਕੀਤਾ ਹੈ, ਜਿਸ ਵਿਚ ਜ਼ੁਬਾਨੀ, ਲਿਖਤੀ, ਐੱਸ. ਐੱਮ. ਐੱਸ. ਜਾਂ ਵਟਸਐਪ ਰਾਹੀਂ ਕਿਸੇ ਵੀ ਰੂਪ ਵਿਚ 3 ਤਲਾਕ ਜਾਂ ਤਲਾਕ-ਏ-ਬਿਧਤ ਨੂੰ ਗੈਰ-ਕਾਨੂੰਨੀ ਕਰਾਰ ਦੇਣ ਅਤੇ ਪਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਬਿੱਲ ਨੂੰ ਇਸ ਮਹੀਨੇ ਹੀ ਕੇਂਦਰੀ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦਿੱਤੀ ਸੀ।
ਟੁੰਪਾ ਬਣੀ ਦਿੱਲੀ ਦੀ ਪਹਿਲੀ ਮਹਿਲਾ ਈ-ਬਾਈਕ ਟੈਕਸੀ ਚਾਲਕ
NEXT STORY