ਕੰਨੌਜ— ਉੱਤਰ ਪ੍ਰਦੇਸ਼ ਦੇ ਕੰਨੌਜ 'ਚ ਇਕ ਲਾੜੇ ਨੇ ਜਦੋਂ ਸੁਹਾਗਰਾਤ 'ਚ ਆਪਣੀ ਲਾੜੀ ਨੂੰ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਅਗਲੇ ਦਿਨ ਉਸ ਨੇ ਜਾ ਕੇ ਭਾਭੀ ਨੂੰ ਸਾਰੀ ਗੱਲ ਦੱਸੀ ਤਾਂ ਹੰਗਾਮਾ ਮਚ ਗਿਆ। ਲਾੜੀ ਦੇ ਘਰਵਾਲਿਆਂ ਨੂੰ ਬੁਲਾਇਆ ਗਿਆ ਅਤੇ ਮਾਮਲਾ ਥਾਣੇ ਤਕ ਪਹੁੰਚ ਗਿਆ।
ਇਹ ਘਟਨਾ ਕਾਨਪੁਰ ਦੇ ਦਿਹਾਤ ਇਲਾਕੇ 'ਚ ਵਾਪਰੀ। ਲਾੜੇ ਦਾ ਵਿਆਹ 13 ਮਈ ਨੂੰ ਹੋਇਆ। ਸੁਹਾਗਰਾਤ 'ਚ ਲਾੜੇ ਨੇ ਦੱਖਿਆ ਕਿ ਉਸ ਦੀ ਪਤਨੀ ਕਿੰਨਰ ਹੈ ਤਾਂ ਉਸ ਨੂੰ ਝਟਕਾ ਲੱਗ ਗਿਆ। ਇਹ ਗੱਲ ਲਾੜੇ ਨੇ ਜਾ ਕੇ ਆਪਣੀ ਭਾਭੀ ਨੂੰ ਦੱਸੀ। ਇਸ ਤੋਂ ਬਾਅਦ ਸਹੁਰੇ ਵਾਲਿਆਂ ਨੂੰ ਬੁਲਾਇਆ ਗਿਆ ਤਾਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ।
ਲਾੜੇ ਦੇ ਸਹੁਰੇ ਨੇ ਦਾਅਵਾ ਕੀਤਾ ਕਿ ਉਸ ਦਾ ਦੂਜਾ ਵਿਆਹ ਲਾੜੀ ਦੀ ਛੋਟੀ ਭੈਣ ਨਾਲ ਇਕ ਮਹੀਨੇ ਦੇ ਅੰਦਰ ਕਰਵਾ ਦਿੱਤਾ ਜਾਵੇਗਾ। ਇਕ ਮਹੀਨੇ ਦਾ ਸਮਾਂ ਲੰਘ ਗਿਆ ਪਰ ਵਿਆਹ ਨਹੀਂ ਹੋਇਆ, ਜਿਸ ਕਾਰਨ ਹੰਗਾਮਾ ਮਚ ਗਿਆ। ਲਾੜੇ ਨੇ ਥਾਣੇ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵਿਆਹ 'ਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਦੀ ਬੀਫ ਦੀ ਮੰਗ ਤੋਂ ਕੀਤੀ ਨਾ, ਵਿਆਹ ਰੱਦ
NEXT STORY