ਚੇਨਈ- ਚੋਲ ਯੁੱਗ ਦੀ ਭਗਵਾਨ ਵਿਸ਼ਨੂੰ ਦੀ ਮੂਰਤੀ ਚੋਰੀ ਕਰਨ ਦੇ ਦੋਸ਼ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਮੁੱਲ ਦੀ ਪ੍ਰਾਚੀਨ ਮੂਰਤੀ ਬਰਾਮਦ ਕੀਤੀ ਗਈ ਹੈ। ਤਮਿਲਨਾਡੂ CID ਦੇ ਮੂਰਤੀ ਸੰਬੰਧੀ ਸੈੱਲ ਦੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਦੀ ਅਗਵਾਈ ਵਿਚ ਤੰਜਾਵੁਰ ਰੇਂਜ ਦੀ CID ਟੀਮ ਨੇ 8 ਅਗਸਤ ਨੂੰ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਮੇਲਾਤਿਰੁਵਿਝਾਪੱਟੀ ਵਿਚ ਤੰਜਾਵੁਰ-ਤਿਰੁਚਿਰਾਪੱਲੀ ਨੈਸ਼ਨਲ ਹਾਈਵੇਅ 'ਤੇ ਇਕ ਕਾਰ ਦੀ ਜਾਂਚ ਕੀਤੀ, ਜਿਸ 'ਚੋਂ ਢਾਈ ਫੁੱਟ ਦੀ ਧਾਤੂ ਦੀ ਵਿਸ਼ਨੂੰ ਦੀ ਮੂਰਤੀ ਬਰਾਮਦ ਕੀਤੀ ਗਈ। CID ਸੈੱਲ ਵਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਪੁੱਛਗਿੱਛ ਕਰਨ 'ਤੇ ਕਾਰ 'ਚ ਸਵਾਰ 5 ਲੋਕਾਂ ਵਿਚੋਂ ਇਕ ਤਿਰੁਵਰੂਰ ਜ਼ਿਲ੍ਹੇ ਦਾ 28 ਸਾਲਾ ਏ. ਦਿਨੇਸ਼ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੂੰ 12 ਸਾਲ ਪਹਿਲਾਂ ਥੋਝੁਵੁਰ ਨਦੀ ਵਿਚ ਜ਼ਮੀਨ ਦੀ ਖੋਦਾਈ ਸਮੇਂ ਇਹ ਮੂਰਤੀ ਮਿਲੀ ਸੀ।
ਉਸ ਨੇ ਇਸ ਬਾਰੇ ਤਹਸੀਲਦਾਰ ਜਾਂ ਗ੍ਰਾਮ ਪ੍ਰਸ਼ਾਸਨਿਕ ਅਧਿਕਾਰੀ (ਵੀ.ਏ.ਓ.) ਨੂੰ ਸੂਚਿਤ ਨਹੀਂ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਦਿਨੇਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਦੇ ਬਾਅਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਮੂਰਤੀ ਨੂੰ ਦੋ ਕਰੋੜ ਰੁਪਏ ਵਿਚ ਵੇਚਣ ਦਾ ਫੈਸਲਾ ਕੀਤਾ ਕਿਉਂਕਿ ਸ਼ੱਕੀ ਮੂਰਤੀ ਦੀ ਖਰੀਦਦਾਰੀ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾਏ ਗਏ, ਇਸ ਲਈ ਭਾਰਤੀ ਨਾਗਰਿਕ ਸੁਰੱਖਿਆ ਕੋਡ ਅਤੇ ਭਾਰਤੀ ਨਿਆਂ ਕੋਡ ਦੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਸਾਰੇ 7 ਲੋਕਾਂ ਨੂੰ ਗ੍ਰਿਫਤਾਰ ਕਰਕੇ 9 ਅਗਸਤ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਉਨ੍ਹਾਂ ਦੇ ਵਾਹਨ ਜ਼ਬਤ ਕਰ ਲਏ ਗਏ ਹਨ। ਪ੍ਰਾਚੀਨ ਮੂਰਤੀ ਨੂੰ ਕੁੰਭਕੋਣਮ ਅਦਾਲਤ ਵਿਚ ਲਿਆਂਦਾ ਗਿਆ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮੂਰਤੀ 15ਵੀ ਜਾਂ 16ਵੀ ਸਦੀ ਦੀ ਹੈ ਅਤੇ ਇਹ ਚੋਲ ਯੁਗ ਦੇ ਦੌਰਾਨ ਬਣਾਈ ਗਈ ਹੋਵੇਗੀ। ਇਸ ਗੱਲ ਦਾ ਵੀ ਖ਼ਦਸ਼ਾ ਹੈ ਕਿ ਇਸ ਨੂੰ ਤਮਿਲਨਾਡੂ ਦੇ ਕਿਸੇ ਅਣਜਾਣ ਮੰਦਰ ਤੋਂ ਚੋਰੀ ਕੀਤਾ ਗਿਆ ਹੋਵੇਗਾ। ਇਸ ਗੱਲ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਮੂਰਤੀ ਕਿਸ ਮੰਦਰ ਤੋਂ ਚੋਰੀ ਕੀਤੀ ਗਈ ਸੀ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਹੈ ਜਾਂ ਨਹੀਂ।
ਜਗਦੀਪ ਧਨਖੜ ਖ਼ਿਲਾਫ਼ ਪ੍ਰਸਤਾਵ 'ਤੇ 'ਇੰਡੀਆ' ਗਠਜੋੜ ਦੇ 87 ਸੰਸਦ ਮੈਂਬਰਾਂ ਨੇ ਕੀਤੇ ਦਸਤਖ਼ਤ
NEXT STORY