ਗਾਜ਼ੀਆਬਾਦ- ਗਾਜ਼ੀਆਬਾਦ ’ਚ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਗੈਸ ਸਿਲੰਡਰ ਫਟਣ ਨਾਲ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਜਿਸ ’ਚ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਮਲਬੇ ਹੇਠਾਂ ਕੁਝ ਲੋਕ ਦੱਬੇ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਤੇ ਬਚਾਅ ਕੰਮ ’ਚ ਜੁੱਟ ਗਈ।
ਇਹ ਘਟਨਾ ਲੋਨੀ ਦੇ ਨਿਠੌਰਾ ਦੀ ਬਬਲੂ ਗਾਰਡਨ ਦੀ ਹੈ। ਗਾਜ਼ੀਆਬਾਦ ਦੇ ਲੋਨੀ ਇਲਾਕੇ ਦੀ ਬਬਲੂ ਗਾਰਡਨ ’ਚ ਅਚਾਨਕ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦੋਂ ਉੱਥੇ ਸਥਿਤ ਇਕ ਮਕਾਨ ’ਚ ਜ਼ੋਰਦਾਰ ਧਮਾਕਾ ਹੋਇਆ। ਲੋਕਾਂ ਨੇ ਜਿਵੇਂ ਹੀ ਧਮਾਕੇ ਦੀ ਆਵਾਜ਼ ਸੁਣੀ ਤਾਂ ਦੌੜ ਕੇ ਮੌਕੇ ’ਤੇ ਪਹੁੰਚੇ। ਲੋਕਾਂ ਨੂੰ ਪਤਾ ਲੱਗਾ ਕਿ ਮਕਾਨ ’ਚ ਚਾਹ ਬਣਾਉਂਦੇ ਸਮੇਂ ਗੈਸ ਦਾ ਸਿਲੰਡਰ ਫਟਿਆ ਹੈ।
ਗੈਸ ਰਿਸਾਵ ਕਾਰਨ ਸਿਲੰਡਰ ’ਚ ਅੱਗ ਲੱਗ ਗਈ। ਮਕਾਨ ਅੰਦਰ ਕਰੀਬ 9 ਲੋਕ ਮੌਜੂਦ ਸਨ। ਸਿਲੰਡਰ ਫਟਦੇ ਹੀ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਇਕ ਬੱਚਾ ਅਤੇ 3 ਔਰਤਾਂ ਸ਼ਾਮਲ ਹਨ। ਬਾਕੀ ਲੋਕ ਝੁਲਸੇ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮਸਜਿਦ 'ਚ ਅਜ਼ਾਨ ਦੀ ਆਵਾਜ਼ ਸੁਣ ਕੇ ਅਮਿਤ ਸ਼ਾਹ ਨੇ ਰੋਕਿਆ ਭਾਸ਼ਣ
NEXT STORY