ਬਿਲਾਸਪੁਰ— ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ ਵਿਚ ਜਿੱਥੇ ਕੁਝ ਦਿਨ ਪਹਿਲਾਂ ਕਿੰਗ ਕੋਬਰਾ ਨਿਕਲਿਆ ਸੀ, ਉੱਥੇ ਬੀਤੀ ਰਾਤ ਮੰਦਰ ਦੇ ਨੇੜੇ ਇਕ ਹੋਰ ਨਾਗ-ਨਾਗਿਨ ਦਾ ਜੋੜਾ ਦੁਕਾਨਦਾਰਾਂ ਨੇ ਦੇਖਿਆ। ਵੇਖਦੇ ਹੀ ਵੇਖਦੇ ਨਾਗ-ਨਾਗਿਨ ਦਾ ਇਹ ਜੋੜਾ ਦੁਕਾਨ ਅੰਦਰ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਇਕ ਸਪੇਰੇ ਨੂੰ ਬੁਲਾਇਆ। ਜਦੋਂ ਉਕਤ ਸਪੇਰੇ ਨੇ ਆਪਣੀ ਬੀਨ ਨਾਲ ਧੁੰਨ ਵਜਾਉਣੀ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਦੁਕਾਨ ਦੇ ਅੰਦਰੋਂ ਨਾਗ-ਨਾਗਿਨ ਦਾ ਜੋੜਾ ਬਾਹਰ ਨਿਕਲਿਆ, ਜਿਸ ਨੂੰ ਉਸ ਨੇ ਫੜ ਲਿਆ।
ਕਾਲੇ ਰੰਗ ਦਾ ਨਾਗ-ਨਾਗਿਨ ਦਾ ਜੋੜਾ ਕਾਫੀ ਲੰਬਾ ਸੀ। ਹਾਲਾਂਕਿ ਜਦੋਂ ਮੁੜ ਉਕਤ ਸਪੇਰੇ ਨੇ ਬੀਨ ਵਜਾਈ ਤਾਂ ਇਕ ਹੋਰ ਨਾਗ ਦਾ ਜੋੜਾ ਅੰਦਰੋਂ ਨਿਕਲਿਆ। ਸਪੇਰੇ ਨੇ ਦੱਸਿਆ ਕਿ ਉਹ ਦੋਵੇਂ ਨਾਗ-ਨਾਗਿਨ ਦਾ ਜੋੜਾ ਹੈ। ਇਸ ਤੋਂ ਬਾਅਦ ਨਾਗਾਂ ਦੇ ਜੋੜਿਆਂ ਨੂੰ ਦੂਰ ਜੰਗਲ ਵਿਚ ਛੱਡ ਦਿੱਤਾ ਗਿਆ। ਇਸ ਨਾਗ-ਨਾਗਿਨ ਦੇ ਜੋੜੇ ਨੂੰ ਦੇਖਣ ਲਈ ਮੌਕੇ ’ਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਅਤੇ ਸ਼ਰਧਾਲੂ ਇਕੱਠੇ ਹੋ ਗਏ ਸਨ।
ਖੇਤੀ ਬਿੱਲ ਪਾਸ ਹੋਣ 'ਤੇ ਨਾਰਾਜ਼ ਵਿਰੋਧੀ ਧਿਰ, ਉੱਪ ਚੇਅਰਮੈਨ ਖ਼ਿਲਾਫ਼ ਲਿਆਂਦਾ ਅਵਿਸ਼ਵਾਸ ਮਤਾ
NEXT STORY