ਛਿੰਦਵਾੜਾ– ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦਰਅਸਲ ਬੋਲੈਰੋ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਮਗਰੋਂ ਬੋਲੈਰੋ ਖੂਹ ’ਚ ਜਾ ਡਿੱਗੀ ਅਤੇ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮਹੇਖੇੜ ਵਿਕਾਸ ਡਵੀਜ਼ਨ ’ਚ ਉਮਰਾਨਾਲਾ ਪੁਲਸ ਚੌਕੀ ਖੇਤਰ ਦੇ ਕੋਡਾਮਊ ਪਿੰਡ ਦੇ ਨੇੜੇ ਕੱਲ ਦੇਰ ਰਾਤ ਬਰਾਤੀਆਂ ਨਾਲ ਭਰੀ ਬੋਲੈਰੋ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਜਾਣ ’ਤੇ ਬੋਲੈਰੋ ਸੜਕ ਕੰਢੇ ਇਕ ਖੂਹ ’ਚ ਜਾ ਡਿੱਗੀ।
ਇਸ ਹਾਦਸੇ ’ਚ ਇਕ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। 3 ਜ਼ਖਮੀਆਂ ’ਚ ਇਕ ਬੱਚਾ ਵੀ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਬੋਲੈਰੋ ’ਚ ਸਵਾਰ ਲੋਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਮਗਰੋਂ ਵਾਪਸ ਪਰਤ ਰਹੇ ਸਨ। ਕੋਡਾਮਊ ਪਿੰਡ ਦੇ ਨੇੜੇ ਸਾਹਮਣੇ ਤੋਂ ਆ ਰਹੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਬੋਲੈਰੋ ਬੇਕਾਬੂ ਹੋ ਕੇ ਸੜਕ ਕੰਢੇ ਖੂਹ ’ਚ ਜਾ ਡਿੱਗੀ। ਮੋਟਰਸਾਈਕਲ ਸਵਾਰ 3 ਲੋਕਾਂ ’ਚ ਇਕ ਮਹਿਲਾ ਅਤੇ ਇਕ ਬੱਚੇ ਦਾ ਇਲਾਜ ਜ਼ਿਲ੍ਹਾ ਹਸਪਤਾਲ ’ਚ ਚੱਲ ਰਿਹਾ ਹੈ।
ਭਾਜਪਾ ਨੇ ਕ੍ਰਾਸ ਵੋਟਿੰਗ ਕਰਨ ਵਾਲੀ ਵਿਧਾਇਕ ਸ਼ੋਭਾਰਾਣੀ ਨੂੰ ਪਾਰਟੀ ’ਚੋਂ ਕੱਢਿਆ
NEXT STORY